27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕੈਨੇਡਾ 'ਚ ਕਾਰਨੀ ਸਰਕਾਰ ਨੂੰ ਮਿਲਿਆ ਬਹੁਮਤ <br/>

ਅਜੀਤ ਡੈਸਕ 15-04-2026
ਟੋਰਾਂਟੋ, 14 ਅਪ੍ਰੈਲ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਬੀਤੇ ਸਾਲ ਤੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਚੱਲ ਰਹੀ ਘੱਟ-ਗਿਣਤੀ ਸਰਕਾਰ ਨੂੰ ਬੀਤੇ ਕੱਲ੍ਹ 3 ਜ਼ਿਮਨੀ ਚੋਣਾਂ 'ਚ ਹੂੰਝਾਫੇਰ ਜਿੱਤ ਨਾਲ ਬਹੁਮੱਤ ਮਿਲ ਗਿਆ ਹੈ | ਉਂਟਾਰੀਓ 'ਚ ਟੋਰਾਂਟੋ ਵਿਖੇ ਦੋ ਅਤੇ ਕਿਊਬਕ 'ਚ ਮਾਂਟਰੀਅਲ ਨੇੜੇ ਟੇਰਾਬੋਨ ਹਲਕਿਆਂ 'ਚ ਬੀਤੇ ਕੱਲ੍ਹ ਪਈਆਂ ਵੋਟਾਂ 'ਚ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੇ ਉਮੀਦਵਾਰ ਧੜੱਲੇ ਨਾਲ ਜਿੱਤੇ ਹਨ | ਪਾਰਟੀ ਵਲੋਂ ਤਿੰਨੇ ਉਮੀਦਵਾਰ ਡੌਲੀ ਬੇਗਮ (ਸਕਾਰਬਰੋ-ਸਾਊਥਵੈਸਟ), ਡੈਨੀਅਲ ਮਾਰਟਿਨ (ਯੂਨੀਵਰਸਿਟੀ-ਰੋਜ਼ਡੇਲ) ਅਤੇ ਟਟੀਆਨਾ ਅਗੁਸਤ (ਟੈਰੀਬੋਨ) ਔਰਤਾਂ ਸਨ | 2025 'ਚ ਹੋਈ ਸੰਸਦੀ ਚੋਣ 'ਚ ਟਟੀਆਨਾ ਅਗੁਸਤ 1 ਵੋਟ ਦੇ ਫਰਕ ਨਾਲ ਜੇਤੂ ਕਰਾਰ ਦਿੱਤੀ ਗਈ ਸੀ ਪਰ ਦੇਸ਼ ਦੀ ਸੁਪਰੀਮ ਕੋਰਟ ਵਲੋਂ ਚੋਣ ਨਤੀਜਾ ਰੱਦ ਕਰ ਦਿੱਤਾ ਗਿਆ ਸੀ | ਹੁਣ ਉਨ੍ਹਾਂ ਨੇ ਆਪਣੀ ਨਿਕਟ ਵਿਰੋਧੀ ਨੈਥਲੀ ਸਿਨਕਲੇਰ (ਬਲਾਕ ਕਿਊਬਕ) ਨੂੰ 731 ਵੋਟਾਂ ਦੇ ਫਰਕ ਨਾਲ ਹਰਾਇਆ ਹੈ | ਕੈਨੇਡਾ ਦੀ ਸੰਸਦ 'ਚ ਕੁੱਲ 343 ਸੀਟਾਂ ਵਾਲੇ ਹੇਠਲੇ ਸਦਨ, ਹਾਊਸ ਆਫ਼ ਕਾਮਨਜ਼ (ਲੋਕ ਸਭਾ) ਵਿਚ ਹੁਣ ਲਿਬਰਲ ਪਾਰਟੀ ਕੋਲ 174 ਸੀਟਾਂ ਹੋ ਗਈਆਂ ਹਨ, ਜਦਕਿ ਬੀਤੇ ਇਕ ਸਾਲ ਦੌਰਾਨ 5 ਸੰਸਦ ਮੈਂਬਰਾਂ ਵਲੋਂ ਦਲਬਦਲੀ ਕਰ ਜਾਣ ਨਾਲ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਕੋਲ 140 ਸੀਟਾਂ, ਬਲਾਕ ਕਿਊਬਕ ਕੋਲ 22, ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਕੋਲ 6 ਅਤੇ ਗਰੀਨ ਪਾਰਟੀ ਕੋਲ 1 ਸੀਟ ਹੈ | ਜ਼ਿਮਨੀ ਚੋਣਾਂ ਦੇ ਨਤੀਜੇ ਮਗਰੋਂ ਖੁਸ਼ੀ ਦੇ ਰੌਂਅ 'ਚ ਕਾਰਨੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਵੋਟਰਾਂ ਨੇ ਸਾਡੀ ਸਰਕਾਰ ਦੀ ਕਾਰਗੁਜ਼ਾਰੀ 'ਚ ਭਰੋਸਾ ਪ੍ਰਗਟ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੇ ਭਰੋਸੇ ਦਾ ਸਤਿਕਾਰ ਕਰਦੇ ਹੋਏ ਕੈਨੇਡਾ ਨੂੰ ਅੱਗੇ ਵਧਾਵਾਂਗੇ |

ਪਿਛਲੀ ਖ਼ਬਰ ਆਸ਼ਾ ਭੋਂਸਲੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਰੈਸਟੋਰੈਂਟ 'ਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ-ਇਕ ਦੀ ਮੌਤ, 6 ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।