ਅਮਰੀਕਾ ਤੇ ਇਜ਼ਰਾਈਲ ਦੁਆਰਾ ਈਰਾਨ ਤੇ ਕੀਤੇ ਸਾਂਝੇ ਹਮਲਿਆਂ 'ਚ ਬਰਤਾਨੀਆ ਦੀ ਕੋਈ ਭੂਮਿਕਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਆਰ.ਏ.ਐਫ. ਜੈੱਟ ਪੱਛਮੀ ਏਸ਼ੀਆ 'ਚ 'ਰੱਖਿਆਤਮਕ ਕਾਰਜਾਂ' ਦੇ ਹਿੱਸੇ ਵਜੋਂ 'ਅਸਮਾਨ ਵਿੱਚ ਹਨ' | ਬਰਤਾਨਵੀ ਨਾਗਰਿਕਾਂ ਨੂੰ ਵਿਦੇਸ਼ੀ, ਰਾਸ਼ਟਰਮੰਡਲ ਤੇ ਵਿਕਾਸ ਦਫਤਰ ਵੱਲੋਂ ਸੁਰੱਖਿਆ ਸਲਾਹਾਂ ਜਾਰੀ ਕੀਤੀਆਂ ਗਈਆਂ ਹਨ | ਹਮਲਿਆਂ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਤੇ ਕਤਰ ਦੇ ਅਮੀਰ ਤਮੀਮ ਬਿਨ ਹਮਦ ਬਿਨ ਖਲੀਫਾ ਅਲ ਥਾਨੀ ਨਾਲ ਵੀ ਗੱਲ ਕੀਤੀ ਹੈ |