ਅਦਾਕਾਰਾ ਈਸ਼ਾ ਗੁਪਤਾ ਨੇ ਖੁਲਾਸਾ ਕੀਤਾ ਕਿ ਉਹ ਇਸ ਸਮੇਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਅਬੂ ਧਾਬੀ 'ਚ ਹੈ ਤੇ ਸੁਰੱਖਿਅਤ ਹੈ | ਮੱਧ ਪੂਰਬ 'ਚ ਵੱਧ ਰਹੇ ਤਣਾਅ ਨੂੰ ਬੇਹਦ ਡਰਾਉਣਾ ਕਰਾਰ ਦਿੰਦੇ ਹੋਏ ਜਲਦ ਭਾਰਤ ਵਾਪਸ ਆਉਣ ਦੀ ਉਮੀਦ ਜਤਾਈ | ਅਦਾਕਾਰਾ ਸੋਨਲ ਚÏਹਾਨ ਵੀ ਇਸ ਸਮੇਂ ਦੁਬਈ 'ਚ ਫਸੀ ਹੋਈ ਹੈ | ਦੁਬਈ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਅਭਿਨੇਤਰੀ ਭਾਰਤ ਵਾਪਸ ਨਹੀਂ ਆ ਸਕੀ | ਅਭਿਨੇਤਰੀ ਨੇ ਹੁਣ ਭਾਰਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ |