ਲੰਡਨ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਨੀਵਰਸਿਟੀ ਕਾਲਜ ਲੰਡਨ ਤੇ ਵਿਦਿਆਰਥੀਆਂ ਵਿਚਕਾਰ ਹੋਏ ਸਮਝÏਤੇ ਤੋਂ ਬਾਅਦ 36 ਹੋਰ ਯੂਨੀਵਰਸਿਟੀਆਂ ਵਿਰੁੱਧ ਵਿਦਿਆਰਥੀਆਂ ਨੇ ਕੋਵਿਡ ਮੁਆਵਜ਼ੇ ਦਾ ਦਾਅਵਾ ਕੀਤਾ ਹੈ | ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਕੋਵਿਡ ਮਹਾਂਮਾਰੀ ਦÏਰਾਨ ਪੂਰੀ ਸਿੱਖਿਆ ਪ੍ਰਾਪਤ ਨਹੀਂ ਹੋਈ ਜਿਸ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਯੂ.ਕੇ. ਦੀਆਂ 36 ਯੂਨੀਵਰਸਿਟੀਆਂ ਨੂੰ 170,000 ਤੋਂ ਵੱਧ ਮÏਜੂਦਾ ਤੇ ਸਾਬਕਾ ਵਿਦਿਆਰਥੀਆਂ ਵੱਲੋਂ ਕੀਤੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਯੂਨੀਵਰਸਿਟੀਜ਼ ਯੂ.ਕੇ. ਜੋ ਕਿ 140 ਤੋਂ ਵੱਧ ਸੰਸਥਾਵਾਂ ਦੀ ਨੁਮਾਇੰਦਗੀ ਕਰਦੀ ਹੈ, ਦੇ ਬੁਲਾਰੇ ਨੇ ਕਿਹਾ ਕਿ ਮਹਾਂਮਾਰੀ ਇਕ 'ਵੱਡੀ ਚੁਣੌਤੀ' ਸੀ ਤੇ ਸਿੱਖਿਆ ਖੇਤਰ ਨੂੰ ਤੇਜ਼ੀ ਨਾਲ ਬਦਲਦੀ ਸਥਿਤੀ ਦੇ ਅਨੁਕੂਲ ਹੋਣਾ ਪਿਆ | ਲਾਕਡਾਊਨ ਦੇ ਦÏਰਾਨ ਯੂਨੀਵਰਸਿਟੀਆਂ ਨੂੰ ਆਮ ਵਾਂਗ ਵਿਅਕਤੀਗਤ ਤੌਰ 'ਤੇ ਸਿੱਖਿਆ ਦੇਣ ਦੀ ਇਜਾਜ਼ਤ ਨਹੀਂ ਸੀ ਤੇ ਜਿਸ ਕਰਕੇ ਵਿਦਿਆਰਥੀਆਂ ਨੂੰ ਆਪਣੀਆਂ ਡਿਗਰੀਆਂ ਪੂਰੀਆਂ ਕਰਨ ਦੀ ਆਗਿਆ ਦੇਣ ਲਈ ਤੇਜ਼ੀ ਨਾਲ ਤੇ ਵੱਖਰੇ ਢੰਗ ਨਾਲ ਪ੍ਰਬੰਧ ਕੀਤਾ ਗਿਆ | ਉਸ ਸਮੇਂ ਸਰਕਾਰ ਨੇ ਕਿਹਾ ਸੀ ਕਿ ਯੂਨੀਵਰਸਿਟੀਆਂ ਆਪਣੀਆਂ ਫੀਸਾਂ ਨਿਰਧਾਰਤ ਕਰਨ ਲਈ ਜ਼ਿੰਮੇਵਾਰ ਹਨ ਤੇ ਉਹ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਜਾਰੀ ਰੱਖਣਗੀਆਂ | ਯੂਨੀਵਰਸਿਟੀ ਕਾਲਜ ਲੰਡਨ ਨੇ ਆਪਣੇ ਮਾਮਲੇ ਵਿਚ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕੀਤੀ ਹੈ ਤੇ ਸਮਝੌਤੇ ਦੇ ਵੇਰਵੇ ਗੁਪਤ ਰੱਖੇ ਗਏ ਹਨ, ਨਾ ਤਾਂ ਸੰਸਥਾ ਤੇ ਨਾ ਹੀ ਵਿਦਿਆਰਥੀਆਂ ਦੇ ਵਕੀਲ ਇਸ 'ਤੇ ਚਰਚਾ ਕਰ ਸਕਦੇ ਹਨ | ਯੂਨੀਵਰਸਿਟੀ ਕਾਲਜ ਲੰਡਨ ਦੇ ਖਿਲਾਫ 6,000 ਵਿਦਿਆਰਥੀਆਂ ਨੇ ਕੇਸ ਦਾਇਰ ਕੀਤਾ ਸੀ ਅਤੇ ਮਾਰਚ ਵਿੱਚ ਅਦਾਲਤ ਵਿਚ ਸੁਣਵਾਈ ਹੋਣੀ ਸੀ ਪਰ ਦੋਵਾਂ ਧਿਰਾਂ ਵਿਚ ਪਹਿਲਾਂ ਹੀ ਸਹਿਮਤੀ ਬਣ ਗਈ | ਪਰ ਇਸ ਸਮਝÏਤੇ ਨੇ ਹੋਰ ਯੂਨੀਵਰਸਿਟੀਆਂ ਦੇ ਖਿਲਾਫ ਵੱਡੇ ਪੱਧਰ 'ਤੇ ਕਾਨੂੰਨੀ ਕਾਰਵਾਈ ਦਾ ਰਾਹ ਖੋਲ੍ਹ ਦਿੱਤਾ ਹੈ | ਹੁਣ ਬਿ੍ਸਟਲ, ਬਰਮਿੰਘਮ, ਲੀਡਜ਼, ਲਿਵਰਪੂਲ ਤੇ ਨਿਊਕਾਸਲ ਸਮੇਤ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਖਿਲਾਫ ਖਪਤਕਾਰ ਕਾਨੂੰਨ ਦੇ ਤਹਿਤ ਮਾਮਲਾ ਲਿਆਂਦਾ ਜਾ ਰਿਹਾ ਹੈ | ਦਾਅਵੇ ਦਾ ਮੁੱਖ ਹਿੱਸਾ ਆਨਲਾਈਨ ਤੇ ਵਿਅਕਤੀਗਤ ਤੌਰ 'ਤੇ ਦਿੱਤੇ ਜਾਣ ਵਾਲੇ ਕੋਰਸਾਂ ਵਿਚਕਾਰ ਟਿਊਸ਼ਨ ਫੀਸ ਦੀ ਕੀਮਤ ਵਿਚ ਅੰਤਰ ਬਾਰੇ ਹੈ |
ਯੂਨੀਵਰਸਿਟੀ ਕਾਲਜ ਲੰਡਨ ਤੇ ਵਿਦਿਆਰਥੀਆਂ ਵਿਚਕਾਰ ਹੋਏ ਸਮਝÏਤੇ ਤੋਂ ਬਾਅਦ 36 ਹੋਰ ਯੂਨੀਵਰਸਿਟੀਆਂ ਵਿਰੁੱਧ ਵਿਦਿਆਰਥੀਆਂ ਨੇ ਕੋਵਿਡ ਮੁਆਵਜ਼ੇ ਦਾ ਕੀਤਾ ਦਾਅਵਾ
ਅਜੀਤ ਡੈਸਕ
18-02-2026