ਕੈਲਗਰੀ, 17 ਫਰਵਰੀ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਆਉਣ ਵਾਲੇ ਬਜਟ ਵਿਚ 'ਮਹੱਤਵਪੂਰਨ' ਘਾਟੇ ਦੀ ਚੇਤਾਵਨੀ ਦਿੱਤੀ ਹੈ ਪਰ ਨਾਲ ਹੀ ਟੈਕਸ ਵਾਧੇ ਜਾਂ ਵੱਡੀਆਂ ਕਟÏਤੀਆਂ ਨੂੰ ਰੱਦ ਕਰ ਕੀਤਾ ਹੈ | ਸਮਿੱਥ ਨੇ ਕਿਹਾ ਹੈ ਕਿ ਸੂਬੇ ਲਈ 'ਮਹੱਤਵਪੂਰਨ' ਘਾਟੇ ਸਟੋਰ ਹਨ ਜਿਸਦਾ ਕਾਰਣ ਘੱਟ ਤੇਲ ਕੀਮਤਾਂ ਹਨ | ਉਨਾਂ ਕਿਹਾ ਕਿ ਸਰਕਾਰ ਵਲੋਂ ਨਵਾਂ ਬਜਟ ਇਸ ਮਹੀਨੇ ਦੇ ਅੰਤ 'ਚ ਪੇਸ਼ ਕੀਤਾ ਜਾਣਾ ਹੈ, ਇਸ ਵਾਰ ਇਹ ਇਕ ਮੁਸ਼ਕਲਾਂ ਭਰਿਆ ਬਜਟ ਪੇਸ਼ ਹੋਣ ਜਾ ਰਿਹਾ ਹੈ | ਇਕ ਨਿਊਜ਼ ਅਦਾਰੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਅਲਬਰਟਾ ਵਾਸੀਆਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਟੈਕਸ ਵਾਧੇ ਤੇ ਸੇਵਾ ਕਟÏਤੀਆਂ ਨੂੰ ਰੱਦ ਕਰ ਦਿੱਤਾ ਹੈ | ਉਨਾਂ ਨੇ ਕਿਹਾ ਕਿ ਸੂਬੇ ਨੂੰ ਕਈ ਘਾਟੇ ਸਹਿਣ ਕਰਨੇ ਪੈਣਗੇ | ਡੈਨੀਅਲ ਸਮਿੱਥ ਨੇ ਕਿਹਾ ਕਿ ਅਸੀਂ ਅਜੇ ਵੀ ਉਨ੍ਹਾਂ ਚੀਜ਼ਾਂ ਨੂੰ ਤਰਜੀਹ ਦੇਣ ਜਾ ਰਹੇ ਹਾਂ ਜੋ ਲੋਕਾਂ ਲਈ ਮਹੱਤਵਪੂਰਨ ਹਨ | ਜਿਵੇਂ ਸਿਹਤ ਸੰਭਾਲ, ਸਿੱਖਿਆ ਅਤੇ ਸਭ ਤੋਂ ਕਮਜ਼ੋਰ ਲੋਕਾਂ ਲਈ ਸਹਾਇਤਾ ਪਰ ਅਸੀਂ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਇਹ ਸਭ ਸਹਿਜ ਨਾਲ ਨਹੀਂ ਕਰ ਸਕਦੇ | ਉਨਾਂ ਦੱਸਿਆ ਕਿ ਥੋੜ੍ਹੇ ਸਮੇਂ ਵਿਚ ਕੁੱਝ ਮਹੱਤਵਪੂਰਨ ਘਾਟੇ ਹੋਣ ਵਾਲੇ ਹਨ ਕਿਉਂਕਿ ਅਸੀਂ ਘੱਟ ਰਾਇਲਟੀ ਕੀਮਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ | ਬਜਟ ਘਾਟੇ ਦੇ ਅਨੁਮਾਨ ਬਾਰੇ ਸਮਿੱਥ ਨੇ ਕਿਹਾ ਹੈ ਕਿ ਅਮਰੀਕਾ ਦੇ ਵੈਨੇਜ਼ੁਏਲਾ ਤੇ ਕਬਜੇ ਉਪਰੰਤ ਤੇਲ ਉਤਪਾਦਨ ਵਿਚ ਵਾਧਾ ਅਲਬਰਟਾ ਦੇ ਉਦਯੋਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਉਨਾਂ ਕਿਹਾ ਕਿ ਅਲਬਰਟਾ ਦੇ ਮÏਜੂਦਾ ਬਜਟ 'ਚ ਅਗਲੇ 2 ਸਾਲਾਂ ਲਈ 2 ਬਿਲੀਅਨ ਡਾਲਰ ਤੋਂ ਵੱਧ ਦੇ ਘਾਟੇ ਦੀ ਭਵਿੱਖਬਾਣੀ ਵੀ ਕੀਤੀ ਗਈ ਸੀ | ਇਸ ਸਮੇਂ ਵਿੱਤ ਮੰਤਰੀ ਨੈਟ ਹੌਰਨਰ ਨੇ ਇਕ ਬਿਆਨ 'ਚ ਕਿਹਾ ਕਿ ਉਹ ਬਜਟ ਪੇਸ਼ ਕਰਨ ਤੋਂ ਪਹਿਲਾਂ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਦੇ, ਪਰ ਉਨ੍ਹਾਂ ਕਿਹਾ ਕਿ ਸਖ਼ਤ ਫੈਸਲੇ ਲੈਣਾ ਸਰਕਾਰ ਦਾ ਕੰਮ ਹੈ | ਸਮਿੱਥ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੂਬੇ ਦੇ ਹੈਰੀਟੇਜ ਸੇਵਿੰਗਜ਼ ਟਰੱਸਟ ਫੰਡ ਨੂੰ 250 ਬਿਲੀਅਨ ਡਾਲਰ ਤੱਕ ਵਧਾਉਣ ਦੀ ਆਪਣੀ ਯੋਜਨਾ 'ਤੇ ਕਾਇਮ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਇਹ ਤੇਲ ਕੀਮਤਾਂ ਦੇ ਘਾਟੇ ਦੀ ਭਰਪਾਈ ਦੇ ਕੰਮ ਆ ਸਕੇ |