ਟੋਰਾਂਟੋ, 17 ਫਰਵਰੀ (ਸਤਪਾਲ ਸਿੰਘ ਜÏਹਲ)-ਭਾਰਤ ਤੋਂ ਕੈਨੇਡਾ 'ਚ ਪੜ੍ਹਾਈ ਦਾ ਵੀਜ਼ਾ ਲੈ ਕੇ ਗਏ ਤੇ ਵਰਕ ਪਰਮਿਟ 'ਤੇ ਰਹਿ ਰਹੇ 24 ਸਾਲਾਂ ਦੇ ਤੇਜਸ਼ਵਰ ਕਾਲਿਆ ਨੂੰ ਬੀਤੇ ਦਿਨ ਉਸ ਵਕਤ ਵੱਡੀ ਰਾਹਤ ਮਿਲੀ ਜਦ ਇਕ ਸਟੋਰ 'ਚ ਕੰਮ ਕਰਦੇ ਹੋਏ ਉਸ ਵਲੋਂ ਇਕ ਲੁਟੇਰੇ 'ਤੇ ਹਮਲਾ ਕਰਨ ਦੇ ਦੋਸ਼ਾਂ ਤੋਂ ਅਦਾਲਤ ਨੇ ਬਰੀ ਕਰ ਦਿੱਤ | ਲੁਟੇਰੇ ਨਾਲ ਹੱਥੋਪਾਈ ਦੌਰਾਨ ਸਟੋਰ ਦੇ ਬਾਹਰ ਤੇਜਸ਼ਵਰ ਨੇ ਉਸ ਉੱਪਰ ਬੇਸਬਾਲ ਦੇ ਬੱਲੇ ਨਾਲ 2 ਵਾਰ ਹਮਲਾ ਕੀਤਾ ਸੀ | ਇਹ ਘਟਨਾ ਟੋਰਾਂਟੋ ਤੋਂ ਪੂਰਬ ਵੱਲ੍ਹ ਰਾਜਧਾਨੀ ਓਟਾਵਾ ਦੇ ਰਸਤੇ 'ਚ ਪੀਟਰਬੋਰੋ ਸ਼ਹਿਰ 'ਚ 5 ਜਨਵਰੀ 2024 ਨੂੰ ਵਾਪਰੀ ਸੀ | ਤੇਜਸ਼ਵਰ ਨੇ ਆਪਣੇ ਬਚਾਓ 'ਚ ਲੁਟੇਰੇ ਦਾ ਸਾਹਮਣਾ ਕੀਤਾ ਪਰ ਪੁਲਿਸ ਨੇ ਮÏਕੇ 'ਤੇ ਪੁੱਜ ਕੇ ਤੇਜਸ਼ਵਰ ਨੂੰ ਚਾਰਜ ਕਰ ਲਿਆ | ਅਦਾਲਤੀ ਕਾਰਵਾਈ ਤੋਂ ਬਾਅਦ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਜੱਜ ਨੇ ਤੇਜਸ਼ਵਰ ਨੂੰ ਬਰੀ ਕਰਨ ਦਾ ਫੈਸਲਾ ਕੀਤਾ | ਇਸ ਤੋਂ ਬਾਅਦ ਤੇਜਸ਼ਵਰ ਨੇ ਖੁਸ਼ੀ ਦੇ ਰੌਂਅ 'ਚ ਨਿਆਂ ਪ੍ਰਣਾਲੀ ਤੇ ਕੈਨੇਡਾ ਦੇਸ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹੁਣ ਉਹ ਪਰਮਾਨੈਂਟ ਰੈਜੀਡੈਂਟ (ਪੀ.ਆਰ.) ਬਣਨ ਤੇ ਕੈਨੇਡਾ 'ਚ ਆਪਣਾ ਭਵਿੱਖ ਸਿਰਜਣ ਲਈ ਉਤਸੁਕ ਹੈ |