ਐਡੀਲੇਡ ਦੇ ਉਮਨੀ ਫੰਕਸ਼ਨ ਸੈਂਟਰ ਵਿਚ ਮਹਾਂਸ਼ਿਵਰਾਤਰੀ ਧੂਮਧਾਮ ਨਾਲ ਮਨਾਈ ਗਈ
ਅਜੀਤ ਡੈਸਕ
18-02-2026
ਐਡੀਲੇਡ, 17 ਫਰਵਰੀ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਪ੍ਰਸਿੱਧ ਉਮਨੀ ਫੰਕਸ਼ਨ ਸੈਂਟਰ ਐਡੀਲੇਡ ਵਿਚ ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆਐਡੀਲੇਡ ਦੇ ਉਮਨੀ ਫੰਕਸ਼ਨ ਸੈਂਟਰ ਵਿੱਚ ਮਹਾਂਸ਼ਿਵਰਾਤਰੀ ਧੂਮਧਾਮ ਨਾਲ ਮਨਾਈ ਗਈ, ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਸਮਾਗਮ | ਇਸ ਮÏਕੇ 'ਹਰ ਹਰ ਮਹਾਦੇਵ' ਤੇ 'ਬੰਮ ਬੰਮ ਭੋਲੇ ਨਾਥ' ਦੇ ਜੈਕਾਰਿਆਂ ਨਾਲ ਪੂਰਾ ਹਾਲ ਭਗਤੀਮਈ ਮਾਹÏਲ 'ਚ ਰੰਗਿਆ ਹੋਇਆ ਸੀ | ਸਮਾਗਮ ਦੀ ਸ਼ੁਰੂਆਤ ਸ਼ਿਵ ਭਜਨਾਂ ਨਾਲ ਕੀਤੀ ਗਈ | ਜੋਤ ਪ੍ਰਕਾਸ਼ ਕਰਨ ਦੀ ਰਸਮ ਸ਼ੁਭਮ ਗੋਇਲ, ਰਜਨੀਸ਼, ਸਚਿਨ, ਰੋਹਿਤ ਅਤੇ ਸੁਰਿੰਦਰ ਚਾਹਲ (ਕੌਂਸਲਰ) ਵੱਲੋਂ ਸਾਂਝੇ ਤÏਰ 'ਤੇ ਨਿਭਾਈ ਗਈ | ਇਸ ਤੋਂ ਬਾਅਦ ਰਾਹੁਲ ਤੇ ਇੰਦਰਜੀਤ ਵੱਲੋਂ ਵੇਦ ਮੰਤ੍ਰਾਂ ਦੇ ਜਾਪ ਨਾਲ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਗਿਆ | ਇਸ ਮਹਾਂਸ਼ਿਵਰਾਤਰੀ ਸਮਾਗਮ ਦਾ ਆਯੋਜਨ ਪੰਡਤ ਰਵੀ ਦੱਤ ਸ਼ਰਮਾ ਵੱਲੋਂ ਕੀਤਾ ਗਿਆ, ਜਿਸ 'ਚ ਨਵਦੀਪ ਅਗਨੀਹੋਤਰੀ ਦੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ¢ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰਿੰਮਪੀ, ਸ਼ਮੀ ਬਤਰਾ, ਅਮਿਤ ਸ਼ਰਮਾ, ਰੋਹਿਤ ਸ਼ਰਮਾ, ਰਜਨੀਸ਼, ਰਾਹੁਲ ਸ਼ਰਮਾ, ਸ਼ੁਭਮ ਗੋਇਲ, ਗÏਰਵ ਸ਼ਰਮਾ, ਸੁਰਿੰਦਰ ਚਾਹਲ, ਰਜਨੀ, ਅਨਾਨਿਆ ਆਰਵੀ, ਸਾਨਵੀ, ਗÏਰੀ, ਗÏਰਵ ਸੋਨੀ, ਵਿਨੈ ਵਰਮਾ ਸਮੇਤ ਕਈ ਸਹਿਯੋਗੀਆਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ | ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ਪੰਡਤ ਰਵੀ ਦੱਤ ਸ਼ਰਮਾ ਨੇ ਆਪਣੀ ਸੁਰੀਲੀ ਅਤੇ ਪ੍ਰਭਾਵਸ਼ਾਲੀ ਆਵਾਜ਼ ਰਾਹੀਂ ਭਜਨ ਗਾਇਨ ਕਰਕੇ ਸੰਗਤਾਂ ਨੂੰ ਆਤਮਿਕ ਅਨੰਦ ਨਾਲ ਜੋੜਿਆ | ਉਨ੍ਹਾਂ ਨੇ ਭਜਨਾਂ ਤੇ ਪ੍ਰਵਚਨਾਂ ਰਾਹੀਂ ਏਕਤਾ, ਤਰੱਕੀ, ਸਦਭਾਵਨਾ, ਸ਼ਾਂਤੀ ਅਤੇ ਸਭ ਦੀ ਭਲਾਈ ਲਈ ਅਰਦਾਸ ਵੀ ਕੀਤੀ | ਸਮਾਗਮ ਦÏਰਾਨ ਸੰਗਤਾਂ ਲਈ ਲੰਗਰ ਤੇ ਪ੍ਰਸ਼ਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਨਾਲ ਭਾਈਚਾਰੇ ਦੀ ਸਾਂਝ ਤੇ ਸੇਵਾ ਭਾਵਨਾ ਦਾ ਸੁੰਦਰ ਦਰਸ਼ਨ ਹੋਇਆ | ਪ੍ਰਬੰਧਕਾਂ ਨੇ ਵੱਡੀ ਗਿਣਤੀ 'ਚ ਪਰਿਵਾਰਾਂ ਸਮੇਤ ਸ਼ਾਮਲ ਹੋਈ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਐਸੇ ਧਾਰਮਿਕ ਸਮਾਗਮ ਸਮਾਜ ਵਿਚ ਭਾਈਚਾਰਕ ਸਾਂਝ ਅਤੇ ਆਤਮਿਕ ਸ਼ਾਂਤੀ ਨੂੰ ਮਜ਼ਬੂਤ ਕਰਦੇ ਹਨ |