22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਇੰਗਲੈਂਡ 'ਚ ਬਰਫ਼ ਤੇ ਮੀਂਹ ਲਈ ਚੇਤਾਵਨੀ ਜਾਰੀ

ਅਜੀਤ ਡੈਸਕ 18-02-2026
-ਠੰਡੀ ਦੀ ਲਹਿਰ ਕਾਇਮ, ਦੱਖਣੀ ਤੇ ਪੱਛਮੀ ਇੰਗਲੈਂਡ ਵਧੇਰੇ ਪ੍ਰਭਾਵਿਤ
ਲੈਸਟਰ (ਇੰਗਲੈਂਡ), 17 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ 'ਚ ਜਾਰੀ ਕੜਾਕੇ ਦੀ ਠੰਡੀ ਲਹਿਰ ਦਰਮਿਆਨ ਬਿ੍ਟੇਨ ਦੇ ਰਾਸ਼ਟਰੀ ਮੌਸਮ ਵਿਭਾਗ (ਮੈੱਟ ਆਫਿਸ) ਵੱਲੋਂ ਆਉਣ ਵਾਲੇ ਦਿਨਾਂ ਲਈ ਹੋਰ ਮੀਂਹ ਤੇ ਬਰਫ਼ਬਾਰੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ | ਅਧਿਕਾਰੀਆਂ ਅਨੁਸਾਰ ਤਾਪਮਾਨ ਹਾਲੇ ਕੁਝ ਦਿਨ ਹੋਰ ਹੇਠਾਂ ਹੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਆਵਾਜਾਈ ਤੇ ਰੋਜ਼ਮਰਰਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ | ਮੈੱਟ ਆਫਿਸ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਮੁਤਾਬਕ ਮੰਗਲਵਾਰ ਲਈ ਕੋਈ ਵੱਡੀ ਚੇਤਾਵਨੀ ਨਹੀਂ ਹੈ, ਪਰ ਬੁੱਧਵਾਰ ਤੇ ਵੀਰਵਾਰ ਲਈ ਇੰਗਲੈਂਡ ਦੇ ਦੱਖਣੀ ਤੇ ਪੱਛਮੀ ਹਿੱਸਿਆਂ ਵਿਚ ਪੀਲੀ ਚੇਤਾਵਨੀ ਲਾਗੂ ਕੀਤੀ ਗਈ ਹੈ | ਇਨ੍ਹਾਂ ਇਲਾਕਿਆਂ 'ਚ ਮੀਂਹ ਦੇ ਨਾਲ ਬਰਫ਼ਬਾਰੀ ਦੀ ਸੰਭਾਵਨਾ ਜ਼ਿਆਦਾ ਦੱਸੀ ਗਈ ਹੈ | ਮੌਸਮ ਵਿਭਾਗ ਨੇ ਚੇਤਾਇਆ ਹੈ ਕਿ ਉੱਚੇ ਇਲਾਕਿਆਂ ਤੇ ਪਹਾੜੀ ਖੇਤਰਾਂ ਵਿਚ ਬਰਫ਼ ਦੀ ਮੋਟੀ ਪਰਤ ਜਮ ਸਕਦੀ ਹੈ, ਜਦਕਿ ਨੀਵੇਂ ਇਲਾਕਿਆਂ ਵਿਚ ਬਰਫ਼ ਤੇ ਬਰਫ਼ੀਲੀ ਵਰਖਾ ਕਾਰਨ ਸੜਕਾਂ ਫਿਸਲਣ ਭਰੀਆਂ ਹੋ ਸਕਦੀਆਂ ਹਨ | ਇਸ ਕਾਰਨ ਸਵੇਰੇ ਤੇ ਸ਼ਾਮ ਦੇ ਸਮੇਂ ਟ੍ਰੈਫਿਕ ਜਾਮ ਤੇ ਸੜਕ ਹਾਦਸਿਆਂ ਦਾ ਖਤਰਾ ਵੱਧ ਸਕਦਾ ਹੈ | ਵੈਲਜ਼ ਤੇ ਉੱਤਰੀ ਇੰਗਲੈਂਡ ਦੇ ਕੁਝ ਹਿੱਸਿਆਂ 'ਚ ਵੀ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ | ਹਵਾਵਾਂ ਦੇ ਤੇਜ਼ ਝੋਕੇ ਤੇ ਠੰਡੀ ਹਵਾ ਦੇ ਕਾਰਨ 'ਫੀਲਜ਼ ਲਾਈਕ' ਤਾਪਮਾਨ ਹਕੀਕਤੀ ਤਾਪਮਾਨ ਨਾਲੋਂ ਕਾਫ਼ੀ ਘੱਟ ਮਹਿਸੂਸ ਹੋਵੇਗਾ | ਸਥਾਨਕ ਕੌਂਸਲਾਂ ਵੱਲੋਂ ਮੁੱਖ ਸੜਕਾਂ 'ਤੇ ਗਿ੍ਟਿੰਗ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ, ਤਾਂ ਜੋ ਬਰਫ਼ ਤੇ ਬਰਫ਼ੀਲੇ ਪਾਣੀ ਕਾਰਨ ਆਵਾਜਾਈ ਪ੍ਰਭਾਵਿਤ ਨਾ ਹੋਵੇ | ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ ਅਤੇ ਜੇ ਯਾਤਰਾ ਲਾਜ਼ਮੀ ਹੋਵੇ ਤਾਂ ਗੱਡੀਆਂ ਵਿਚ ਜ਼ਰੂਰੀ ਸਾਮਾਨ ਰੱਖਿਆ ਜਾਵੇ | ਮੈੱਟ ਆਫਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੇ ਦਿਨਾਂ ਵਿਚ ਮੌਸਮ 'ਚ ਤੇਜ਼ ਉਤਾਰ-ਚੜ੍ਹਾਅ ਵੇਖਣ ਨੂੰ ਮਿਲ ਸਕਦੇ ਹਨ | ਲੋਕਾਂ ਨੂੰ ਤਾਜ਼ਾ ਅਪਡੇਟ ਲਈ ਸਰਕਾਰੀ ਵੈੱਬਸਾਈਟ ਤੇ ਮੌਸਮ ਬੁਲੇਟਿਨਾਂ 'ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ |


ਪਿਛਲੀ ਖ਼ਬਰ ਐਡੀਲੇਡ ਦੇ ਉਮਨੀ ਫੰਕਸ਼ਨ ਸੈਂਟਰ ਵਿਚ ਮਹਾਂਸ਼ਿਵਰਾਤਰੀ ਧੂਮਧਾਮ ਨਾਲ ਮਨਾਈ ਗਈ ਅਗਲੀ ਖ਼ਬਰ ਅਮਰੀਕਾ ਦੀ ਯੂਨੀਵਰਸਿਟੀ 'ਚ ਸਿੱਖ ਵਿਦਿਆਰਥੀ ਉਪਰ ਨਸਲੀ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।