02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਐਡੀਲੇਡ 'ਚ ਸਿਖ਼ਰ ਦੀ ਗਰਮੀ 'ਚ ਮਨਾਇਆ 'ਆਸਟ੍ਰੇਲੀਆ ਦਿਵਸ 2026'

ਅਜੀਤ ਡੈਸਕ 28-01-2026

ਐਡੀਲੇਡ, 27 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ 'ਚ ਆਸਟ੍ਰੇਲੀਆ ਦਿਵਸ 2026 ਨਾਗਰਿਕਤਾ ਸਮਾਰੋਹਾਂ, ਰਵਾਇਤੀ ਨਾਚਾਂ, ਮਜ਼ੇਦਾਰ ਦੌੜਾਂ ਤੇ ਤਪਤ ਗਰਮੀ ਦੇ ਰਿਕਾਰਡ ਹੇਠ ਮਨਾਇਆ ਗਿਆ। ਐਡੀਲੇਡ ਦੇ 'ਮੌਰਨਿੰਗ ਇਨ ਦ ਮੌਰਨਿੰਗ' ਐਲਡਰ ਪਾਰਕ ਵਿਖੇ ਸੰਬੰਧ ਤੇ ਸਤਿਕਾਰ ਨੂੰ ਉਤਸ਼ਾਹਿਤ ਕਰਦੇ ਹੋਏ ਸਮਾਗਮ ਰੱਖਿਆ ਗਿਆ। ਇਸ ਦੇ ਨਾਲ ਹੀ ਐਡੀਲੇਡ 'ਚ ਆਸਟ੍ਰੇਲੀਆ ਦਿਵਸ 'ਤੇ ਰਿਕਾਰਡ ਤੋੜ ਗਰਮੀ ਦਰਜ ਕੀਤੀ ਗਈ। ਸੇਡੂਨਾ 'ਚ 49.5 ਡਿਗਰੀ ਪਾਰਾ ਰਿਹਾ ਤੇ ਭਿਆਨਕ ਗਰਮੀ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਮੌਸਮ ਵਿਗਿਆਨ ਬਿਊਰੋ ਮੁਤਾਬਕ ਇਹ 2006 ਦੇ ਪਿਛਲੇ ਰਿਕਾਰਡ 41.1 ਡਿਗਰੀ ਨੂੰ ਤੋੜਿਆ। ਰਾਜ ਦੇ ਪੱਛਮੀ ਤੱਟੀ ਸ਼ਹਿਰ ਸੇਡੂਨਾ 'ਚ ਸ਼ਾਮ ਤੋਂ ਪਹਿਲਾਂ ਤਾਪਮਾਨ 49.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਉਸ ਇਲਾਕੇ ਦਾ ਸਭ ਤੋਂ ਉੱਚਾ ਤਾਪਮਾਨ ਹੈ। ਪੋਰਟ ਔਗਸਟਾ, ਪੋਰਟ ਪੀਰੀ ਤੇ ਟਾਰਕੂਲਾ 'ਚ ਵੀ ਪਾਰਾ 48 ਡਿਗਰੀ ਤੋਂ ਉੱਪਰ ਚੜ੍ਹ ਗਿਆ।

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਮਾਗਮ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਕੌਮੀ ਝੰਡਾ ਅਗਲੀ ਖ਼ਬਰ ਸੂਬੇ ਦੇ 21 ਸਰਕਾਰੀ ਕਾਲਜਾਂ ਨੂੰ ਨਵੇਂ ਪ੍ਰਿੰਸੀਪਲ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।