ਅਜੇ ਵੀ ਗੈਰ - ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਤੋਂ ਨਹੀਂ ਹਟੇ ਭਾਰਤੀ
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)-ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਦੌਰਾਨ ਇਥੋਪੀਆ ਵਿਚ ਲਾਪਤਾ ਹੋਏ ਗੁਜਰਾਤ ਦੇ ਤਿੰਨ ਵਸਨੀਕ ਭਾਰਤ ਵਾਪਸ ਪਹੁੰਚ ਗਏ ਹਨ। ਰੁਤਵਿਕ ਜਨਸਾਰੀ, ਮਮਤਾ ਚਾਵਡਾ ਅਤੇ ਮਯੂਰੀ ਨੇ ਅਮਰੀਕਾ ਜਾਣ ਲਈ ਏਜੰਟਾਂ ਨੂੰ ਲੱਖਾਂ ਰੁਪਏ ਦੇਣ ਤੋਂ ਬਾਅਦ 20 ਸਤੰਬਰ ਨੂੰ ਗੁਜਰਾਤ ਛੱਡਿਆ ਸੀ।
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)-ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਦੌਰਾਨ ਇਥੋਪੀਆ ਵਿਚ ਲਾਪਤਾ ਹੋਏ ਗੁਜਰਾਤ ਦੇ ਤਿੰਨ ਵਸਨੀਕ ਭਾਰਤ ਵਾਪਸ ਪਹੁੰਚ ਗਏ ਹਨ। ਰੁਤਵਿਕ ਜਨਸਾਰੀ, ਮਮਤਾ ਚਾਵਡਾ ਅਤੇ ਮਯੂਰੀ ਨੇ ਅਮਰੀਕਾ ਜਾਣ ਲਈ ਏਜੰਟਾਂ ਨੂੰ ਲੱਖਾਂ ਰੁਪਏ ਦੇਣ ਤੋਂ ਬਾਅਦ 20 ਸਤੰਬਰ ਨੂੰ ਗੁਜਰਾਤ ਛੱਡਿਆ ਸੀ। ਇਹ ਤਿੰਨੇ ਅਬੂਧਾਬੀ ਰਾਹੀਂ ਈਥੋਪੀਆ ਗਏ ਸਨ। 22 ਸਤੰਬਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦਾ ਉਨ੍ਹਾਂ ਨਾਲੋਂ ਸੰਪਰਕ ਟੁੱਟ ਗਿਆ ਸੀ, ਜਿਸ ਤੋਂ ਬਾਅਦ ਮਮਤਾ ਚਾਵਡਾ ਦੇ ਪਿਤਾ, ਕਿਰੀਟ ਚੌਹਾਨ ਨੇ ਲੰਘਨਾਜ (ਗੁਜਰਾਤ) ਪੁਲਿਸ ਨਾਲ ਸੰਪਰਕ ਕੀਤਾ|।ਮਮਤਾ ਨੇ ਅਮਰੀਕੀ ਵੀਜ਼ੇ ਲਈ ਛੇ ਵਾਰ ਅਰਜ਼ੀ ਦਿੱਤੀ ਸੀ ਪਰ ਸਫ਼ਲ ਨਹੀਂ ਹੋਈ, ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਯਾਤਰਾ ਗੈਰ-ਕਾਨੂੰਨੀ ਰਸਤੇ ਰਾਹੀਂ ਕਰਵਾਉਣ ਲਈ ਵਿਚੋਲਿਆਂ ਨਾਲ ਸੰਪਰਕ ਕੀਤਾ। ਜਾਣਕਾਰੀ ਅਨੁਸਾਰ ਪਰਿਵਾਰ ਨੇ ਸ਼ੁਰੂ ਵਿਚ ਜੀਤੂਭਾਈ ਨਾਮਕ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੇ ਉਨ੍ਹਾਂ ਨੂੰ ਮੇਹਸਾਣਾ-ਅਧਾਰਿਤ ਏਜੰਟ ਅਲਪੇਸ਼ ਪਟੇਲ ਨਾਲ ਮਿਲਾਇਆ। ਅਲਪੇਸ਼ ਨੇ ਬਾਅਦ ਵਿਚ ਉਨ੍ਹਾਂ ਦਾ ਸੰਪਰਕ ਵਡੋਦਰਾ-ਅਧਾਰਤ ਏਜੰਟ ਭਾਰਗਵ ਪਟੇਲ ਨਾਲ ਕਰਵਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਏਜੰਟਾਂ ਨੂੰ ਪ੍ਰਤੀ ਵਿਅਕਤੀ ਲਗਭਗ 70 ਲੱਖ ਰੁਪਏ ਦਿੱਤੇ ਸਨ। ਇਥੋਪੀਆ ਪਹੁੰਚਣ ਤੋਂ ਬਾਅਦ ਇਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਜਿਥੇ ਖ਼ਾਨ ਵਜੋਂ ਪਛਾਣ ਦੱਸਣ ਵਾਲੇ ਇਕ ਵਿਅਕਤੀ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਰਿਹਾਈ ਲਈ 1 ਕਰੋੜ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਪਰਿਵਾਰਾਂ ਨੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਸਰਕਾਰੀ ਦਖਲ ਦੀ ਮੰਗ ਕੀਤੀ। ਇਹ ਮਾਮਲਾ ਗੁਜਰਾਤੀਆਂ ਵਲੋਂ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਪਹੁੰਚਣ ਦੀਆਂ ਕੋਸ਼ਿਸ਼ਾਂ ਨਾਲ ਜੁੜਿਆ ਤਾਜ਼ਾ ਮਾਮਲਾ ਹੈ। ਜਨਵਰੀ 2022 ਵਿਚ, ਗਾਂਧੀਨਗਰ ਜ਼ਿਲੇ ਦੇ ਡਿੰਗੂਚਾ ਪਿੰਡ ਦਾ ਇਕ ਚਾਰ ਮੈਂਬਰੀ ਪਰਿਵਾਰ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਠੰਢ ਕਾਰਨ ਮਾਰਿਆ ਗਿਆ। 2023 ਵਿਚ, ਮਹਿਸਾਣਾ ਦਾ ਇਕ ਪਰਿਵਾਰ ਅਜਿਹੀ ਹੀ ਕੋਸ਼ਿਸ਼ ਦੌਰਾਨ ਸੇਂਟ ਲਾਰੈਂਸ ਦਰਿਆ ਵਿਚ ਡੁੱਬ ਗਿਆ ਸੀ। ਮਈ 2025 ਵਿਚ, ਮੈਕਸੀਕੋ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਕੈਲੀਫੋਰਨੀਆ ਦੇ ਤੱਟ ਨੇੜੇ ਪਲਟਣ ਵਾਲੀ ਕਿਸ਼ਤੀ ’ਤੇ ਸਵਾਰ ਲੋਕਾਂ ਵਿਚ ਮਹਿਸਾਣਾ ਦਾ ਇਕ ਪਰਿਵਾਰ ਵੀ ਸ਼ਾਮਿਲ ਸੀ।