03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਗਤਾਰ ਸਿੰਘ ਜੌਹਲ ਦੀ ਰਿਹਾਅ ਦਾ ਅਮਰੀਕਾ ਦੀਆਂ ਪੰਜਾਬੀ ਜਥੇਬੰਦੀਆਂ ਵਲੋਂ ਸਵਾਗਤ

ਨਿਊਯਾਰਕ, 2 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਦਾ ਅਮਰੀਕਾ ਦੀਆਂ ਵੱਖ-ਵੱਖ ਪੰਜਾਬੀ ਅਤੇ ਸਿੱਖ ਜਥੇਬੰਦੀਆਂ ਨੇ ਸਵਾਗਤ ਕੀਤਾ ਹੈ। ਜਥੇਬੰਦੀਆਂ ਨੇ ਇਸ ਨੂੰ ਜੌਹਲ ਅਤੇ ਉਸ ਦੇ ਪਰਿਵਾਰ ਲਈ ਲੰਬੇ ਇੰਤਜ਼ਾਰ ਤੋਂ ਬਾਅਦ ਮਿਲੀ ਵੱਡੀ ਰਾਹਤ ਦੱਸਿਆ ਹੈ।

ਅਜੀਤ ਡੈਸਕ 03-10-2026
ਨਿਊਯਾਰਕ, 2 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਦਾ ਅਮਰੀਕਾ ਦੀਆਂ ਵੱਖ-ਵੱਖ ਪੰਜਾਬੀ ਅਤੇ ਸਿੱਖ ਜਥੇਬੰਦੀਆਂ ਨੇ ਸਵਾਗਤ ਕੀਤਾ ਹੈ। ਜਥੇਬੰਦੀਆਂ ਨੇ ਇਸ ਨੂੰ ਜੌਹਲ ਅਤੇ ਉਸ ਦੇ ਪਰਿਵਾਰ ਲਈ ਲੰਬੇ ਇੰਤਜ਼ਾਰ ਤੋਂ ਬਾਅਦ ਮਿਲੀ ਵੱਡੀ ਰਾਹਤ ਦੱਸਿਆ ਹੈ।ਅਮਰੀਕਾ ਦੀਆਂ ਪੰਜਾਬੀ ਜਥੇਬੰਦੀਆਂ ਨੇ ਕਿਹਾ ਕਿ ਜੌਹਲ ਦੀ ਰਿਹਾਈ ਲਈ ਕਈ ਸਾਲਾਂ ਤੋਂ ਕਾਨੂੰਨੀ ਅਤੇ ਲੋਕਤੰਤਰੀ ਢੰਗ ਨਾਲ ਆਵਾਜ਼ ਉਠਾਈ ਜਾਂਦੀ ਰਹੀ ਹੈ। ਇਸ ਦੌਰਾਨ ਉਸਦਾ ਮਾਮਲਾ ਕਾਨੂੰਨੀ ਮਾਹਿਰਾਂ, ਮਨੁੱਖੀ ਅਧਿਕਾਰ ਕਾਰਕੁਨਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਸਿੱਖ ਭਾਈਚਾਰੇ ਦੇ ਵੱਖ-ਵੱਖ ਮੰਚਾਂ ’ਤੇ ਵੀ ਚੁੱਕਿਆ ਗਿਆ।ਜਥੇਬੰਦੀਆਂ ਨੇ ਕਿਹਾ ਕਿ ਜੌਹਲ ਦੀ ਰਿਹਾਈ ਉਸ ਦੇ ਪਰਿਵਾਰ ਅਤੇ ਸਮਰਥਕਾਂ ਲਈ ਰਾਹਤ ਦੀ ਖ਼ਬਰ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਨਾਲ ਜੁੜੀ ਅਗਲੀ ਕਾਨੂੰਨੀ ਪ੍ਰਕਿਰਿਆ ’ਤੇ ਵੀ ਨਜ਼ਰ ਰੱਖੀ ਜਾਵੇਗੀ ਅਤੇ ਨਿਰਪੱਖ ਸੁਣਵਾਈ ਤੇ ਕਾਨੂੰਨੀ ਹੱਕਾਂ ਲਈ ਆਵਾਜ਼ ਜਾਰੀ ਰਹੇਗੀ।ਜੌਹਲ ਦੀ ਰਿਹਾਈ ਦਾ ਸਵਾਗਤ ਕਰਨ ਵਾਲੀਆਂ ਜਥੇਬੰਦੀਆਂ ਵਿਚ ਸਿੱਖ ਕੋਆਰਡੀਨੇਸ਼ਨ ਕਮੇਟੀ (ਅਮਰੀਕਾ), ਦਲ ਖ਼ਾਲਸਾ (ਅਮਰੀਕਾ), ਅਕਾਲੀ ਦਲ ਅਮਰੀਕਾ, ਸਿੱਖ ਯੂਥ ਅਲਾਇੰਸ, ਗੁਰੂ ਨਾਨਕ ਸਿੱਖ ਸੁਸਾਇਟੀ ਯੂ.ਐੱਸ.ਏ., ਸਿੱਖ ਰਿਲੀਫ ਐਂਡ ਜਸਟਿਸ ਫਾਊਂਡੇਸ਼ਨ, ਸਿੱਖ ਕਮਿਊਨਿਟੀ ਆਫ ਨਾਰਥ ਅਮਰੀਕਾ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਯੂਨਾਈਟਿਡ ਸਿੱਖਸ ਆਫ ਅਮਰੀਕਾ ਸਮੇਤ ਹੋਰ ਪੰਜਾਬੀ ਅਤੇ ਸਿੱਖ ਸੰਸਥਾਵਾਂ ਸ਼ਾਮਿਲ ਹਨ।
ਪਿਛਲੀ ਖ਼ਬਰ ਕੈਲੀਫੋਰਨੀਆ ’ਚ ਬਾਬਾ ਬੰਦਾ ਸਿੰਘ ਬਹਾਦਰ ਨਾਟਕ ਦਾ ਸਫਲ ਮੰਚਨ ਅਗਲੀ ਖ਼ਬਰ ਮਾਲ ਚੋਰੀ ਕਰਨ ਦੇ ਮਾਮਲੇ ਵਿਚ ਦੋ ਪੰਜਾਬੀ ਦੋਸ਼ੀ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।