02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਤਵੰਤ ਸਿੰਘ ਕੈਲੇ ਦਾ 'ਆਡਰ ਆਫ ਆਸਟ੍ਰੇਲੀਆ' ਮੈਡਲ ਨਾਲ ਸਨਮਾਨ

ਅਜੀਤ ਡੈਸਕ 28-01-2026
ਸਿਡਨੀ, 27 ਜਨਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਡੇਅ ਆਨਰਜ਼ 2026 ਦੇ ਮÏਕੇ 'ਤੇ ਸਿੱਖ ਭਾਈਚਾਰੇ 'ਚ ਲੰਬੇ ਸਮੇਂ ਤੋਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਸਤਵੰਤ ਸਿੰਘ ਕੈਲੇ ਆਡਰ ਆਫ ਆਸਟ੍ਰੇਲੀਆ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਦੀ ਸਮਾਜਿਕ, ਸੱਭਿਆਚਾਰਕ ਤੇ ਨੌਜਵਾਨੀ ਦੇ ਵਿਕਾਸ ਨਾਲ ਜੁੜੀ ਵਿਸ਼ਾਲ ਭੂਮਿਕਾ ਦੀ ਮਾਨਤਾ ਹੈ | ਸਤਵੰਤ ਸਿੰਘ ਕੈਲੇ 1970 'ਚ ਇਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ | ਤਸਮਾਨੀਆ ਦੇ ਹੋਬਾਰਟ ਸਥਿਤ ਦ ਫ੍ਰੈਂਡਜ਼ ਸਕੂਲ 'ਚ ਪੜ੍ਹਾਈ ਦÏਰਾਨ, ਦਸਤਾਰ ਤੇ ਕੇਸਾਂ ਕਾਰਨ ਚੁਣÏਤੀਆਂ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਮਿਲੇ ਸਹਿਯੋਗ ਨੇ ਆਸਟ੍ਰੇਲੀਆਈ ਸਮਾਜ ਨਾਲ ਜੁੜਨ ਦਾ ਰਾਹ ਦਿਖਾਇਆ | ਉਹਨਾਂ ਦਾ ਪਰਿਵਾਰ ਪਹਿਲਾ ਸੀ ਜੋ ਤਸਮਾਨੀਆ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਏ | ਤਸਮਾਨੀਆ ਯੂਨੀਵਰਸਿਟੀ 'ਚ ਉੱਚ ਸਿੱਖਿਆ ਦÏਰਾਨ, ਵਿਦੇਸ਼ੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ, ਉਨ੍ਹਾਂ ਨੇ ਓਵਰਸੀਜ਼ ਸਟੂਡੈਂਟ ਸਰਵਿਸ ਦੀ ਸਥਾਪਨਾ ਕੀਤੀ | ਬਾਅਦ 'ਚ ਸਿਡਨੀ ਆ ਕੇ, 1997 'ਚ ਪੰਜਾਬੀ ਸਕੂਲ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਸੀ | 1999 'ਚ ਸ਼ੁਰੂ ਹੋਏ ਯੂਥ ਕੈਂਪਾਂ ਨੇ ਅੱਗੇ ਚਲ ਕੇ ਸਿੱਖ ਯੂਥ ਆਸਟ੍ਰੇਲੀਆ ਦਾ ਰੂਪ ਧਾਰਨ ਕੀਤਾ, ਜੋ ਅੱਜ ਦੇਸ਼ ਭਰ 'ਚ ਸੈਂਕੜੇ ਨÏਜਵਾਨਾਂ ਨੂੰ ਆਤਮਵਿਸ਼ਵਾਸ, ਲੀਡਰਸ਼ਿਪ ਤੇ ਪਛਾਣ ਬਾਰੇ ਮਾਰਗਦਰਸ਼ਨ ਪ੍ਰਦਾਨ ਕਰ ਰਹੀ ਹੈ |
ਇਸ ਦੇ ਨਾਲ ਹੀ ਯੰਗ ਸਿੱਖ ਪ੍ਰੋਫੈਸ਼ਨਲਜ਼ ਨੈਟਵਰਕ ਰਾਹੀਂ ਨੌਕਰੀਪੇਸ਼ਾ ਜੀਵਨ 'ਚ ਦਾਖ਼ਲ ਹੋ ਰਹੇ ਨÏਜਵਾਨਾਂ ਨੂੰ ਮਾਰਗਦਰਸ਼ਨ ਮਿਲ ਰਿਹਾ ਹੈ, ਜੋ ਹੁਣ ਸਿਡਨੀ ਦੇ ਨਾਲ ਨਾਲ ਬਿ੍ਸਬੇਨ, ਮੇਲਬਰਨ, ਪਰਥ ਤੇ ਆਕਲੈਂਡ ਤੱਕ ਫੈਲ ਚੁੱਕਾ ਹੈ | ਸਿਹਤ ਖੇਤਰ 'ਚ ਗੁਰਦੁਆਰਿਆਂ 'ਚ ਮੁਫ਼ਤ ਸਿਹਤ ਕਲੀਨਿਕ ਲਗਾਏ ਗਏ, ਜਿਨ੍ਹਾਂ ਰਾਹੀਂ ਭਾਸ਼ਾਈ ਤੇ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕੀਤੀ ਗਈ | ਸਿੱਖ ਟੂ ਗਿਵ ਚੈਰੀਟੀ ਰਾਹੀਂ ਕੁਦਰਤੀ ਆਫ਼ਤਾਂ ਦÏਰਾਨ ਰਾਹਤ ਤੇ ਲੋੜਵੰਦ ਪਰਿਵਾਰਾਂ ਲਈ ਸਹਾਇਤਾ ਵੀ ਪ੍ਰਦਾਨ ਕੀਤੀ ਗਈ | ਸੱਭਿਆਚਾਰਕ ਖੇਤਰ 'ਚ ਡਿਵਾਈਨ ਸਟੈਪਸ ਪ੍ਰੋਜੈਕਟ ਤੇ ਸਿੱਖ ਅਵਾਰਡਜ਼ ਫਾਰ ਐਕਸਲੈਂਸ ਵਰਗੀਆਂ ਪਹਲਾਂ ਰਾਹੀਂ, ਉਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਨੂੰ ਰਾਸ਼ਟਰੀ ਪੱਧਰ 'ਤੇ ਉਜਾਗਰ ਕੀਤਾ | ਸਤਵੰਤ ਸਿੰਘ ਕੈਲੇ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਉਹਨਾਂ ਸਾਰੇ ਸੇਵਾਦਾਰਾਂ ਤੇ ਪਰਿਵਾਰਾਂ ਦੀ ਮਿਹਨਤ ਦੀ ਪਛਾਣ ਹੈ ਜੋ ਭਾਈਚਾਰੇ ਲਈ ਸਮਾਂ ਕੱਢਦੇ ਹਨ | ਧਾਰਮਿਕ ਸਹਿਣਸ਼ੀਲਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਧਰਮਾਂ ਨਾਲ ਆਦਰ, ਸਬਰ ਅਤੇ ਪਿਆਰ ਨਾਲ ਸੰਵਾਦ ਰਾਹੀਂ ਹੀ ਸਮਾਜ 'ਚ ਸਾਰਥਕ ਬਦਲਾਅ ਆ ਸਕਦਾ ਹੈ | ਸਤਵੰਤ ਸਿੰਘ ਕੈਲੇ ਨੂੰ ਮਿਲਿਆ ਇਹ ਸਨਮਾਨ ਆਸਟ੍ਰੇਲੀਆ 'ਚ ਸਿੱਖ ਭਾਈਚਾਰੇ ਦੀ ਸੇਵਾ, ਏਕਤਾ ਤੇ ਸਕਾਰਾਤਮਕ ਯੋਗਦਾਨ ਦੀ ਸ਼ਾਨਦਾਰ ਮਿਸਾਲ ਹੈ ਤੇ ਸਿੱਖ ਭਾਈਚਾਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ¢


ਪਿਛਲੀ ਖ਼ਬਰ ਬਰਤਾਨਵੀ ਸੰਸਦ ਮੈਂਬਰ ਢੇਸੀ ਨੇ ਟਰੰਪ ਨੂੰ 'ਯੂ.ਕੇ. ਤੇ ਹੋਰ ਨਾਟੋ ਸਹਿਯੋਗੀਆਂ ਦਾ ਯੋਗਦਾਨ' ਕਰਵਾਇਆ ਚੇਤੇ ਅਗਲੀ ਖ਼ਬਰ ਸਕਾਟਲੈਂਡ 'ਚ ਭਾਰਤ ਦਾ 77ਵਾਂ ਗਣਤੰਤਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।