02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਕਾਟਲੈਂਡ 'ਚ ਭਾਰਤ ਦਾ 77ਵਾਂ ਗਣਤੰਤਰ ਦਿਵਸ ਮਨਾਇਆ <br/>

ਸਕਾਟਲੈਂਡ 'ਚ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਮਲਿਕ ਤਿਰੰਗਾ ਲਹਿਰਾਉਂਦੇ ਹੋਏ ਤੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਦੇ ਹੋਏ | ਤਸਵੀਰਾਂ: ਹਰਜੀਤ ਸਿੰਘ ਦੁਸਾਂਝ ਆਦੜਾ <br/> 28-01-2026
ਗਲਾਸਗੋ, 27 ਜਨਵਰੀ (ਹਰਜੀਤ ਸਿੰਘ ਦੁਸਾਂਝ ਪੁਆਦੜਾ )-ਸਕਾਟਲੈਂਡ ਦੀ ਰਾਜਧਾਨੀ ਐਡਨਬਰਾ 'ਚ ਭਾਰਤ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਸਕਾਟਲੈਂਡ 'ਚ ਭਾਰਤ ਦੇ ਕੌਂਸਲੇਟ ਜਨਰਲ ਸਿਧਾਰਥ ਮਲਿਕ ਨੇ ਭਾਰਤ ਦਾ ਝੰਡਾ ਤਿਰੰਗਾ ਲਹਿਰਾਇਆ | ਕੌਂਸਲ ਜਨਰਲ ਨੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਰਾਸ਼ਟਰ ਪ੍ਰਤੀ ਸੰਦੇਸ਼ ਪੜ੍ਹ ਕੇ ਸੁਣਾਇਆ | ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ | ਇਸ ਸਮਾਗਮ 'ਚ ਸੱਭਿਆਚਾਰਕ ਪਰਦਰਸ਼ਨੀਆਂ ਤੇ ਭਾਰਤੀ ਲੋਕ ਨਾਚ ਪੇਸ਼ ਕੀਤੇ ਗਏ¢ ਇਸ ਨਾਲ ਹੀ ਇਕ ਪ੍ਰਦਰਸ਼ਨੀ ਵੰਦੇ ਮਾਤਰਮ ਦੀ ਇਕ ਭਾਵਪੂਰਨ ਪੇਸ਼ਕਾਰੀ ਤੇ ਇਸਦੀ ਸਦੀਵੀ ਪ੍ਰੇਰਨਾ ਨੂੰ ਉਜਾਗਰ ਕਰਨ ਵਾਲੀ ਇਕ ਛੋਟੀ ਫਿਲਮ ਰਾਹੀਂ 'ਵੰਦੇ ਮਾਤਰਮ' ਦੇ 150 ਸਾਲਾਂ ਨੂੰ ਵੀ ਮਨਾਇਆ ਗਿਆ |

ਪਿਛਲੀ ਖ਼ਬਰ ਸਤਵੰਤ ਸਿੰਘ ਕੈਲੇ ਦਾ 'ਆਡਰ ਆਫ ਆਸਟ੍ਰੇਲੀਆ' ਮੈਡਲ ਨਾਲ ਸਨਮਾਨ ਅਗਲੀ ਖ਼ਬਰ ਲੰਡਨ ਸਥਿਤ ਭਾਰਤੀ ਦੂਤਘਰ ਸਾਹਮਣੇ ਸਿੱਖ ਜਥੇਬੰਦੀਆਂ ਨੇ ਕੀਤਾ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।