15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਰਤਾਨੀਆ 'ਚ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਈ ਸੰਸਦ ਦੇ ਉੱਪਰਲੇ ਸਦਨ 'ਚ ਪ੍ਰਸਤਾਵ ਪਾਸ <br/>

ਅਜੀਤ ਡੈਸਕ 23-01-2026
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ 'ਚ ਬੀਤੇ ਕੱਲ੍ਹ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਚਰਚਾ ਤੋਂ ਬਾਅਦ ਸਰਕਾਰ ਦੇ ਸਕੂਲ ਬਿੱਲ 'ਚ ਸੋਧ ਕਰਕੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪਾਸ ਕਰ ਕੀਤਾ ਹੈ | ਹਾਊਸ ਆਫ਼ ਲਾਰਡਜ਼ ਨੇ ਯੂ.ਕੇ. 'ਚ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਪਾਬੰਦੀ ਲਗਾਉਣ ਦੇ ਕਦਮ ਦਾ ਸਮਰਥਨ ਕੀਤਾ ਹੈ | ਸੋਧ ਬਿੱਲ ਦੇ ਸਮਰਥਨ 'ਚ 261 ਵੋਟਾਂ ਪਈਆਂ ਜਦਕਿ ਵਿਰੋਧ 'ਚ 150 ਵੋਟਾਂ ਪਾਈਆਂ ਹਨ | ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਹਾਊਸ ਆਫ ਕਾਮਨਜ਼ 'ਚ ਸੋਧ ਨੂੰ ਉਲਟਾਉਣ ਦੀ ਕੋਸ਼ਿਸ਼ ਕਰੇਗੀ, ਜਦੋਂ ਕਿ ਇਹ ਸੰਭਾਵੀ ਪਾਬੰਦੀ 'ਤੇ ਸਲਾਹ-ਮਸ਼ਵਰਾ ਕਰੇਗੀ | ਕਈ ਲੇਬਰ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਾਬੰਦੀ ਦੇ ਹੱਕ 'ਚ ਵੀ ਹਨ ਪਰ ਦੂਜੇ ਪਾਸੇ ਕੁਝ ਰਾਜਨੀਤਿਕ ਮੁਸ਼ਕਿਲਾਂ ਦਾ ਵੀ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ | ਆਸਟ੍ਰੇਲੀਆ ਵੱਲੋਂ ਪਿਛਲੇ ਮਹੀਨੇ 10 ਪ੍ਰਮੁੱਖ ਸ਼ੋਸ਼ਲ ਪਲੇਟਫਾਰਮਾਂ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਪਾਬੰਦੀ ਲਗਾਉਣ ਦੇ ਕਦਮ ਤੋਂ ਬਾਅਦ ਵੈਸਟਮਨਿਸਟਰ 'ਚ ਪਾਬੰਦੀ ਦੇ ਹੱਕ 'ਚ ਰਾਜਨੀਤਿਕ ਲੋਕ ਆਏ ਹਨ |

ਪਿਛਲੀ ਖ਼ਬਰ ਭਾਰਤੀ ਮੂਲ ਦੀ ਗਾਜ਼ਲਾ ਹਾਸ਼ਮੀ ਨੇ ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ <br/> ਅਗਲੀ ਖ਼ਬਰ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਰਹਿੰਦੇ 70 ਫ਼ੀਸਦੀ ਅਪਰਾਧੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।