15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਰਹਿੰਦੇ 70 ਫ਼ੀਸਦੀ ਅਪਰਾਧੀ ਗਿ੍ਫ਼ਤਾਰ <br/>

ਅਜੀਤ ਡੈਸਕ 23-01-2026
ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ)-ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਕਾਰਨ ਹੋ ਰਹੀ ਅਲੋਚਨਾ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਸਾਬਕਾ ਬਾਈਡਨ ਪ੍ਰਸ਼ਾਸਨ ਦੀ ਅਲੋਚਨਾ ਕੀਤੀ ਹੈ ਤੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਮੈਂਟ (ਆਈ.ਸੀ.ਈ.) ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ੰਸਾ ਕੀਤੀ ਹੈ | ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ (ਡੀ.ਐਚ.ਐਸ.) ਨੇ ਇਕ ਬਿਆਨ 'ਚ ਕਿਹਾ ਹੈ ਕਿ ਇਮੀਗ੍ਰੇਸ਼ਨ ਵਲੋਂ 70 ਫੀਸਦੀ ਗਿ੍ਫ਼ਤਾਰੀਆਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਿਲ ਲੋਕਾਂ ਦੀਆਂ ਕੀਤੀਆਂ ਗਈਆਂ ਹਨ ਜੋ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਰਹਿ ਰਹੇ ਸਨ | ਇਨ੍ਹਾਂ 'ਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹਰਪ੍ਰੀਤ ਸਿੰਘ ਵੀ ਸ਼ਾਮਿਲ ਹੈ ਜੋ ਭਾਰਤ 'ਚ ਲੋੜੀਂਦਾ ਹੈ | ਡੀ.ਐਚ.ਐਸ. ਅਨੁਸਾਰ ਉਹ 2022 'ਚ ਐਰੀਜ਼ੋਨਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਤੇ ਆਈ.ਸੀ. ਏ. ਨੇ ਉਸ ਨੂੰ ਅਪ੍ਰੈਲ 2025 'ਚ ਗਿ੍ਫ਼ਤਾਰ ਕੀਤਾ ਸੀ | ਸਹਾਇਕ ਸਕੱਤਰ ਟਰੀਸੀਆ ਮੈਕਲੌਘਲਿਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਪਹਿਲੇ ਸਾਲ ਦੌਰਾਨ ਆਈ.ਸੀ.ਈ. ਵਲੋਂ ਗੈਰ ਕਾਨੂੰਨੀ ਅਪਰਾਧੀ ਵਿਦੇਸ਼ੀਆਂ ਜਿਨ੍ਹਾਂ 'ਚ ਕਾਤਲ, ਗੈਂਗਸਟਰ, ਅੱਤਵਾਦੀ ਤੇ ਜਬਰ ਜਨਾਹ ਦੇ ਦੋਸ਼ੀ ਸ਼ਾਮਿਲ ਹਨ, ਵਿਰੁੱਧ ਕਾਰਵਾਈ ਕੀਤੀ ਗਈ ਹੈ | ਇਹ ਲੋਕ ਅਮਰੀਕੀ ਸਮਾਜ ਲਈ ਖ਼ਤਰਾ ਸਨ |

ਪਿਛਲੀ ਖ਼ਬਰ ਬਰਤਾਨੀਆ 'ਚ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਈ ਸੰਸਦ ਦੇ ਉੱਪਰਲੇ ਸਦਨ 'ਚ ਪ੍ਰਸਤਾਵ ਪਾਸ <br/> ਅਗਲੀ ਖ਼ਬਰ ਬੰਗਲਾਦੇਸ਼ ਵਲੋਂ ਭਾਰਤ 'ਚ ਵਿਸ਼ਵ ਕੱਪ ਖੇਡਣ ਤੋਂ ਸਾਫ਼ ਇਨਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।