15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬੰਗਲਾਦੇਸ਼ ਵਲੋਂ ਭਾਰਤ 'ਚ ਵਿਸ਼ਵ ਕੱਪ ਖੇਡਣ ਤੋਂ ਸਾਫ਼ ਇਨਕਾਰ <br/>

ਅਜੀਤ ਡੈਸਕ 23-01-2026
ਢਾਕਾ, 22 ਜਨਵਰੀ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵਲੋਂ ਟੀ-20 ਵਿਸ਼ਵ ਕੱਪ ਲਈ ਮੈਚ ਦਾ ਸਥਾਨ ਬਦਲਣ ਦੀ ਮੰਗ ਨੂੰ ਰੱਦ ਕਰਨ ਤੋਂ ਬਾਅਦ ਬੰਗਲਾਦੇਸ਼ ਨੇ ਭਾਰਤ 'ਚ ਆਪਣੀ ਰਾਸ਼ਟਰੀ ਕ੍ਰਿਕਟ ਟੀਮ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ | ਇਸ ਨਾਲ ਸਕਾਟਲੈਂਡ ਨੂੰ ਟੂਰਨਾਮੈਂਟ 'ਚ ਉਸਦੀ ਜਗ੍ਹਾ ਲੈਣ ਦਾ ਰਾਹ ਪੱਧਰਾ ਹੋ ਗਿਆ ਹੈ | ਬੁੱਧਵਾਰ ਨੂੰ , ਵਿਸ਼ਵ ਸੰਸਥਾ ਨੇ ਬੰਗਲਾਦੇਸ਼ ਨੂੰ ਅਲਟੀਮੇਟਮ ਜਾਰੀ ਕੀਤਾ ਸੀ ਕਿ ਉਹ ਭਾਰਤ ਦੀ ਯਾਤਰਾ ਕਰਨ ਲਈ ਸਹਿਮਤ ਹੋਵੇ ਜਾਂ ਕਿਸੇ ਬਦਲਵੀਂ ਟੀਮ ਦਾ ਸਾਹਮਣਾ ਕਰੇ | ਆਈ.ਸੀ.ਸੀ. ਨੇ ਕਿਹਾ ਕਿ ਭਾਰਤ 'ਚ ਉਸਦੇ ਖਿਡਾਰੀਆਂ, ਅਧਿਕਾਰੀਆਂ ਜਾਂ ਪ੍ਰਸ਼ੰਸਕਾਂ ਦੀ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ | ਬੰਗਲਾਦੇਸ਼ ਨੂੰ ਫੈਸਲਾ ਲੈਣ ਲਈ ਵੀਰਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ | ਅੱਜ ਸਖ਼ਤ ਰੁਖ਼ ਅਪਣਾਉਂਦੇ ਹੋਏ, ਬੰਗਲਾਦੇਸ਼ ਦੇ ਖੇਡ ਸਲਾਹਕਾਰ ਆਸਿਫ ਨਜ਼ਰੁਲ ਨੇ ਰਾਸ਼ਟਰੀ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ ਕਿ ਆਈ.ਸੀ.ਸੀ. ਦਾ ਰੁਖ਼ ਉਨ੍ਹਾਂ ਲਈ ਅਸਵੀਕਾਰਨਯੋਗ ਹੈ | ਨਜ਼ਰੁਲ ਨੇ ਕਿਹਾ ਕਿ ਹਾਲਾਂਕਿ ਸਾਡੇ ਕ੍ਰਿਕਟਰਾਂ ਨੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ, ਪਰ ਭਾਰਤ 'ਚ ਖੇਡਣ ਦਾ ਸੁਰੱਖਿਆ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ | ਇਹ ਚਿੰਤਾ ਕਿਸੇ ਕਾਲਪਨਿਕ ਵਿਸ਼ਲੇਸ਼ਣ 'ਤੇ ਅਧਾਰਤ ਨਹੀਂ ਹੈ | ਉਸਨੇ ਅੱਗੇ ਕਿਹਾ ਕਿ ਅਸੀਂ ਅਜੇ ਵੀ ਉਮੀਦ ਨਹੀਂ ਛੱਡ ਰਹੇ ਹਾਂ | ਸਾਡੀ ਟੀਮ ਤਿਆਰ ਹੈ | ਸਾਨੂੰ ਉਮੀਦ ਹੈ ਕਿ ਆਈ.ਸੀ.ਸੀ. ਸਾਡੇ ਅਸਲ ਸੁਰੱਖਿਆ ਜੋਖਮਾਂ ਨੂੰ ਧਿਆਨ 'ਚ ਰੱਖਦੇ ਹੋਏ, ਸਾਨੂੰ ਸ਼੍ਰੀਲੰਕਾ 'ਚ ਖੇਡਣ ਦੀ ਇਜਾਜ਼ਤ ਦੇ ਕੇ ਨਿਆਂ ਕਰੇਗਾ | ਬੰਗਲਾਦੇਸ਼ ਨੇ ਭਾਰਤ 'ਚ ਚਾਰ ਮੈਚ ਖੇਡਣੇ ਹਨ (ਤਿੰਨ ਕੋਲਕਾਤਾ 'ਚ ਤੇ ਇਕ ਮੁੰਬਈ 'ਚ) | ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਸੁਰੱਖਿਆ ਚਿੰਤਾਵਾਂ ਉਦੋਂ ਉਠਾਈਆਂ ਜਦੋਂ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਿਰਦੇਸ਼ਾਂ 'ਤੇ ਇੰਡੀਅਨ ਪ੍ਰੀਮੀਅਰ ਲੀਗ ਤੋਂ ਹਟਾ ਦਿੱਤਾ ਗਿਆ ਸੀ |

ਪਿਛਲੀ ਖ਼ਬਰ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਰਹਿੰਦੇ 70 ਫ਼ੀਸਦੀ ਅਪਰਾਧੀ ਗਿ੍ਫ਼ਤਾਰ <br/> ਅਗਲੀ ਖ਼ਬਰ ਬਾਬਰ, ਰਿਜ਼ਵਾਨ ਸਮੇਤ ਕਈ ਪਾਕਿ ਖਿਡਾਰੀ ਹੋਏ ਘਪਲੇ ਦਾ ਸ਼ਿਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।