15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਾਬਰ, ਰਿਜ਼ਵਾਨ ਸਮੇਤ ਕਈ ਪਾਕਿ ਖਿਡਾਰੀ ਹੋਏ ਘਪਲੇ ਦਾ ਸ਼ਿਕਾਰ <br/>

ਅਜੀਤ ਡੈਸਕ 23-01-2026

ਕਰਾਚੀ, 22 ਜਨਵਰੀ (ਪੀ.ਟੀ.ਆਈ.)-ਸਾਬਕਾ ਕਪਤਾਨ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਸਮੇਤ ਕਈ ਚੋਟੀ ਦੇ ਪਾਕਿਸਤਾਨੀ ਕ੍ਰਿਕਟਰ ਕਥਿਤ ਤੌਰ 'ਤੇ ਇਕ ਪੋਂਜ਼ੀ ਸਕੀਮ ਦਾ ਸ਼ਿਕਾਰ ਹੋ ਗਏ ਹਨ ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ | ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਧਿਆਨ 'ਚ ਆਇਆ ਹੈ ਤੇ ਬੋਰਡ ਕਥਿਤ ਵਿੱਤੀ ਘੁਟਾਲੇ ਦੀ ਜਾਂਚ ਕਰ ਰਿਹਾ ਹੈ | ਇਸਦੇ ਅਨੁਸਾਰ, ਇਕ ਸਾਬਕਾ ਟੈਸਟ ਕਪਤਾਨ, ਲਗਭਗ ਇਕ ਦਰਜਨ ਮÏਜੂਦਾ ਖਿਡਾਰੀਆਂ (ਫਖਰ ਜ਼ਮਾਨ, ਸ਼ਾਦਾਬ ਖਾਨ ਤੇ ਹੋਰਾਂ ਸਮੇਤ) ਨੇ ਇਕ ਪਾਕਿਸਤਾਨੀ ਕਾਰੋਬਾਰੀ ਨਾਲ ਵੱਡੀ ਰਕਮ ਦਾ ਨਿਵੇਸ਼ ਕੀਤਾ ਸੀ, ਜੋ ਹੁਣ ਦੇਸ਼ ਛੱਡ ਚੁੱਕਾ ਹੈ | ਇਹ ਕਾਰੋਬਾਰੀ ਪਾਕਿਸਤਾਨ ਸੁਪਰ ਲੀਗ 'ਚ ਕੁਝ ਫ੍ਰੈਂਚਾਇਜ਼ੀ ਨੂੰ ਸਪਾਂਸਰ ਕਰਨ 'ਚ ਵੀ ਸ਼ਾਮਲ ਸੀ ਤੇ ਸ਼ੁਰੂ 'ਚ ਖਿਡਾਰੀਆਂ ਨੂੰ ਪਹਿਲੇ ਕੁਝ ਮਹੀਨਿਆਂ ਲਈ ਮੁਨਾਫਾ ਅਦਾ ਕੀਤਾ ਪਰ ਬਾਅਦ 'ਚ ਭੁਗਤਾਨ ਕਰਨਾ ਬੰਦ ਕਰ ਦਿੱਤਾ | ਜਦੋਂ ਪ੍ਰਭਾਵਿਤ ਖਿਡਾਰੀਆਂ ਨੇ ਉਸ ਨਾਲ ਸੰਪਰਕ ਕੀਤਾ, ਤਾਂ ਕਾਰੋਬਾਰੀ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਕਿ ਉਸਨੂੰ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਵਿਚ ਖਿਡਾਰੀਆਂ ਦੇ ਨਿਵੇਸ਼ ਤੇ ਉਸਦੀ ਆਪਣੀ ਪੂੰਜੀ ਸ਼ਾਮਲ ਹੈ | ਉੁਸਨੇ ਕਿਹਾ ਕਿ ਉਹ ਪੈਸੇ ਵਾਪਸ ਕਰਨ ਦੀ ਸਥਿਤੀ 'ਚ ਨਹੀਂ ਹੈ | ਇਸ ਤੋਂ ਬਾਅਦ, ਉਸਨੇ ਫੋਨ ਕਾਲਾਂ ਤੇ ਸੁਨੇਹਿਆਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ ਤੇ ਦੇਸ਼ ਛੱਡ ਦਿੱਤਾ | ਬਹੁਤ ਸਾਰੇ ਖਿਡਾਰੀਆਂ ਨੇ ਨਾ ਸਿਰਫ਼ ਆਪਣੀ ਨਿੱਜੀ ਬੱਚਤ, ਸਗੋਂ ਰਿਸ਼ਤੇਦਾਰਾਂ ਤੇ ਨਜ਼ਦੀਕੀ ਸਹਿਯੋਗੀਆਂ ਦੇ ਪੈਸੇ ਵੀ ਨਿਵੇਸ਼ ਕੀਤੇ ਸਨ | ਇਹ ਅਸਲ 'ਚ ਇਕ 'ਪੋਂਜ਼ੀ ਸਕੀਮ' (ਪਿਰਾਮਿਡ ਵੇਚਣ ਵਾਲੀ ਸਕੀਮ) ਸੀ ਜਿਸ 'ਚ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸੀ | ਹੁਣ, ਇਹਨਾਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਤਰਾ ਹੈ | ਸੂਤਰ ਦੇ ਅਨੁਸਾਰ, ਕ੍ਰਿਕਟਰਾਂ ਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਨਿਵੇਸ਼ ਕੀਤੀ ਗਈ ਕੁੱਲ ਰਕਮ ਇਕ ਅਰਬ ਰੁਪਏ ਤੋਂ ਵੱਧ ਹੋ ਸਕਦੀ ਹੈ |

ਪਿਛਲੀ ਖ਼ਬਰ ਬੰਗਲਾਦੇਸ਼ ਵਲੋਂ ਭਾਰਤ 'ਚ ਵਿਸ਼ਵ ਕੱਪ ਖੇਡਣ ਤੋਂ ਸਾਫ਼ ਇਨਕਾਰ <br/> ਅਗਲੀ ਖ਼ਬਰ ਹੈਦਰਾਬਾਦ 'ਚ 19ਵੇਂ ਗ੍ਰੈਂਡ ਨਰਸਰੀ ਮੇਲੇ ਦÏਰਾਨ ਇਕ ਸਟਾਲ 'ਤੇ ਪ੍ਰਦਰਸ਼ਿਤ ਫੁੱਲਾਂ ਦੀਆਂ ਫੋਟੋਆਂ ਖਿੱਚਦੀ ਇਕ ਔਰਤ |...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।