20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕੈਨੇਡਾ ਫ਼ੌਜ ਵਲੋਂ ਅਮਰੀਕੀ ਹਮਲੇ ਨਾਲ ਨਜਿੱਠਣ ਦੀ ਤਿਆਰੀ <br/>

ਅਜੀਤ ਡੈਸਕ 21-01-2026
ਸਤਪਾਲ ਸਿੰਘ ਜÏਹਲ
ਟੋਰਾਂਟੋ, 20 ਜਨਵਰੀ–ਬੀਤੇ ਲੰਬੇ ਸਮੇਂ ਤੋਂ ਕੈਨੇਡਾ ਅਤੇ ਅਮਰੀਕਾ ਚੰਗੇ ਗੁਆਂਢੀ ਦੇਸ਼ਾਂ ਵਜੋਂ ਜਾਣੇ ਜਾਂਦੇ ਰਹੇ ਹਨ ਪਰ ਬੀਤੇ ਸਾਲ ਕੁ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੀਆਂ ਨੀਤੀਆਂ ਤਹਿਤ ਕੈਨੇਡਾ ਨਾਲ ਧਮਕੀ ਭਰੇ ਅੰਦਾਜ਼ ਵਿਚ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਉਸੇ ਅੰਦਾਜ਼ ਵਿਚ ਭਾਰਤ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਨੂੰ ਵੀ ਆਪਣੇ ਕਹਿਣੇ ਵਿਚ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ | ਟਰੰਪ ਨੇ ਅੱਜ ਆਪਣੇ ਰਾਜਕਾਲ ਦੀ ਵਰ੍ਹੇਗੰਢ ਮÏਕੇ ਆਰਟਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਤਿਆਰ ਕਰ ਕੇ ਤਸਵੀਰ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀ, ਜਿਸ ਵਿਚ ਕੈਨੇਡਾ, ਗਰੀਨਲੈਂਡ, ਅਤੇ ਵੈਂਜ਼ੂਏਲਾ ਨੂੰ ਅਮਰੀਕੀ ਝੰਡੇ ਰਾਹੀਂ ਅਮਰੀਕਾ ਦਾ ਹਿੱਸਾ ਦਿਖਾਇਆ ਗਿਆ ਹੈ | ਅਜਿਹੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੀਆਂ ਫ਼ੌਜਾਂ ਨੂੰ ਮਜ਼ਬੂਤ ਕਰਨ ਲਈ ਰੱਖਿਆ ਬਜਟ ਵਧਾਇਆ ਅਤੇ ਨਾਟੋ ਭਾਈਵਾਲ ਦੇਸ਼ਾਂ ਨਾਲ ਤਾਲਮੇਲ ਵਧਾਇਆ ਜਾ ਰਿਹਾ ਹੈ | ਵਪਾਰ ਦੇ ਸਿਲਸਿਲੇ ਵਿਚ ਚੀਨ, ਭਾਰਤ ਅਤੇ ਯੂਰਪੀ ਦੇਸ਼ਾਂ ਨਾਲ ਕੈਨੇਡਾ ਦੀ ਨੇੜਤਾ ਵਧ ਰਹੀ ਹੈ | ਇਸੇ ਦੌਰਾਨ ਤਾਜ਼ਾ ਖ਼ਬਰ ਅਨੁਸਾਰ ਕੈਨੇਡਾ ਦੀਆਂ ਫ਼ੌਜਾਂ ਵਲੋਂ ਕਿਸੇ ਸੰਭਾਵੀ ਅਮਰੀਕੀ ਹਮਲੇ ਦਾ ਸਾਹਮਣਾ ਕਰਨ ਲਈ ਜੰਗੀ ਅਭਿਆਸ ਕੀਤੇ ਜਾ ਰਹੇ ਹਨ | ਦੇਸ਼ ਦੇ ਰੱਖਿਆ ਅਧਿਕਾਰੀ ਅਮਰੀਕੀ ਹਮਲੇ ਦੀ ਸੰਭਾਵਨਾ ਬਹੁਤ ਘੱਟ ਸਮਝ ਰਹੇ ਹਨ ਪਰ ਫ਼ੌਜਾਂ ਨੂੰ ਤਿਆਰ ਰੱਖਣ ਦੀ ਨੀਤੀ ਤਹਿਤ ਦੇਸ਼ ਦੇ ਉੱਤਰ ਵਿਚ (ਗਰੀਨਲੈਂਡ ਵਾਲੇ ਪਾਸੇ ਵੀ) ਫ਼ੌਜਾਂ ਦੀ ਗਸ਼ਤ, ਫ਼ੌਜੀ ਮਸ਼ੀਨਰੀ ਨਵਿਆਉਣ, ਅਮਰੀਕੀ ਸਰਹੱਦ ਉੱਪਰ ਹੈਲੀਕਾਪਟਰਾਂ ਰਾਹੀਂ ਚÏਕਸੀ ਦੇ ਤਰੀਕੇ ਵਰਤੇ ਜਾ ਰਹੇ ਹਨ¢ ਇਸ ਦੇ ਨਾਲ ਹੀ ਅਫ਼ਗ਼ਾਨ ਤੇ ਤਾਲਿਬਾਨ ਲੜਾਕਿਆਂ ਵਲੋਂ ਰੂਸ ਅਤੇ ਅਮਰੀਕੀ ਫ਼ੌਜਾਂ ਉੱਪਰ ਬੰਬ ਨਾਲ ਹਮਲਾ ਕਰ ਕੇ ਨੱਸ ਜਾਣ ਵਾਲੇ ਤਰੀਕੇ ਨਾਲ ਵੀ ਕੈਨੇਡੀਅਨ ਫ਼ੌਜੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ | ਸਾਲ 2001 ਤੋਂ 2014 ਤੱਕ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜ ਦਾ ਸਾਥ ਦਿੰਦੇ ਹੋਏ ਕੈਨੇਡਾ ਦੇ 158 ਫ਼ੌਜੀ ਜਵਾਨ ਮਾਰੇ ਗਏ ਸਨ | ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਕੋਲ ਅਮਰੀਕੀ ਫ਼ੌਜ ਦੇ ਬਰਾਬਰ ਨਵੀਨਤਮ ਹਥਿਆਰ ਤੇ ਥਲ, ਜਲ, ਅਤੇ ਹਵਾਈ ਤੇ ਹਵਾਈ ਫ਼ੌਜਾਂ ਨਹੀਂ ਹਨ ਜਿਸ ਕਰ ਕੇ ਹਮਲਾ ਕਰ ਕੇ ਨੱਸਣ ਵਾਲੀ ਤਕਨੀਕ ਅਮਰੀਕੀ ਫ਼ੌਜ ਨੂੰ ਡਰਾਉਣ ਲਈ ਵਧੇਰੇ ਕਾਰਗਰ ਹੋਵੇਗੀ¢ ਬੀਤੀਆਂ ਦੋ ਕੁ ਸਦੀਆਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਅਜਿਹੇ ਅਸਥਿਰ ਹਾਲਾਤ ਪਹਿਲੀ ਵਾਰ ਪੈਦਾ ਹੋਏ ਹਨ | ਜਿਸ ਕਰ ਕੇ ਕੈਨੇਡਾ ਦੇ ਲੋਕਾਂ ਵਲੋਂ ਅਮਰੀਕਾ 'ਚ ਸੈਰ ਕਰਨ ਜਾਣਾ ਅਤੇ ਉਸ ਦੇਸ਼ ਵਿਚ ਵਪਾਰ ਘੱਟ ਕੀਤਾ ਜਾਣਾ ਜਾਰੀ ਹੈ |

ਪਿਛਲੀ ਖ਼ਬਰ 'ਰਾਸ਼ਟਰੀ ਖੇਡ ਪ੍ਰਸ਼ਾਸਨ ਨਿਯਮ 2026' ਨਾਲ ਖੇਡ ਸੰਗਠਨਾਂ 'ਚ ਪਾਰਦਰਸ਼ਿਤਾ ਤੇ ਜਵਾਬਦੇਹੀ ਵਧੇਗੀ <br/> ਅਗਲੀ ਖ਼ਬਰ ਕੈਨੇਡਾ ਦੇ ਉੱਤਰੀ ਖੇਤਰ ਵਿਚ ਫ਼ੌਜ ਦੇ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।