20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

'ਰਾਸ਼ਟਰੀ ਖੇਡ ਪ੍ਰਸ਼ਾਸਨ ਨਿਯਮ 2026' ਨਾਲ ਖੇਡ ਸੰਗਠਨਾਂ 'ਚ ਪਾਰਦਰਸ਼ਿਤਾ ਤੇ ਜਵਾਬਦੇਹੀ ਵਧੇਗੀ <br/>

ਅਜੀਤ ਡੈਸਕ 21-01-2026

ਜਲੰਧਰ, 20 ਜਨਵਰੀ (ਡਾ.ਜਤਿੰਦਰ ਸਾਬੀ)-ਕੇਂਦਰ ਸਰਕਾਰ ਨੇ ਰਾਸ਼ਟਰੀ ਖੇਡ ਪ੍ਰਸ਼ਾਸਨ ਅਧਿਨਿਯਮ, 2025 ਦੇ ਤਹਿਤ ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਪ੍ਰਸ਼ਾਸਨ) ਨਿਯਮ, 2026 ਨੂੰ ਜਾਰੀ ਕਰ ਦਿੱਤਾ ਹੈ | ਇਨ੍ਹਾਂ ਨਿਯਮਾਂ ਦਾ ਮੁੱਖ ਉਦੇਸ਼ ਦੇਸ਼ 'ਚ ਖੇਡ ਸੰਗਠਨਾਂ ਦੇ ਕੰਮਕਾਜ ਨੂੰ ਪਾਰਦਰਸ਼ੀ ਤੇ ਇਕ ਸਮਾਨ ਖੇਡ ਪ੍ਰਣਾਲੀ ਬਣਾਉਣਾ ਹੈ | ਇਸ ਦੀ ਜਾਣਕਾਰੀ ਕੇਂਦਰੀ ਖੇਡ ਮੰਤਰਾਲੇ ਵੱਲੋਂ ਜਾਰੀ ਬਿਆਨ ਰਾਹੀਂ ਦਿੱਤੀ ਗਈ ਹੈ | ਇਨ੍ਹਾਂ ਨਿਯਮਾਂ ਅਧੀਨ ਰਾਸ਼ਟਰੀ ਖੇਡ ਐਸੋਸੀਏਸ਼ਨਾਂ ਤੇ ਖੇਤਰੀ ਖੇਡ ਮਹਾ ਸੰਘਾਂ ਲਈ (ਜਨਰਲ ਬਾਡੀ) ਤੇ ਕਾਰਜਕਾਰੀ ਕਮੇਟੀ ਦੀ ਬਣਤਰ, ਚੋਣ ਪ੍ਰਕਿਰਿਆ, ਮੈਂਬਰਾਂ ਦੀ ਅਯੋਗਤਾ, ਤੇ ਚੋਟੀ ਦੇ ਯੋਗਤਾ ਵਾਲੇ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਇਕ ਸਪਸ਼ਟ ਢਾਂਚਾ ਤੈਅ ਕੀਤਾ ਗਿਆ ਹੈ | ਇਸਦੇ ਨਾਲ ਹੀ ਰਾਸ਼ਟਰੀ ਖੇਡ ਚੋਣ ਪੈਨਲ ਦੀ ਵਿਵਸਥਾ ਤੇ ਰਾਸ਼ਟਰੀ ਖੇਡ ਬੋਰਡ ਨਾਲ ਜੁੜੀਆਂ ਇਕਾਈਆਂ ਦੇ ਰਜਿਸਟ੍ਰੇਸ਼ਨ ਤੇ ਨਿਯਮਿਤ ਅੱਪਡੇਟ ਕਰਨ ਦੀ ਪ੍ਰਕਿਰਿਆ ਵੀ ਨਿਰਧਾਰਿਤ ਕੀਤੀ ਗਈ ਹੈ | ਨਿਯਮਾਂ ਅਨੁਸਾਰ, ਹਰ ਰਾਸ਼ਟਰੀ ਖੇਡ ਸੰਘ ਦੇ ਐਸੋਸੀਏਸ਼ਨ 'ਚ ਘੱਟੋ-ਘੱਟ 4 ਚੋਟੀ ਦੇ ਖਿਡਾਰੀ ਸ਼ਾਮਲ ਕੀਤੇ ਜਾਣ ਲਾਜ਼ਮੀ ਹਨ | ਮਹਿਲਾਵਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਇਹ ਵੀ ਲਾਜ਼ਮੀ ਕੀਤਾ ਗਿਆ ਹੈ | ਇਸ ਤੋਂ ਇਲਾਵਾ, ਕਾਰਜਕਾਰੀ ਕਮੇਟੀ 'ਚ ਘੱਟੋ-ਘੱਟ 4 ਮਹਿਲਾਵਾਂ ਦੀ ਨੁਮਾਇੰਦਗੀ ਯਕੀਨੀ ਬਣਾਉਣ ਹੈ | ਚੋਟੀ ਦੇ ਖਿਡਾਰੀ ਵਜੋਂ ਨਾਮਜ਼ਦਗੀ ਲਈ ਮੁੱਢਲੀ ਉਮਰ 25 ਸਾਲ ਰੱਖੀ ਗਈ ਹੈ ਤੇ ਅਰਜ਼ੀਦਾਰ ਦਾ ਮੌਜੂਦਾ ਖੇਡ ਤੋਂ ਸੰਨਿਆਸ ਲੈਣਾ ਲਾਜ਼ਮੀ ਹੈ ਤੇ ਅਰਜ਼ੀ ਦੇਣ ਤੋਂ ਘੱਟੋ-ਘੱਟ ਇਕ ਸਾਲ ਪਹਿਲਾਂ ਤੱਕ ਉਹ ਕਿਸੇ ਵੀ ਅਜਿਹੇ ਮੁਕਾਬਲੇ ਜਾਂ ਖੇਡ 'ਚ ਭਾਗ ਨਾ ਲਿਆ ਹੋਵੇ, ਜਿਸ ਰਾਹੀਂ ਜ਼ਿਲ੍ਹਾ, ਰਾਜ ਜਾਂ ਰਾਸ਼ਟਰੀ ਪੱਧਰ 'ਤੇ ਚੋਣ ਹੁੰਦੀ ਹੋਵੇ |

ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਾਘ ਮੇਲੇ ਅਗਲੀ ਖ਼ਬਰ ਕੈਨੇਡਾ ਫ਼ੌਜ ਵਲੋਂ ਅਮਰੀਕੀ ਹਮਲੇ ਨਾਲ ਨਜਿੱਠਣ ਦੀ ਤਿਆਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।