28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਗੁਕੇਸ਼ ਤੇ ਸਿੰਧਾਰੋਵ ਵਿਚਾਲੇ ਲਗਾਤਾਰ ਤੀਜੀ ਬਾਜ਼ੀ ਵੀ ਡਰਾਅ

ਜਿਨੀਵਾ, 27 ਨਵੰਬਰ (ਏਜੰਸੀ)-ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਦੇ ਡੀ. ਗੁਕੇਸ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਧਾਰੋਵ ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਤੀਜੀ ਬਾਜ਼ੀ ਵਿਚ ਡਰਾਅ ’ਤੇ ਰੋਕ ਦਿੱਤਾ।

ਅਜੀਤ ਡੈਸਕ 28-11-2026

ਜਿਨੀਵਾ, 27 ਨਵੰਬਰ (ਏਜੰਸੀ)-ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਦੇ ਡੀ. ਗੁਕੇਸ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਧਾਰੋਵ ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਤੀਜੀ ਬਾਜ਼ੀ ਵਿਚ ਡਰਾਅ ’ਤੇ ਰੋਕ ਦਿੱਤਾ। ਕਾਲੇ ਮੋਹਰਿਆਂ ਨਾਲ ਖੇਡਦਿਆਂ ਗੁਕੇਸ਼ ਨੇ ਆਪਣੀ ਮਜ਼ਬੂਤ ਤਿਆਰੀ ਦਾ ਸਬੂਤ ਦਿੱਤਾ। ਇਸ ਡਰਾਅ ਤੋਂ ਬਾਅਦ ਦੋਵੇਂ ਖਿਡਾਰੀ 1.5-1.5 ਅੰਕਾਂ ਨਾਲ ਬਰਾਬਰੀ ’ਤੇ ਹਨ। ਚੌਥੀ ਬਾਜ਼ੀ ’ਚ ਗੁਕੇਸ਼ ਚਿੱਟੇ ਮੋਹਰਿਆਂ ਨਾਲ ਖੇਡਣਗੇ। ਤੀਜੀ ਬਾਜ਼ੀ ਦੌਰਾਨ ਸਿੰਧਾਰੋਵ ਨੇ ਬੜ੍ਹਤ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਗੁਕੇਸ਼ ਨੇ ਸ਼ਾਂਤ ਤੇ ਆਤਮ-ਵਿਸ਼ਵਾਸ ਭਰੀ ਖੇਡ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਸਿੰਧਾਰੋਵ ’ਤੇ ਇਕ ਸਮੇਂ ਸਮੇਂ ਦਾ ਦਬਾਅ ਵੀ ਬਣ ਗਿਆ।

ਪਿਛਲੀ ਖ਼ਬਰ ਕੈਨੇਡਾ ਦੀ ਸੁਪਰੀਮ ਕੋਰਟ ਵਲੋਂ ਵਿਵਾਦਪੂਰਨ ‘ ਧਰਮ - ਨਿਰਪੱਖਤਾ ਕਾਨੂੰਨ ’ ਬਰਕਰਾਰ ਅਗਲੀ ਖ਼ਬਰ ਅਮਰੀਕਾ ’ਚ ਤੂਫ਼ਾਨ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।