ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਦਰਜਾਬੰਦੀ ’ਚ ਭਾਰਤ ਦੇ ਤਿੰਨ ਬੱਲੇਬਾਜ਼ ਚੋਟੀ ਦੇ 10 ਖਿਡਾਰੀਆਂ ਵਿਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ’ਚ ਰਿਸ਼ਭ ਪੰਤ (6ਵੇਂ), ਕਪਤਾਨ ਸ਼ੁਭਮਨ ਗਿੱਲ (7ਵੇਂ) ਅਤੇ ਯਸ਼ਸਵੀ ਜਾਇਸਵਾਲ (9ਵੇਂ) ਸਥਾਨ ’ਤੇ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਦਰਜਾਬੰਦੀ ’ਚ ਵਿਕਟਕੀਪਰ ਪੰਤ ਨੂੰ 3 ਸਥਾਨ, ਗਿੱਲ ਨੂੰ 1 ਸਥਾਨ ਅਤੇ ਜਾਇਸਵਾਲ ਨੂੰ 5 ਸਥਾਨ ਦਾ ਫ਼ਾਇਦਾ ਹੋਇਆ ਹੈ। ਨਿਊਜ਼ੀਲੈਂਡ ਖਿਲਾਫ਼ ਵੈਲਿੰਗਟਨ ਟੈਸਟ ਵਿਚ ਪੰਤ ਨੇ 128 ਦੌੜਾਂ, ਗਿੱਲ ਨੇ 98 ਅਤੇ ਜਾਇਸਵਾਲ ਨੇ 85 ਦੌੜਾਂ ਬਣਾਈਆਂ ਸਨ। ਇਸ ਪ੍ਰਦਰਸ਼ਨ ਦਾ ਫਾਇਦਾ ਭਾਰਤੀ ਬੱਲੇਬਾਜ਼ਾਂ ਨੂੰ ਮਿਲਿਆ ਹੈ। ਰਿਸ਼ਭ ਪੰਤ ਭਾਰਤ ਦੇ ਸਭ ਤੋਂ ਉਚੀ ਦਰਜਾਬੰਦੀ ਵਾਲੇ ਬੱਲੇਬਾਜ਼ ਹਨ। ਗੇਂਦਬਾਜ਼ੀ ’ਚ ਜਸਪ੍ਰੀਤ ਬੁਮਰਾਹ (856 ਰੇਟਿੰਗ ਅੰਕਾਂ) ਸਾਂਝੇ ਰੂਪ ਨਾਲ ਦੂਜੇ ਸਥਾਨ ’ਤੇ ਆ ਗਏ ਹਨ। ਉਨ੍ਹਾਂ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ ਹੈ। ਆਸਟਰੇਲੀਆ ਦੇ ਮਿਚੇਲ ਸਟਾਰਕ (881 ਅੰਕ) ਦੁਨੀਆ ਦੇ ਨੰਬਰ-1 ਗੇਂਦਬਾਜ਼ ਹਨ। ਦੋਵਾਂ ਵਿਚਾਲੇ 25 ਅੰਕਾਂ ਦਾ ਫ਼ਾਸਲਾ ਹੈ।
ਸਿਖ਼ਰਲੇ 10 ਟੈਸਟ ਬੱਲੇਬਾਜ਼ਾਂ ’ ਚ 3 ਭਾਰਤੀ ਸ਼ਾਮਿਲ ਪੰਤ 6ਵੇਂ, ਗਿੱਲ 7ਵੇਂ ਤੇ ਜਾਇਸਵਾਲ 9ਵੇਂ ਨੰਬਰ ’ਤੇ
ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਆਈ. ਸੀ.
ਅਜੀਤ ਡੈਸਕ
26-11-2026