ਨਾਗੋਆ, 27 ਸਤੰਬਰ (ਪੀ. ਟੀ. ਆਈ.)-ਭਾਰਤ ਦੀ ਹਰੀਤਾ ਭਦਰਾ ਨੇ ਏਸ਼ਿਆਈ ਖੇਡਾਂ ਵਿਚ ਔਰਤਾਂ ਦੀ 200 ਮੀਟਰ ਦੌੜ ਦੇ ਫਾਈਨਲ ਵਿਚ 23.20 ਸਕਿੰਟ ਦਾ ਸਮਾਂ ਕੱਢ ਕੇ ਕਾਂਸੀ ਦਾ ਤਗਮਾ ਜਿੱਤਿਆ।ਭਦਰਾ ਤੀਜੇ ਸਥਾਨ ‘ਤੇ ਰਹੀ, ਉਹ ਜਾਪਾਨ ਦੀ ਇਡੋ ਅਬਿਗੇਰਿਫੁਕਾ ਤੋਂ ਬਿਲਕੁਲ ਅੱਗੇ ਰਹੀ, ਜਿਸ ਨੇ 23.21 ਸਕਿੰਟ ਦਾ ਸਮਾਂ ਲਿਆ। ਸਿੰਗਾਪੁਰ ਦੀ ਸ਼ਾਂਤੀ ਪੇਰੇਰਾ ਨੇ ਸੀਜ਼ਨ ਦੇ ਆਪਣੇ ਸਰਬੋਤਮ ਸਮੇਂ 22.78 ਸਕਿੰਟ ਨਾਲ ਸੋਨ ਤਗਮਾ ਜਿੱਤਿਆ, ਜਦਕਿ ਚੀਨ ਦੀ ਚੇਨ ਯੂਜੀ ਨੇ 22.93 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਫਾਈਨਲ ਵਿਚ ਸ਼ਾਮਿਲ ਦੂਜੀ ਭਾਰਤੀ ਖਿਡਾਰਨ ਉੱਨਤੀ ਅਈਅੱਪਾ ਬੋਲੈਂਡ 23.48 ਸਕਿੰਟ ਦੇ ਸਮੇਂ ਨਾਲ 6ਵੇਂ ਸਥਾਨ ‘ਤੇ ਰਹੀ।