31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਭੈ ਸਿੰਘ ਨੇ ਮਲੇਸ਼ੀਆ ’ਚ 13ਵਾਂ ਪੀ.ਐਸ.ਏ. ਟੂਰ ਖਿਤਾਬ ਜਿੱਤਿਆ

ਨਵੀਂ ਦਿੱਲੀ, 30 ਅਗਸਤ (ਪੀ. ਟੀ.

ਅਜੀਤ ਡੈਸਕ 31-08-2026

ਨਵੀਂ ਦਿੱਲੀ, 30 ਅਗਸਤ (ਪੀ.ਟੀ.ਆਈ.)-ਚੋਟੀ ਦਾ ਦਰਜਾ ਪ੍ਰਾਪਤ ਸਕੁਐਸ਼ ਖ਼ਿਡਾਰੀ ਅਭੈ ਸਿੰਘ ਨੇ ਐਤਵਾਰ ਨੂੰ ਮਲੇਸ਼ੀਆ ’ਚ ਹਾਂਗਕਾਂਗ ਦੇ ਤੀਜੇ ਦਰਜੇ ਦੇ ਹੈਨਰੀ ਲੇਂਗ ਨੂੰ 5 ਗੇਮਾਂ ਦੇ ਫਾਈਨਲ ’ਚ ਹਰਾ ਕੇ ਤੁਆਂਕੂ ਮੁਹਰਿਜ਼ ਟਰਾਫੀ ਸਕੁਐਸ਼ ਟੂਰਨਾਮੈਂਟ ਜਿੱਤਿਆ। ਜਿਸ ’ਚ 15,000 ਅਮਰੀਕੀ ਡਾਲਰ ਦਾ ਇਨਾਮਵ ਵੀ ਸ਼ਾਮਿਲ ਸੀ। ਵਿਸ਼ਵ ਦੇ 24ਵੇਂ ਨੰਬਰ ਦੇ ਅਭੈ ਸਿੰਘ ਨੇ 59ਵੇਂ ਦਰਜੇ ਦੇ ਹੈਨਰੀ ਲੇਂਗ ਨੂੰ 11-7, 6-11, 3-11, 11-5, 12-10 ਨਾਲ ਹਰਾਇਆ। ਇਸ ਜਿੱਤ ਦੇ ਨਾਲ, ਉਸਨੇ ਆਪਣੇ 18ਵੇਂ ਫਾਈਨਲ ’ਚ ਆਪਣਾ 13ਵਾਂ ਪੀ.ਐਸ.ਏ. ਟੂਰ ਖਿਤਾਬ ਸੁਰੱਖਿਅਤ ਕੀਤਾ। ਫਾਈਨਲ ’ਚ ਪਹੁੰਚਣ ਦੇ ਰਸਤੇ ’ਤੇ ਅਭੈ ਨੇ ਸੈਮੀਫਾਈਨਲ ਵਿਚ ਮਲੇਸ਼ੀਆ ਦੇ ਅਮੀਸ਼ੇਨਰਾਜ ਚੰਦਰਨ ਨੂੰ 7-11, 11-9, 11-7, 7-11, 11-3 ਨਾਲ ਹਰਾਇਆ। ਇਸ ਤੋਂ ਪਹਿਲਾਂ, ਉਸਨੇ ਕੁਆਰਟਰ ਫਾਈਨਲ ’ਚ ਮੁਹੰਮਦ ਸਿਆਫਿਕ ਕਮਾਲ ਨੂੰ 11-4, 11-13, 11-5, 11-5 ਨਾਲ ਹਰਾਇਆ ਤੇ ਦੂਜੇ ਦੌਰ ਵਿਚ ਲੋਅ ਵਾ ਸਰਨ ਨੂੰ 8-11, 11-2, 11-6, 11-2 ਨਾਲ ਹਰਾਇਆ। ਉਸਨੂੰ ਪਹਿਲੇ ਦੌਰ ਵਿਚ ਬਾਏ ਮਿਲੀ ਸੀ।

ਪਿਛਲੀ ਖ਼ਬਰ ਲੰਡਨ ਦੇ ਹੈਸਟਨ ’ਚ ਮਨਾਇਆ ਗਿਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਨਿਊਯਾਰਕ ’ ਚ ਮੋਹਨ ਭਾਗਵਤ ਦਾ ‘ ਏਕਤਾ ’ ਸੰਦੇਸ਼ ਵੱਖ - ਵੱਖ ਜਥੇਬੰਦੀਆਂ ਵਲੋਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।