30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨੀਰਜ ਚੋਪੜਾ ਸੱਟ ਕਾਰਨ ਏਸ਼ੀਅਨ ਖੇਡਾਂ ਤੋਂ ਬਾਹਰ

ਨਵੀਂ ਦਿੱਲੀ, 29 ਅਗਸਤ (ਪੀ. ਟੀ.

ਅਜੀਤ ਡੈਸਕ 30-08-2026
ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਭਾਰਤ ਦੇ 2 ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਐਲਾਨ ਕੀਤਾ ਕਿ ਅਭਿਆਸ ਦੌਰਾਨ ਉਨ੍ਹਾਂ ਦੇ ਗਿੱਟੇ ਦੇ ਲਿਗਾਮੈਂਟ ’ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਆਉਣ ਵਾਲੀਆਂ ਏਸ਼ੀਅਨ ਖੇਡਾਂ ਤੋਂ ਬਾਹਰ ਹੋ ਗਏ। ਚੋਪੜਾ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ ਲੁਸਾਨੇ ਡਾਇਮੰਡ ਲੀਗ ’ਚ ਆਪਣਾ ਸੀਜ਼ਨ-ਸਰਬੋਤਮ ਥ੍ਰੋਅ ਦੇਣ ਤੋਂ ਥੋੜ੍ਹੀ ਦੇਰ ਬਾਅਦ ਇਹ ਸੱਟ ਲੱਗੀ। ਚੋਪੜਾ ਨੇ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ, ਮੈਨੂੰ ਲੱਗਾ ਕਿ ਮੈਂ ਆਖਰਕਾਰ ਉਹ ਲੈਅ ਲੱਭ ਲਈ ਹੈ, ਜਿਸਦੀ ਮੈਂ ਭਾਲ ਕਰ ਰਿਹਾ ਸੀ ਤੇ ਮੈਂ ਲੁਸਾਨੇ ’ਚ ਆਪਣਾ ਸੀਜ਼ਨ-ਸਰਬੋਤਮ ਪ੍ਰਦਰਸ਼ਨ ਕੀਤਾ। ਪਰ ਬਦਕਿਸਮਤੀ ਨਾਲ, ਥੋੜ੍ਹੀ ਦੇਰ ਬਾਅਦ ਅਭਿਆਸ ਦੌਰਾਨ ਮੇਰੇ ਗਿੱਟੇ ਦੇ ਲਿਗਾਮੈਂਟ ’ਚ ਸੱਟ ਲੱਗ ਗਈ। ਆਪਣੇ ਡਾਕਟਰ ਤੇ ਟੀਮ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਅਸੀਂ ਫੈਸਲਾ ਕੀਤਾ ਹੈ ਕਿ ਮੈਂ ਇਸ ਸੀਜ਼ਨ ’ਚ ਹੋਰ ਨਹੀਂ ਖੇਡ ਸਕਾਂਗਾ। ਇਹ ਨਿਰਾਸ਼ਾਜਨਕ ਹੈ, ਖਾਸ ਕਰਕੇ ਕਿਉਂਕਿ ਮੈਨੂੰ ਲੱਗਾ ਕਿ ਮੈਂ ਆਪਣੀ ਲੈਅ ਲੱਭਣ ਦੇ ਨੇੜੇ ਸੀ। ਪਰ ਜਿਵੇਂ ਕਿ ਕਹਿੰਦੇ ਹਨ, ਉਤਰਾਅ-ਚੜ੍ਹਾਅ ਜ਼ਿੰਦਗੀ ਦਾ ਹਿੱਸਾ ਹਨ। ਚੋਪੜਾ ਨੇ ਕਿਹਾ ਕਿ ਹੁਣ ਮੇਰਾ ਧਿਆਨ ਪੂਰੀ ਤਰ੍ਹਾਂ ਫਿੱਟ ਹੋਣ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਵਾਪਸ ਆਉਣ ’ਤੇ ਹੈ। ਇਸ ਸੀਜ਼ਨ ਤੋਂ ਚੋਪੜਾ ਦੇ ਹਟਣ ਦਾ ਮਤਲਬ ਹੈ ਕਿ ਉਹ ਡਾਇਮੰਡ ਲੀਗ ਫਾਈਨਲਜ਼ ਤੋਂ ਵੀ ਖੁੰਝ ਜਾਵੇਗਾ, ਜਿਸ ਲਈ ਉਸਨੇ ਕੁਆਲੀਫਾਈ ਕੀਤਾ ਸੀ।
ਪਿਛਲੀ ਖ਼ਬਰ ਵੇਲਾਵਨ ਸੇਂਥਿਲਕੁਮਾਰ ਨੇ ਬੁਡਾਪੈਸਟ ਓਪਨ ਸਕੁਐਸ਼ ਜਿੱਤਿਆ ਅਗਲੀ ਖ਼ਬਰ ਰਾਸ਼ਟਰੀ ਖੇਡ ਦਿਵਸ ’ਤੇ ‘ਖੇਡ ਦੇ ਮੈਦਾਨ ਵਿਚ ਇਕ ਘੰਟਾ’ ਦਾ ਸੰਦੇਸ਼ ਦੇਸ਼ ਭਰ ’ਚ ਗੂੰਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।