30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਜਦ ਵਿਰੋਧੀ ਖਿਡਾਰੀ ਦੀ ਕੀਤੀ ਪ੍ਰਸੰਸਾ

ਜਲੰਧਰ, 29 ਅਗਸਤ (ਡਾ ਜਤਿੰਦਰ ਸਾਬੀ)-ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੀ ਮਹਾਨਤਾ ਸਿਰਫ਼ ਮੈਦਾਨੀ ਪ੍ਰਦਰਸ਼ਨ ਤੱਕ ਸੀਮਤ ਨਹੀਂ ਸੀ, ਸਗੋਂ ਉਨ੍ਹਾਂ ਦੀ ਨਿਮਰਤਾ ਤੇ ਖੇਡ ਭਾਵਨਾ ’ਚ ਵੀ ਝਲਕਦੀ ਸੀ। 1972 ’ਚ ਜਲੰਧਰ ਵਿਖੇ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੌਰਾਨ ਉਨ੍ਹਾਂ ਦੀ ਬੇਨਤੀ ’ਤੇ ਸੰਸਾਰਪੁਰ ਦੇ ਪੁਰਾਣੇ ਦਿੱਗਜ ਖਿਡਾਰੀਆਂ ਨਾਲ ਮਿਲਣੀ ਹੋਈ।

ਅਜੀਤ ਡੈਸਕ 30-08-2026
ਜਲੰਧਰ, 29 ਅਗਸਤ (ਡਾ ਜਤਿੰਦਰ ਸਾਬੀ)-ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੀ ਮਹਾਨਤਾ ਸਿਰਫ਼ ਮੈਦਾਨੀ ਪ੍ਰਦਰਸ਼ਨ ਤੱਕ ਸੀਮਤ ਨਹੀਂ ਸੀ, ਸਗੋਂ ਉਨ੍ਹਾਂ ਦੀ ਨਿਮਰਤਾ ਤੇ ਖੇਡ ਭਾਵਨਾ ’ਚ ਵੀ ਝਲਕਦੀ ਸੀ। 1972 ’ਚ ਜਲੰਧਰ ਵਿਖੇ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੌਰਾਨ ਉਨ੍ਹਾਂ ਦੀ ਬੇਨਤੀ ’ਤੇ ਸੰਸਾਰਪੁਰ ਦੇ ਪੁਰਾਣੇ ਦਿੱਗਜ ਖਿਡਾਰੀਆਂ ਨਾਲ ਮਿਲਣੀ ਹੋਈ। ਜਿਨ੍ਹਾਂ ਨੇ 1930 ਦੇ ਦਹਾਕੇ ’ਚ ਉਨ੍ਹਾਂ ਨਾਲ ਹਾਕੀ ਖੇਡੀ ਸੀ। ਇਸ ਦੌਰਾਨ ਪੁਰਾਣੇ ਮੁਕਾਬਲਿਆਂ ਨੂੰ ਯਾਦ ਕਰਦਿਆਂ ਧਿਆਨ ਚੰਦ ਨੇ 5/13 ਫਰੰਟੀਅਰ ਫੋਰਸ ਦੀ ਟੀਮ ਦੀ ਖੇਡ ਦੀ ਦਿਲੋਂ ਪ੍ਰਸ਼ੰਸਾ ਕੀਤੀ। ਜਿਨ੍ਹਾਂ ਨੇ ਧਿਆਨ ਚੰਦ ਦੀ ਪੰਜਾਬ ਰੈਜੀਮੈਂਟ ਦੀ ਟੀਮ ਨੂੰ ਫਾਈਨਲ ’ਚ 2 ਵਾਰ ਹਰਾਇਆ ਸੀ। ਖ਼ਾਸ ਤੌਰ ’ਤੇ ਸਰਦਾਰ ਮੋਹਨ ਸਿੰਘ ‘ਮੋਹਨੀ’ ਦੀ ਖੇਡ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲੋਂ ਵੀ ਵਧੀਆ ਖਿਡਾਰੀ ਸੀ। ਆਪਣੇ ਮੁਕਾਬਲੇਬਾਜ਼ ਦੀ ਇੰਨੀ ਖੁੱਲ੍ਹ ਕੇ ਤਾਰੀਫ਼ ਕਰਨਾ ਧਿਆਨ ਚੰਦ ਦੀ ਮਹਾਨ ਖੇਡ ਭਾਵਨਾ ਅਤੇ ਨਿਮਰਤਾ ਦੀ ਮਿਸਾਲ ਹੈ।
ਪਿਛਲੀ ਖ਼ਬਰ ਕੈਨੇਡਾ ਦੇ ਅੰਡਰ-19 ਰਾਸ਼ਟਰੀ ਟੂਰਨਾਮੈਂਟ ’ਚ ਖੇਡੇਗੀ ਹੁਸ਼ਿਆਰਪੁਰ ਦੀ ਸੁਪ੍ਰੀਤ ਅਗਲੀ ਖ਼ਬਰ ਵਿਸ਼ਵ ਕੱਪ ਗੋਲਾਂ ਦੀ ਦੌੜ ’ਚ ਹਰਮਨਪ੍ਰੀਤ ਨੇ ਰਾਜਿੰਦਰ ਸਿੰਘ ਸੀਨੀਅਰ ਨੂੰ ਪਿੱਛੇ ਛੱਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।