08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

— ਹਾਕੀ ਵਿਸ਼ਵ ਕੱਪ 2026— ਉਲੰਪਿਕ ਦੇ ਸੱਤ ਸੂਰਮੇ ਹੁਣ ਵਿਸ਼ਵ ਚੈਂਪੀਅਨ ਬਣਨ ਲਈ ਤਿਆਰ

ਜਲੰਧਰ, 7 ਅਗਸਤ (ਡਾ. ਜਤਿੰਦਰ ਸਾਬੀ)- 15 ਅਗਸਤ ਤੋਂ ਸ਼ੁਰੂ ਹੋ ਰਹੇ ਐੱਫ.

ਅਜੀਤ ਡੈਸਕ 08-08-2026
ਜਲੰਧਰ, 7 ਅਗਸਤ (ਡਾ. ਜਤਿੰਦਰ ਸਾਬੀ)- 15 ਅਗਸਤ ਤੋਂ ਸ਼ੁਰੂ ਹੋ ਰਹੇ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ 2026 ’ਚ ਭਾਰਤੀ ਟੀਮ ਵਿਸ਼ਵ ਚੈਂਪੀਅਨ ਬਣਨ ਦਾ ਟੀਚਾ ਰੱਖ ਰਹੀ ਹੈ। ਭਾਰਤੀ ਟੀਮ ਦੀ ਸਭ ਤੋਂ ਵੱਡੀ ਤਾਕਤ ਇਸ ਵਾਰ ਉਸਦਾ ਅਨੁਭਵ ਹੈ। ਟੀਮ ਵਿੱਚ 13 ਖਿਡਾਰੀ ਅਜਿਹੇ ਹਨ ਜੋ ਘੱਟੋ-ਘੱਟ ਇਕ ਉਲੰਪਿਕ ਤਗਮਾ ਜਿੱਤ ਚੁੱਕੇ ਹਨ, ਜਦਕਿ ਸੱਤ ਸਿਤਾਰੇ ਅਜਿਹੇ ਹਨ ਜਿਨ੍ਹਾਂ ਕੋਲ ਹੁਣ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤ ਕੇ ਭਾਰਤੀ ਹਾਕੀ ਦੇ ਮਹਾਨ ਖਿਡਾਰੀਆਂ ’ਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਅੱਜ ਵਿਸ਼ਵ ਹਾਕੀ ਦੇ ਸਰਵੋਤਮ ਡਿਫੈਂਡਰਾਂ ’ਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਡਰੈਗ-ਫਲਿਕ ਵਿਰੋਧੀ ਟੀਮਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ। 264 ਅੰਤਰਰਾਸ਼ਟਰੀ ਗੋਲ ਅਤੇ ਸੈਂਕੜਿਆਂ ਮੈਚਾਂ ਦਾ ਤਜਰਬਾ ਉਨ੍ਹਾਂ ਨੂੰ ਟੀਮ ਦਾ ਸਭ ਤੋਂ ਭਰੋਸੇਯੋਗ ਸਿਤਾਰਾ ਬਣਾਉਂਦਾ ਹੈ। ਮਿਡ ਫੀਲਡ ਦੇ ਜਾਦੂਗਰ ਮਨਪ੍ਰੀਤ ਸਿੰਘ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤੀ ਹਾਕੀ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਦੀ ਪਾਸਿੰਗ, ਗੇਂਦ ’ਤੇ ਕਾਬੂ ਅਤੇ ਮੁਸ਼ਕਿਲ ਹਾਲਾਤਾਂ ਵਿਚ ਖੇਡ ਨੂੰ ਸੰਭਾਲਣ ਦੀ ਕਲਾ ਭਾਰਤ ਲਈ ਵੱਡੀ ਤਾਕਤ ਹੈ। ਵਿਵੇਕ ਸਾਗਰ ਪ੍ਰਸਾਦ ਦੀ ਰਫ਼ਤਾਰ, ਅਮਿਤ ਰੋਹੀਦਾਸ ਦੀ ਮਜ਼ਬੂਤ ਡਿਫੈਂਸ, ਸੁਮਿਤ ਦੀ ਆਲਰਾਊਂਡ ਸਮਰੱਥਾ, ਮੰਦੀਪ ਸਿੰਘ ਦੀ ਹਮਲਾਵਰ ਖੇਡ ਤੇ ਹਾਰਦਿਕ ਸਿੰਘ ਦਾ ਸੰਤੁਲਿਤ ਮਿਡਫੀਲਡ ਭਾਰਤੀ ਟੀਮ ਨੂੰ ਹਰ ਪੱਖੋਂ ਮਜ਼ਬੂਤ ਬਣਾਉਂਦਾ ਹੈ। ਇਹ ਸਾਰੇ ਖਿਡਾਰੀ ਵੱਡੇ ਮੁਕਾਬਲਿਆਂ ਦਾ ਦਬਾਅ ਝੱਲਣਾ ਜਾਣਦੇ ਹਨ ਤੇ ਇਹੀ ਅਨੁਭਵ ਵਿਸ਼ਵ ਕੱਪ ਵਿੱਚ ਫ਼ੈਸਲਾਕੁੰਨ ਸਾਬਤ ਹੋ ਸਕਦਾ ਹੈ।
ਪਿਛਲੀ ਖ਼ਬਰ ਹਾਕੀ ਵਿਸ਼ਵ ਕੱਪ-2026 ’ਚ 28 ਸਾਲਾਂ ਬਾਅਦ ਕੋਈ ਭਾਰਤੀ ਅੰਪਾਇਰ ਨਹੀਂ ਅਗਲੀ ਖ਼ਬਰ ਜਪਾਨ ’ਚ ਹੋਣ ਵਾਲੇ ਪਹਿਲੇ ਅੰਤਰਰਾਸ਼ਟਰੀ ਹਾਈ ਸਕੂਲ ਸਾਫਟ ਟੈਨਿਸ ਟੂਰਨਾਮੈਂਟ ਲਈ ਜੈਵੰਤ ਤੇ ਮਨਪ੍ਰਵੇਜ਼ ਦੀ ਭਾਰਤੀ ਟੀਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।