08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭਾਰਤ ਤੋਂ ਬਾਅਦ ਚੀਨ ’ਚ ਵੀ ਜਰਸੀ ਦੇ ਰੰਗ ’ਤੇ ਛਿੜੀ ਬਹਿਸ

ਜਲੰਧਰ, 7 ਅਗਸਤ (ਡਾ ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਦੀ ਥਾਂ ਕੇਸਰੀ ਰੰਗ ਦੀ ਜਰਸੀ ਨੂੰ ਲੈ ਕੇ ਉੱਠੇ ਵਿਵਾਦ ਦੇ ਦਰਮਿਆਨ ਹੁਣ ਚੀਨ ’ਚ ਵੀ ਰਾਸ਼ਟਰੀ ਖੇਡ ਪਹਿਰਾਵੇ ਦੇ ਰੰਗ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਚੀਨੀ ਓਲੰਪਿਕ ਕਮੇਟੀ ਨੇ 2026 ਏਸ਼ਿਆਈ ਖੇਡਾਂ ਲਈ ਤਮਗਾ ਸਮਾਰੋਹ ਦੀ ਨਵੀਂ ਜਰਸੀ ’ਚ ਪਹਿਲੀ ਵਾਰ ਰਵਾਇਤੀ ਲਾਲ ਰੰਗ ਦੀ ਥਾਂ ਨੀਲੇ ਰੰਗ ਨੂੰ ਪ੍ਰਮੁੱਖਤਾ ਦਿੱਤੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੇਡ ਜਗਤ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਅਜੀਤ ਡੈਸਕ 08-08-2026
ਜਲੰਧਰ, 7 ਅਗਸਤ (ਡਾ ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਦੀ ਥਾਂ ਕੇਸਰੀ ਰੰਗ ਦੀ ਜਰਸੀ ਨੂੰ ਲੈ ਕੇ ਉੱਠੇ ਵਿਵਾਦ ਦੇ ਦਰਮਿਆਨ ਹੁਣ ਚੀਨ ’ਚ ਵੀ ਰਾਸ਼ਟਰੀ ਖੇਡ ਪਹਿਰਾਵੇ ਦੇ ਰੰਗ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਚੀਨੀ ਓਲੰਪਿਕ ਕਮੇਟੀ ਨੇ 2026 ਏਸ਼ਿਆਈ ਖੇਡਾਂ ਲਈ ਤਮਗਾ ਸਮਾਰੋਹ ਦੀ ਨਵੀਂ ਜਰਸੀ ’ਚ ਪਹਿਲੀ ਵਾਰ ਰਵਾਇਤੀ ਲਾਲ ਰੰਗ ਦੀ ਥਾਂ ਨੀਲੇ ਰੰਗ ਨੂੰ ਪ੍ਰਮੁੱਖਤਾ ਦਿੱਤੀ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੇਡ ਜਗਤ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।ਭਾਰਤ ਵਿਚ ਜਿੱਥੇ ਹਾਕੀ ਜਰਸੀ ਦੇ ਰੰਗ ਬਦਲਣ ਦੇ ਫ਼ੈਸਲੇ ਨੂੰ ਲੈ ਕੇ ਹਾਕੀ ਪ੍ਰਸ਼ਾਸਨ, ਫ਼ੈਸਲਾ ਲੈਣ ਦੀ ਪ੍ਰਕਿਰਿਆ ਤੇ ਖੇਡ ਪਰੰਪਰਾਵਾਂ ਬਾਰੇ ਸਵਾਲ ਉੱਠੇ ਹਨ, ਉੱਥੇ ਚੀਨ ਵਿਚ ਇਹ ਬਹਿਸ ਰਾਸ਼ਟਰੀ ਪ੍ਰਤੀਕਾਂ, ਇਤਿਹਾਸ ਅਤੇ ਖੇਡ ਵਿਰਾਸਤ ਦੇ ਸੰਦਰਭ ਵਿੱਚ ਹੋ ਰਹੀ ਹੈ।ਚੀਨੀ ਓਲੰਪਿਕ ਕਮੇਟੀ ਨੇ ਸਪੋਰਟਸਵੇਅਰ ਕੰਪਨੀ ਲੀ-ਨਿੰਗ ਦੇ ਸਹਿਯੋਗ ਨਾਲ ਨਵੀਂ ਪੋਡੀਅਮ ਯੂਨੀਫਾਰਮ ਜਾਰੀ ਕੀਤੀ ਹੈ। ਇਸ ’ਚ ਪਹਿਲੀ ਵਾਰ ਮਹਿਲਾ ਖਿਡਾਰੀਆਂ ਨੂੰ ਟਰਾਊਜ਼ਰ ਜਾਂ ਸਕਰਟ ਵਿੱਚੋਂ ਆਪਣੀ ਪਸੰਦ ਦਾ ਵਿਕਲਪ ਵੀ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਸ਼ਿਪ ਭਾਰਤ ਦੀ ਅਰੀਹਾ ਨੇ ਐਰੋਬਿਕ ਜਿਮਨਾਸਟਿਕ ’ ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਪ੍ਰਗਨਾਨੰਧਾ ਨੇ ਪਹਿਲਾ ਸੇਂਟ ਲੁਈਸ ਖਿਤਾਬ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।