08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪ੍ਰਗਨਾਨੰਧਾ ਨੇ ਪਹਿਲਾ ਸੇਂਟ ਲੁਈਸ ਖਿਤਾਬ ਜਿੱਤਿਆ

ਸੇਂਟ ਲੁਈਸ , 7 ਅਗਸਤ ( ਏਜੰਸੀ )- ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਆਰ . ਪ੍ਰਗਨਾਨੰਧਾ ਨੇ ਆਪਣਾ ਪਹਿਲਾ ਸੇਂਟ ਲੁਈਸ ਰੈਪਿਡ ਤੇ ਬਲਿਟਜ਼ ਟੂਰਨਾਮੈਂਟ ਖਿਤਾਬ ਜਿੱਤ ਕੇ ਸ਼ਤਰੰਜ ਦੀ ਦੁਨੀਆ ਵਿਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ।

ਅਜੀਤ ਡੈਸਕ 08-08-2026
ਸੇਂਟ ਲੁਈਸ , 7 ਅਗਸਤ ( ਏਜੰਸੀ )- ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਆਰ . ਪ੍ਰਗਨਾਨੰਧਾ ਨੇ ਆਪਣਾ ਪਹਿਲਾ ਸੇਂਟ ਲੁਈਸ ਰੈਪਿਡ ਤੇ ਬਲਿਟਜ਼ ਟੂਰਨਾਮੈਂਟ ਖਿਤਾਬ ਜਿੱਤ ਕੇ ਸ਼ਤਰੰਜ ਦੀ ਦੁਨੀਆ ਵਿਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ । 20 ਸਾਲਾ ਖਿਡਾਰੀ ਨੇ ਇਕ ਰਾਊਂਡ ਬਾਕੀ ਰਹਿੰਦਿਆਂ 23.5 ਅੰਕਾਂ ਦੇ ਸਕੋਰ ਨਾਲ ਖਿਤਾਬ ਹਾਸਲ ਕੀਤਾ । ਇਸ ਜਿੱਤ ਨਾਲ , ਉਸਨੇ ਨਾ ਸਿਰਫ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਨੂੰ ਪਛਾੜ ਦਿੱਤਾ , ਸਗੋਂ ਸਾਲ ਦੇ ਅੰਤ ’ ਚ ਹੋਣ ਵਾਲੇ ਗ੍ਰੈਂਡ ਸ਼ਤਰੰਜ ਟੂਰ ਫਾਈਨਲਜ਼ ’ ਚ ਆਪਣੀ ਜਗ੍ਹਾ ਵੀ ਪੱਕੀ ਕਰ ਲਈ । ਪ੍ਰਗਨਾਨੰਧਾ ਗ੍ਰੈਂਡ ਸ਼ਤਰੰਜ ਟੂਰ ਦੇ ਆਖਰੀ ਰੈਪਿਡ ਤੇ ਬਲਿਟਜ਼ ਟੂਰਨਾਮੈਂਟ ਦੇ ਆਖਰੀ ਦਿਨ ਅਜੇਤੂ ਰਿਹਾ । ਸਿੰਦਾਰੋਵ 22 ਅੰਕਾਂ ਨਾਲ ਦੂਜੇ ਸਥਾਨ ’ ਤੇ ਰਿਹਾ , ਜਦੋਂ ਕਿ ਅਮਰੀਕਾ ਦੇ ਵੇਸਲੇ ਸੋ 20 ਅੰਕਾਂ ਨਾਲ ਤੀਜੇ ਸਥਾਨ ’ ਤੇ ਰਿਹਾ । ਜ਼ਿਕਰਯੋਗ ਹੈ ਕਿ ਗ੍ਰੈਂਡ ਸ਼ਤਰੰਜ ਟੂਰ ਸਟੈਂਡਿੰਗ ਇਸ ਜਿੱਤ ਨੇ ਪ੍ਰਗਨਾਨੰਧਾ ਨੂੰ ਗ੍ਰੈਂਡ ਸ਼ਤਰੰਜ ਟੂਰ ਸਟੈਂਡਿੰਗ ਵਿਚ ਦੂਜੇ ਸਥਾਨ ’ ਤੇ ਪਹੁੰਚਾ ਦਿੱਤਾ ਹੈ ।
ਪਿਛਲੀ ਖ਼ਬਰ ਭਾਰਤ ਤੋਂ ਬਾਅਦ ਚੀਨ ’ਚ ਵੀ ਜਰਸੀ ਦੇ ਰੰਗ ’ਤੇ ਛਿੜੀ ਬਹਿਸ ਅਗਲੀ ਖ਼ਬਰ ਐਗਰੋਕ੍ਰੈਸਟ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਨੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।