20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਵਿਸ਼ਵ ਰਿਲੇਅ ਚੈਂਪੀਅਨਸ਼ਿਪ ਲਈ ਭਾਰਤੀ ਅਥਲੈਟਿਕਸ ਟੀਮ 'ਚ ਪੰਜਾਬ ਦੇ 2 ਖਿਡਾਰੀਆਂ ਦੀ ਚੋਣ <br/>

ਅਜੀਤ ਡੈਸਕ 21-04-2026

ਜਲੰਧਰ, 20 ਅਪ੍ਰੈਲ (ਡਾ.ਜਤਿੰਦਰ ਸਾਬੀ)-ਵਿਸ਼ਵ ਰਿਲੇਅ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚ ਪੰਜਾਬ ਦੇ 2 ਖਿਡਾਰੀਆਂ ਨੇ ਆਪਣੀ ਜਗ੍ਹਾ ਪੱਕੀ ਕੀਤੀ | ਰਸ਼ਦੀਪ ਕੌਰ 4ਗੁਣਾ400 ਮੀਟਰ ਮਿਕਸਡ ਰਿਲੇਅ 'ਚ ਹਿੱਸਾ ਲਵੇਗੀ ਤੇ ਭਾਰਤ ਦਾ ਸਭ ਤੋਂ ਤੇਜ ਦੌੜਾਕ ਗੁਰਿੰਦਰਵੀਰ ਸਿੰਘ 4ਗੁਣਾ100 ਮੀਟਰ ਰਿਲੇਅ ਤੇ 4ਗੁਣਾ100 ਮੀਟਰ ਮਿਕਸਡ ਰਿਲੇਅ ਵਿਚ ਹਿੱਸਾ ਲਵੇਗਾ | ਇਹ ਦੋਵੇਂ ਅਥਲੀਟ ਜਲੰਧਰ ਵਿਖੇ ਕੌਮਾਂਤਰੀ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਦੀ ਅਗਵਾਈ ਹੇਠ ਸਿਖਲਾਈ ਲੈ ਚੁੱਕੇ ਹਨ ਤੇ ਇਸ ਸਮੇਂ ਇੰਡੀਆ ਕੈਂਪ 'ਚ ਹਨ | ਪੰਜਾਬ ਸਰਕਾਰ ਦੇ ਸਕੱਤਰ ਸਪੋਰਟਸ ਆਈ.ਏ.ਐਸ. ਸਰਵਜੀਤ ਸਿੰਘ, ਸਾਬਕਾ ਡੀ.ਜੀ.ਪੀ. ਪੰਜਾਬ ਰਾਜਦੀਪ ਗਿੱਲ, ਡਿਪਟੀ ਡਾਇਰੈਕਟਰ ਰਣਬੀਰ ਭੰਗੂ, ਡਾਇਰੈਕਟਰ ਪੀ. ਆਈ. ਐਸ. ਜੀਵਨ ਜੋਤ ਤੇਜਾ ਤੇ ਪੀ.ਆਈ.ਐਸ ਦੀ ਡਾਇਰੈਕਟਰ ਪ੍ਰਬੰਧ ਗੁਰਦੀਪ ਕੌਰ, ਜ਼ਿਲ੍ਹਾ ਖੇਡ ਅਧਿਕਾਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਅਥਲੀਟਾਂ ਤੇ ਕੋਚਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ •ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਖਾਸ਼ਾਬਾ ਜਾਧਵ ਨੂੰ ਪਦਮ ਵਿਭੂਸ਼ਣ ਦੇਣ ਸੰਬੰਧੀ ਕੇਂਦਰ ਜਲਦ ਲਵੇ ਫ਼ੈਸਲਾ-ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।