ਉਲਾਨਬਾਤਰ (ਮੰਗੋਲੀਆ), 30 ਮਾਰਚ (ਪੀ.ਟੀ.ਆਈ.)-ਏਸ਼ੀਅਨ ਖੇਡਾਂ ਦੀ ਕਾਂਸੀ ਤਮਗਾ ਜੇਤੂ ਪ੍ਰੀਤੀ ਪਵਾਰ ਤੇ ਦੀਪਕ ਨੇ ਸੋਮਵਾਰ ਨੂੰ ਵੱਖ-ਵੱਖ ਸ਼ੈਲੀਆਂ ਵਿਚ ਜਿੱਤਾਂ ਦਰਜ ਕੀਤੀਆਂ, ਜਿਸ ਨਾਲ ਇੱਥੇ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਭਾਰਤ ਦੀ ਮੁਹਿੰਮ ਦੀ ਸਕਾਰਾਤਮਕ ਸ਼ੁਰੂਆਤ ਹੋਈ। ਔਰਤਾਂ ਦੇ 54 ਕਿਲੋਗ੍ਰਾਮ ਭਾਰ ਵਰਗ ਵਿਚ ਪ੍ਰੀਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਜ਼ਾਕਿਸਤਾਨ ਦੀ ਅਲੀਨਾ ਬਾਜ਼ਾਰੋਵਾ (2025 ਦੀ ਸਾਬਕਾ ਏਸ਼ੀਅਨ ਅੰਡਰ-22 ਚੈਂਪੀਅਨ) 'ਤੇ 5-0 ਨਾਲ ਜਿੱਤ ਹਾਸਲ ਕੀਤੀ। ਪੁਰਸ਼ਾਂ ਦੇ 70 ਕਿਲੋਗ੍ਰਾਮ ਭਾਰ ਵਰਗ ਵਿਚ ਦੀਪਕ ਨੇ ਉਜ਼ਬੇਕਿਸਤਾਨ ਦੇ ਖਾਵਾਸਬੇਕ ਅਸਦੁਲਿਆਏਵ ਨੂੰ 3-2 ਨਾਲ ਰਾਹੀਂ ਹਰਾਇਆ। ਜ਼ਿਕਰਯੋਗ ਹੈ ਕਿ ਦੀਪਕ, ਬਾਕਸਮ ਏਲੀਟ ਇੰਟਰਨੈਸ਼ਨਲ ਟੂਰਨਾਮੈਂਟ 2026 'ਚ ਚਾਂਦੀ ਦਾ ਤਗਮਾ ਜੇਤੂ ਤੇ ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨਸ਼ਿਪ 2022 'ਚ ਕਾਂਸੀ ਤਮਗਾ ਜੇਤੂ ਖਿਡਾਰੀ ਹੈ। ਮਹਾਂਦੀਪ ਭਰ ਦੇ ਕੁਝ ਵਧੀਆ ਮੁੱਕੇਬਾਜ਼ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 2026 'ਚ ਹਿੱਸਾ ਲੈ ਰਹੇ ਹਨ।
-ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ- ਪ੍ਰੀਤੀ ਤੇ ਦੀਪਕ ਵਲੋਂ ਜੇਤੂ ਸ਼ੁਰੂਆਤ
ਅਜੀਤ ਡੈਸਕ
31-03-2026