21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਆਈ .ਓ. ਸੀ. ਅਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਬਿੰਦਰਾ ਦਾ ਕਾਰਜਕਾਲ ਖ਼ਤਮ

ਅਜੀਤ ਡੈਸਕ 24-02-2026

ਨਵੀਂ ਦਿੱਲੀ, 23 ਫਰਵਰੀ (ਪੀ.ਟੀ.ਆਈ.)-ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਐਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਆਪਣੇ 8 ਸਾਲਾਂ ਦੇ ਕਾਰਜਕਾਲ ਦੇ ਅੰਤ ਦਾ ਐਲਾਨ ਕੀਤਾ ਤੇ ਇਸਨੂੰ ਆਪਣੀ ਖੇਡ ਯਾਤਰਾ ਦੇ ਸਭ ਤੋਂ ਅਰਥਪੂਰਨ ਅਧਿਆਵਾਂ 'ਚੋਂ ਇਕ ਦੱਸਿਆ। 43 ਸਾਲਾ ਬਿੰਦਰਾ, ਜੋ 2008 ਬੀਜਿੰਗ ਓਲੰਪਿਕ 'ਚ ਭਾਰਤ ਦੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਬਣੇ ਸਨ, ਨੂੰ ਪੈਨਲ 'ਚ ਕੀਨੀਆ ਦੇ ਰਗਬੀ ਖਿਡਾਰੀ ਹੰਫਰੀ ਕਾਯਾਂਗੇ ਨੇ ਬਦਲ ਦਿੱਤਾ। ਇਟਲੀ 'ਚ ਸਰਦੀਆਂ ਦੀਆਂ ਓਲੰਪਿਕ ਖੇਡਾਂ ਦੌਰਾਨ ਐਥਲੀਟ ਕਮਿਸ਼ਨ ਦਾ ਪੁਨਰਗਠਨ ਕੀਤਾ ਗਿਆ। ਬਿੰਦਰਾ ਨੇ 'ਐਕਸ' 'ਤੇ ਲਿਖਿਆ ਕਿ ਦੁਨੀਆ ਭਰ ਦੇ ਐਥਲੀਟਾਂ ਦੀ ਸੇਵਾ ਕਰਨਾ ਮੇਰੀ ਖੇਡ ਯਾਤਰਾ ਦੇ ਸਭ ਤੋਂ ਅਰਥਪੂਰਨ ਅਧਿਆਵਾਂ 'ਚੋਂ ਇਕ ਰਿਹਾ ਹੈ।

ਪਿਛਲੀ ਖ਼ਬਰ ਕੈਨੇਡਾ 'ਚ ਵਾਤਾਵਰਨ ਪੇ੍ਰਮੀ 7 ਪੰਜਾਬੀ ਵਿਦਿਆਰਥੀਆਂ ਨੂੰ ਮਿਲੀ ਕੌਮੀ ਕਲਾਈਮੇਟ ਫੈਲੋਸ਼ਿਪ <br/> ਅਗਲੀ ਖ਼ਬਰ ਵਿਜੇ ਦੇਵਰਕੋਂਡਾ ਤੇ ਰਸ਼ਮੀਕਾ ਵਿਆਹ ਲਈ ਪਹੁੰਚੇ ਉਦੈਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।