21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਵਿਜੇ ਦੇਵਰਕੋਂਡਾ ਤੇ ਰਸ਼ਮੀਕਾ ਵਿਆਹ ਲਈ ਪਹੁੰਚੇ ਉਦੈਪੁਰ <br/>

ਅਜੀਤ ਡੈਸਕ 24-02-2026
ਉਦੈਪੁਰ, 23 ਫਰਵਰੀ (ਏਜੰਸੀ)-ਦੱਖਣੀ ਭਾਰਤੀ ਫ਼ਿਲਮ ਅਦਾਕਾਰ ਵਿਜੇ ਦੇਵਰਕੋਂਡਾ ਤੇ ਰਸ਼ਮੀਕਾ ਮੰਦਾਨਾ ਸੋਮਵਾਰ ਨੂੰ ਉਦੈਪੁਰ ਪਹੁੰਚੇ | ਇਹ ਜੋੜਾ 26 ਫਰਵਰੀ ਨੂੰ ਵਿਆਹ ਕਰਵਾਉਣ ਜਾ ਰਿਹਾ ਹੈ | ਉਹ ਉਦੈਪੁਰ-ਨਾਥਦਵਾਰਾ ਹਾਈਵੇਅ 'ਤੇ ਕੈਲਾਸ਼ਪੁਰੀ ਦੇ ਆਈ.ਟੀ.ਸੀ. ਮੋਮੈਂਟੋਸ ਹੋਟਲ ਵਿਖੇ ਲਾਵਾਂ ਲੈਣਗੇ | ਹੋਟਲ 24 ਫਰਵਰੀ ਤੋਂ 26 ਫਰਵਰੀ ਤੱਕ ਬੁੱਕ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹ 'ਚ ਲਗਭਗ 230 ਮਹਿਮਾਨ ਸ਼ਾਮਲ ਹੋਣਗੇ | ਮਹਿਮਾਨ 24 ਫਰਵਰੀ ਨੂੰ ਹੋਟਲ 'ਚ ਚੈੱਕ-ਇਨ ਕਰਨਗੇ | ਦੋਵੇਂ ਅੱਜ ਸਵੇਰੇ ਵੱਖ-ਵੱਖ ਉਡਾਣਾਂ ਰਾਹੀਂ ਉਦੈਪੁਰ ਪਹੁੰਚੇ | ਰਸ਼ਮੀਕਾ ਸਵੇਰੇ ਲਗਭਗ 10 ਵਜੇ ਪਹੁੰਚੀ ਤੇ ਵਿਜੇ ਲਗਭਗ 15 ਮਿੰਟ ਬਾਅਦ ਪਹੁੰਚੇ | ਉੱਥੋਂ, ਉਹ ਇਕੱਠੇ ਹੋਟਲ ਲਈ ਰਵਾਨਾ ਹੋਏ | ਜ਼ਿਕਰਯੋਗ ਹੈ ਕਿ ਇਕ ਵਿਆਹ ਦਾ ਕਾਰਡ ਵੀ ਵਾਇਰਲ ਹੋਇਆ | ਦੱਸਿਆ ਜਾ ਰਿਹਾ ਹੈ ਕਿ 3 ਤੇ 4 ਮਾਰਚ ਨੂੰ ਹੈਦਰਾਬਾਦ 'ਚ ਇਕ ਰਿਸੈਪਸ਼ਨ ਹੋਵੇਗਾ, ਜਿਸ 'ਚ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਮੌਜੂਦ ਰਹਿਣਗੀਆਂ |

ਪਿਛਲੀ ਖ਼ਬਰ ਆਈ .ਓ. ਸੀ. ਅਥਲੀਟ ਕਮਿਸ਼ਨ ਦੇ ਉਪ ਪ੍ਰਧਾਨ ਵਜੋਂ ਬਿੰਦਰਾ ਦਾ ਕਾਰਜਕਾਲ ਖ਼ਤਮ ਅਗਲੀ ਖ਼ਬਰ ਲੰਡਨ 'ਚ ਰਿਕਸ਼ਾ ਚਲਾਉਣ ਵਾਲੇ ਨੂੰ ਵੀ ਅੰਗਰੇਜ਼ੀ ਆਉਣੀ ਹੋਵੇਗੀ ਲਾਜ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।