ਕਰਾਚੀ, 22 ਜਨਵਰੀ (ਪੀ.ਟੀ.ਆਈ.)-ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਦਾ ਬਿਗ ਬੈਸ਼ ਲੀਗ (ਬੀ.ਬੀ.ਐਲ.) 'ਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਤੇ ਉਹ ਸ਼ੁੱਕਰਵਾਰ ਨੂੰ ਹੋਬਾਰਟ ਹਰੀਕੇਨਜ਼ ਵਿਰੁੱਧ ਸਿਡਨੀ ਸਿਕਸਰਸ ਦੇ ਐਲੀਮੀਨੇਟਰ ਮੈਚ ਤੋਂ ਪਹਿਲਾਂ ਘਰ ਵਾਪਸ ਆ ਰਿਹਾ ਹੈ | ਸਿਕਸਰਸ ਦੇ ਪ੍ਰਬੰਧਨ ਨੇ ਐਲਾਨ ਕੀਤਾ ਕਿ ਬਾਬਰ ਆਪਣੀਆਂ ਰਾਸ਼ਟਰੀ ਟੀਮ ਦੀਆਂ ਵਚਨਬੱਧਤਾਵਾਂ ਕਾਰਨ ਪਾਕਿਸਤਾਨ ਵਾਪਸ ਆ ਰਿਹਾ ਹੈ | ਬਾਬਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇਕ ਵੀਡੀਓ 'ਚ ਸਿਡਨੀ ਸਿਕਸਰਸ ਤੇ ਇਸਦੇ ਸਮਰਥਕਾਂ ਦਾ ਧੰਨਵਾਦ ਪ੍ਰਗਟ ਕੀਤਾ | ਬੀ.ਬੀ.ਐਲ. ਵਿੱਚ ਬਾਬਰ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ, ਉਸਨੇ 11 ਮੈਚਾਂ 'ਚ ਸਿਰਫ 202 ਦੌੜਾਂ ਬਣਾਈਆਂ, ਜਿਸ 'ਚ ਸਿਰਫ 103 ਦਾ ਸਟ੍ਰਾਈਕ ਰੇਟ ਸੀ | ਲੀਗ ਤੋਂ ਉਸਦੀ ਅਚਾਨਕ ਵਾਪਸੀ ਉਸ ਸਮੇਂ ਹੋਈ ਹੈ ਜਦੋਂ ਮਾਰਕ ਵਾ ਸਮੇਤ ਕੁਝ ਸਾਬਕਾ ਆਸਟ੍ਰੇਲੀਆਈ ਖਿਡਾਰੀਆਂ ਨੇ ਮੰਗ ਕੀਤੀ ਸੀ ਕਿ ਸਿਕਸਰਸ ਉਸਨੂੰ ਐਲੀਮੀਨੇਟਰ ਮੈਚ ਤੋਂ ਬਾਹਰ ਕਰ ਦੇਵੇ |
ਬਾਬਰ ਆਜ਼ਮ ਨਿਰਾਸ਼ਾਜਨਕ ਬੀ.ਬੀ.ਐਲ. ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਵਾਪਸ ਪਰਤਿਆ
ਅਜੀਤ ਡੈਸਕ
23-01-2026