21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਕਸ਼ੈ ਕੁਮਾਰ-'ਜਾਨਵਰ-2' ਵਿਚੋਂ ਬਾਹਰ?

ਅਜੀਤ ਡੈਸਕ 28-01-2026

ਹਾਲ ਹੀ ਵਿਚ ਅਕਸ਼ੈ ਕੁਮਾਰ ਦੀ ਸੁਨੀਲ ਦਰਸ਼ਨ ਵਲੋਂ ਨਿਰਦੇਸ਼ਿਤ ਫ਼ਿਲਮ 'ਜਾਨਵਰ' ਨੇ ਆਪਣੀ ਰਿਲੀਜ਼ ਦੇ 26 ਸਾਲ ਪੂਰੇ ਕੀਤੇ ਹਨ। 24 ਦਸੰਬਰ, 1999 ਵਿਚ ਰਿਲੀਜ਼ ਹੋਈ ਇਸ ਫ਼ਿਲਮ ਨੇ ਟਿਕਟ ਖਿੜਕੀ 'ਤੇ ਚੰਗੀ ਖਾਸੀ ਸਫ਼ਲਤਾ ਹਾਸਿਲ ਕੀਤੀ ਸੀ। ਫ਼ਿਲਮ ਵਿਚ ਅਕਸ਼ੈ ਕੁਮਾਰ ਨਾਲ ਕ੍ਰਿਸ਼ਮਾ ਕਪੂਰ ਅਤੇ ਸ਼ਿਲਪਾ ਸੈਟੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਈਆਂ ਸਨ। ਫ਼ਿਲਮ 'ਜਾਨਵਰ' ਦੀ ਰਿਲੀਜ਼ ਦੇ 26 ਸਾਲ ਪੂਰੇ ਹੋਣ ਦੇ ਨਾਲ ਇਸ ਫ਼ਿਲਮ ਦਾ ਵਿਸਥਾਰ ਸ਼ੁਰੂ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਰਿਪੋਰਟਾਂ ਅਨੁਸਾਰ ਫ਼ਿਲਮ 'ਜਾਨਵਰ' ਨੂੰ ਨਿਰਦੇਸ਼ਿਤ ਕਰਨ ਵਾਲੇ ਸੁਨੀਲ ਦਰਸ਼ਨ ਨੇ ਹਿੰਟ ਦਿੰਦੇ ਹੋਏ ਕਿਹਾ-'ਮੈਂ ਇਸ ਲਈ ਇਕ ਪਟਕਥਾ ਲਿਖੀ ਹੈ। ਮੈਨੂੰ ਹਾਲੇ ਨਹੀਂ ਪਤਾ ਕਿ ਇਸ ਨੂੰ 'ਜਾਨਵਰ-2' ਕਹਾਂਗਾ ਜਾਂ ਕੋਈ ਹੋਰ ਨਾਂਅ ਦੇਵਾਂਗਾ ਪਰ ਇਹ ਉਸੇ ਜਾਨਰ ਦੀ ਫ਼ਿਲਮ ਹੋਵੇਗੀ। ਉਸ ਨੇ ਉਮੀਦ ਪ੍ਰਗਟਾਉਂਦੇ ਹੋਏ ਅੱਗੇ ਇਹ ਵੀ ਦੱਸਿਆ ਕਿ ਉਸ ਦੀ ਇਹ ਫ਼ਿਲਮ ਜਦੋਂ ਵੀ ਸ਼ੁਰੂ ਹੋਵੇਗੀ, ਪਰ ਇਹ ਇਕ ਵੱਡੇ ਬਜਟ ਦੀ ਫ਼ਿਲਮ ਹੀ ਹੋਵੇਗੀ।'
ਜਦੋਂ ਸੁਨੀਲ ਦਰਸ਼ਨ ਤੋਂ ਜਾਣਨਾ ਚਾਹਿਆ ਕਿ ਕੀ ਉਹ 'ਜਾਨਵਰ-2' ਵਿਚ ਇਕ ਵਾਰ ਫਿਰ ਅਕਸ਼ੈ ਕੁਮਾਰ ਨੂੰ ਕਾਸਟ ਕਰਨਾ ਚਾਹੁਣਗੇ? ਇਸ 'ਤੇ ਉਨ੍ਹਾਂ ਨੇ ਕਿਹਾ-'ਇਸ ਵਾਰ ਮੁੱਖ ਭੂਮਿਕਾ ਵਿਚ ਜੋ ਕਿਰਦਾਰ ਹੈ, ਉਹ ਇਕ ਨੌਜਵਾਨ ਮੁੰਡੇ ਦਾ ਹੈ, ਇਸ ਲਈ ਮੈਨੂੰ ਨਹੀਂ ਲਗਦਾ ਕਿ ਅਕਸ਼ੈ ਹੁਣ ਇਸ ਭੂਮਿਕਾ ਲਈ ਸਹੀ ਹੋਵੇਗਾ। ਇਸ ਤੋਂ ਬਾਅਦ ਤੈਅ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ 'ਜਾਨਵਰ-2' ਵਿਚ ਅਕਸ਼ੈ ਕੁਮਾਰ ਨਜ਼ਰ ਨਹੀਂ ਆਉਣਗੇ।

ਪਿਛਲੀ ਖ਼ਬਰ ਲਕਸ਼ੈ ਲਲਵਾਨੀ ਅਤੇ ਜਾਹਨਵੀ ਕਪੂਰ ਦੀ ਫ਼ਿਲਮ 'ਲਗ ਜਾ ਗਲੇ' ਅਗਲੀ ਖ਼ਬਰ ਕ੍ਰਿਤੀ ਸੈਨਨ-ਭੈਣ ਦੇ ਵਿਆਹ ਦਾ ਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।