28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

'3 ਇਡੀਅਟਸ' ਦਾ ਵਿਸਥਾਰ ਬਣਾਉਣਗੇ ਆਮਿਰ ਖਾਨ

'3 ਇਡੀਅਟਸ' ਦਾ ਵਿਸਥਾਰ ਬਣਾਉਣਗੇ ਆਮਿਰ ਖਾਨ

ਅਜੀਤ ਡੈਸਕ 28-10-2026

ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਆਲ-ਟਾਈਮ ਬਲਾਕਬੱਸਟਰ ਫ਼ਿਲਮ '3 ਇਡੀਅਟਸ' ਦੇ ਵਿਸਥਾਰ ਦੀ ਪਟਕਥਾ 'ਤੇ ਆਪਣੀ ਟੀਮ ਦੇ ਨਾਲ ਕੰਮ ਕਰ ਰਹੇ ਹਨ | ਅਗਲੇ ਸਾਲ ਫਰਵਰੀ ਵਿਚ ਫ਼ਿਲਮ ਦੀ ਪਟਕਥਾ ਲਾਕ ਹੋਣ ਤੋਂ ਬਾਅਦ ਇਸ ਪ੍ਰਾਜੈਕਟ 'ਤੇ ਜ਼ਿਆਦਾਤਰ ਕੰਮ ਅੱਗੇ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ |

ਸਾਲ 2009 ਵਿਚ ਰਿਲੀਜ਼ ਹੋਈ ਆਮਿਰ ਖਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ '3 ਈਡੀਅਟਸ' ਟਿਕਟ ਖਿੜਕੀ 'ਤੇ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਫ਼ਿਲਮ ਸੀ |
ਫ਼ਿਲਮ ਵਿਚ ਆਮਿਰ ਖਾਨ, ਸ਼ਰਮਨ ਜੋਸ਼ੀ ਅਤੇ ਆਰ. ਮਾਧਵਨ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ ਸਨ | ਇਨ੍ਹਾਂ ਤੋਂ ਇਲਾਵਾ ਕਰੀਨਾ ਕਪੂਰ, ਮੋਨਾ ਸਿੰਘ ਅਤੇ ਬੋਮਨ ਈਰਾਨੀ ਵੀ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦਿੱਤੇ ਸਨ |
ਇਸ ਵਾਰ ਫ਼ਿਲਮ ਦੇ ਵਿਸਥਾਰ ਵਿਚ ਆਮਿਰ ਖਾਨ, ਕਰੀਨਾ ਕਪੂਰ ਖਾਨ, ਆਰ. ਮਾਧਵਨ ਅਤੇ ਸ਼ਰਮਨ ਜੋਸ਼ੀ ਦੀ ਮੁੱਖ ਭੂਮਿਕਾ ਵਾਲੀ ਸਟਾਰਕਾਸਟ ਦੇ ਦੁਬਾਰਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ |
 ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਨਿਰਮਾਤਾ ਚੌਥੇ ਇਡੀਅਟਸ ਲਈ ਵਿੱਕੀ ਕੌਸ਼ਲ ਨੂੰ  ਲੈਣ 'ਤੇ ਵਿਚਾਰ ਕਰ ਰਹੇ ਹਨ |
ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਰਾਜ ਕੁਮਾਰ ਹਿਰਾਨੀ ਦੇ ਨਾਲ 'ਸੰਜੂ' ਅਤੇ 'ਡੰਕੀ' ਵਰਗੀਆਂ ਦੋ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ | ਰਿਪੋਰਟਾਂ ਦੇਖੀਏ ਤਾਂ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਸਕਦੀ ਹੈ |
ਇਨ੍ਹੀਂ ਦਿਨੀਂ ਆਮਿਰ ਖਾਨ 1952 ਵਿਚ ਪਾਕਿਸਤਾਨ ਵਿਰੁੱਧ ਹੋਈ ਇਤਿਹਾਸਕ ਕ੍ਰਿਕਟ ਟੈਸਟ ਸੀਰੀਜ਼ ਅਤੇ ਭਾਰਤੀ ਕ੍ਰਿਕਟ ਟੀਮ ਦੇ ਉਦੋਂ ਦੇ ਕਪਤਾਨ ਲਾਲਾ ਅਮਰਨਾਥ ਦੀ ਕਹਾਣੀ 'ਤੇ ਆਧਾਰਿਤ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਸਪੋਰਟਸ-ਡਰਾਮਾ ਫ਼ਿਲਮ 'ਲਲਕਾਰਾ' ਕਰ ਰਹੇ ਹਨ | ਹਾਲ ਹੀ ਵਿਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ | ਅਗਲੇ ਸਾਲ ਮਾਰਚ ਤੱਕ ਆਮਿਰ ਖਾਨ ਇਸ ਫ਼ਿਲਮ ਲਈ ਆਪਣੇ ਕੰਮ ਤੋਂ ਵਿਹਲੇ ਹੋਣਗੇ |]

ਪਿਛਲੀ ਖ਼ਬਰ ਕਰੀਅਰ ਦੀ ਗੱਡੀ ਫਿਰ ਲੀਹ 'ਤੇ ਅਗਲੀ ਖ਼ਬਰ ਫ਼ਿਲਮ 'ਸਮੁਕ' ਵਿਚ ਰਜਤ ਕਪੂਰ ਦਾ ਦਾਖ਼ਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।