08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਦੀਵਾਲੀ 'ਤੇ ਪਟਾਕੇ ਨਾਲ ਖੇਡਣਾ ਪਿਆ ਮਹਿੰਗਾ, ਸਟੀਲ ਦਾ ਗਿਲਾਸ ਪੇਟ 'ਚ ਵੱਜਣ ਨਾਲ 22 ਸਾਲਾ ਨੌਜਵਾਨ ਦੀ ਮੌਤ

ਕਾਸਗੰਜ (ਉੱਤਰ ਪ੍ਰਦੇਸ਼), 9 ਨਵੰਬਰ- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿਚ ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ...

ਅਜੀਤ ਡੈਸਕ 09-11-2026

ਕਾਸਗੰਜ (ਉੱਤਰ ਪ੍ਰਦੇਸ਼), 9 ਨਵੰਬਰ- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿਚ ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ, ਜਦੋਂ ਪਟਾਕੇ ਨਾਲ ਕੀਤੇ ਇਕ ਖਤਰਨਾਕ ਪ੍ਰਯੋਗ ਕਾਰਨ 22 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਨੌਜਵਾਨ ਨੇ ਪਟਾਕੇ ਉੱਪਰ ਸਟੀਲ ਦਾ ਗਿਲਾਸ ਉਲਟਾ ਰੱਖ ਦਿੱਤਾ ਸੀ। ਧਮਾਕੇ ਦੌਰਾਨ ਗਿਲਾਸ ਉਛਲ ਕੇ ਉਸ ਦੇ ਪੇਟ ਵਿਚ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਕਾਸਗੰਜ ਜ਼ਿਲ੍ਹੇ ਦੇ ਸੋਰੋਂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸਿਰਾਵਲੀ ਵਿਚ ਵਾਪਰਿਆ। ਮ੍ਰਿਤਕ ਦੀ ਪਛਾਣ ਰਾਮਵੀਰ ਸਿੰਘ ਮਾਥੁਰ ਦੇ 22 ਸਾਲਾ ਪੁੱਤਰ ਪ੍ਰਵੇਸ਼ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਵੇਸ਼ ਦੀਵਾਲੀ ਮੌਕੇ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ।

ਇਸ ਦੌਰਾਨ ਉਸ ਨੇ ਇਕ ਪਟਾਕੇ ਉੱਪਰ ਸਟੀਲ ਦਾ ਗਿਲਾਸ ਉਲਟਾ ਰੱਖ ਕੇ ਉਸ ਨੂੰ ਅੱਗ ਲਗਾ ਦਿੱਤੀ। ਪ੍ਰਵੇਸ਼ ਪਟਾਕੇ ਦੇ ਕਾਫ਼ੀ ਨੇੜੇ ਖੜ੍ਹਾ ਸੀ। ਜਿਵੇਂ ਹੀ ਪਟਾਕਾ ਫਟਿਆ, ਧਮਾਕੇ ਦੇ ਜ਼ੋਰ ਨਾਲ ਗਿਲਾਸ ਤੇਜ਼ੀ ਨਾਲ ਉੱਪਰ ਉਛਲਿਆ ਅਤੇ ਸਿੱਧਾ ਉਸ ਦੇ ਪੇਟ ਵਿਚ ਜਾ ਵੱਜਿਆ।

ਗਿਲਾਸ ਦੀ ਜ਼ੋਰਦਾਰ ਸੱਟ ਕਾਰਨ ਪ੍ਰਵੇਸ਼ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਜਵਾਨ ਪੁੱਤਰ ਦੀ ਮੌਤ ਨਾਲ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਪ੍ਰਵੇਸ਼ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿਚ ਚੀਕ-ਪੁਕਾਰ ਮਚ ਗਈ। ਜਦੋਂ ਉਸ ਦੀ ਲਾਸ਼ ਪਿੰਡ ਪਹੁੰਚੀ ਤਾਂ ਪੂਰੇ ਸਿਰਾਵਲੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਦੀਵਾਲੀ ਦੇ ਤਿਉਹਾਰ ਮੌਕੇ ਵਾਪਰੀ ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ।

ਇਹ ਹਾਦਸਾ ਇਕ ਵਾਰ ਫਿਰ ਯਾਦ ਦਿਵਾਉਂਦਾ ਹੈ ਕਿ ਪਟਾਕੇ ਚਲਾਉਂਦੇ ਸਮੇਂ ਜ਼ਰਾ ਜਿੰਨੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਪਟਾਕਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਪ੍ਰਯੋਗ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਸੁਰੱਖਿਅਤ ਦੂਰੀ ਤੋਂ ਹੀ ਚਲਾਉਣਾ ਚਾਹੀਦਾ ਹੈ।

ਪਿਛਲੀ ਖ਼ਬਰ ‘ਮਾਵਾਂ-ਧੀਆਂ ਦੀ ਲਲਕਾਰ’ ਮੁਹਿੰਮ ਤਹਿਤ ਲੋਪੋਕੇ ਦੀ ਅਗਵਾਈ ਹੇਠ ਖਿਆਲਾ ਕਲਾਂ ਵਿਖੇ ਵਿਸ਼ਾਲ ਰੈਲੀ ਕੱਲ੍ਹ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਉਰਦੂ ਗ਼ਜ਼ਲਾਂ 'ਤੇ ਅਧਾਰਿਤ 20ਵੀਂ ਸੰਗੀਤਕ ਐਲਬਮ ਦੀ ਪਹਿਲੀ ਗ਼ਜ਼ਲ 'ਜੰਗਲ ਕਾ ਅੰਧੇਰ...