ਮੈਂ ਆਪਣੇ ਘਰ ਦੀ ਜੈੱਨ-ਜ਼ੀ ਪੀੜ੍ਹੀ ਨੂੰ ਪੁੱਛ ਰਹੀ ਸੀ ਕਿ ਇਸ ਅੰਦੋਲਨ ਦਾ ਕੀ ਫਾਇਦਾ ਹੋਇਆ,
ਇਕ ਅਸਤੀਫ਼ੇ ਦੇ ਨਾਲ ਕਿਹੜਾ ਕੋਈ ਫਰਕ ਪੈਣਾ ਏ |
![]()
ਅੱਗੋਂ ਜਵਾਬ,
ਕੈਬਨਿਟ ਮੰਤਰੀ ਦਾ ਅਸਤੀਫ਼ਾ ਤੇ ਜਾਨ ਗੁਆ ਚੁੱਕੇ ਵਿਦਿਆਰਥੀਆਂ ਨੂੰ ਇਕ-ਇਕ ਕਰੋੜ ਦਾ ਮੁਆਵਜ਼ਾ, ਨੈਸ਼ਨਲ ਟੈਸਟਿੰਗ ਏਜੰਸੀ 'ਤੇ ਸ਼ਿਕੰਜਾ ਆਦਿ ਸਾਰੀਆਂ ਮੰਗਾਂ ਦਾ ਮੰਨੇ ਜਾਣਾ |
ਹੁਣ ਕੋਈ ਗਲਤ ਕੰਮ ਕਰਨ ਲੱਗਿਆ 100 ਵਾਰੀ ਸੋਚੇਗਾ ਚਾਹੇ ਉਹ ਮੰਤਰੀ ਹੀ ਕਿਉਂ ਨਾ ਹੋਵੇ | ਭਾਵੇਂ ਅਜਿਹਾ ਦੇਸ਼ ਵਿਚ ਪਹਿਲੀ ਵਾਰ ਹੋਇਆ ਏ | ਇਹ ਲੋਕਤੰਤਰ ਦੀ ਬਹੁਤ ਵੱਡੀ ਜਿੱਤ ਹੈ |
ਇੱਕ ਧਾਰਨਾ ਬਣ ਚੁੱਕੀ ਸੀ ਕਿ ਕੋਈ ਨਹੀਂ ਕੁਝ ਬੋਲੇਗਾ | ਪਰ ਇਸ ਤੋਂ ਬਾਅਦ ਹੁਣ ਜੇ ਕੁਝ ਗਲਤ ਹੋ ਰਿਹਾ ਹੋਏਗਾ ਤੇ ਉਹਦੇ ਵਿਰੁੱਧ ਆਵਾਜ਼ ਉਠਾਈ ਜਾ ਸਕਦੀ ਹੈ | ਇਸ ਅੰਦੋਲਨ ਦਾ ਇਹ ਫਾਇਦਾ ਹੋਇਆ ਏ | ਆਮ ਜਨ ਸਧਾਰਨ ਵਿਚ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਆ ਗਈ ਏ | ਜੋ ਡਰ ਵਾਲਾ ਮਾਹੌਲ ਸੀ, ਦੇਸ਼ ਵਿਚ ਉਹ ਖ਼ਤਮ ਹੋ ਗਿਆ ਹੈ |
ਇਹੀ ਜਾਗਰੂਕਤਾ ਦੀ ਨਿਸ਼ਾਨੀ ਏ, ਜਿਸ ਦਾ ਮੁੱਢ 2021 ਦੇ ਕਿਸਾਨ ਅੰਦੋਲਨ ਨੇ ਬੱਝਿਆ ਸੀ | ਜਦੋਂ ਜਾਗੋ, ਉਦੋਂ ਸਵੇਰਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਸਹੀ ਕਹਿੰਦਾ ਸੀ, ਮਨੁੱਖ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਵਿਚਾਰਾਂ ਨੂੰ ਨਹੀਂ | ਇਕ ਧਾਰਨਾ ਬਣ ਚੁੱਕੀ ਸੀ ਕਿ ਦੇਸ਼ ਵਿਚ ਸੱਜੇ ਪੱਖੀ ਤਾਕਤਾਂ ਭਾਰੂ ਹਨ, ਪਰ ਨਹੀਂ ਉਹੀ ਤਾਕਤਾਂ ਖੱਬੇ ਪਾਸੇ ਮੁੜ ਗਈਆਂ ਹਨ | ਇਹੀ ਜ਼ਮੀਨੀ ਸੱਚਾਈ ਹੈ, ਜੋ ਉੱਭਰ ਕੇ ਸਾਹਮਣੇ ਆਈ ਹੈ |
ਸੋਸ਼ਲ ਮੀਡੀਆ ਦੀ ਸਾਰਥਕ ਤਾਕਤ |
ਸ਼ਾਬਾਸ਼! ਦੇਸ਼ ਦੇ ਬੱਚਿਓ ਆਪਣੇ ਵਡੇਰਿਆਂ ਦਾ ਰਾਹ ਦਸੇਰਾ ਬਣਨ ਲਈ, ਤੇ ਇਹ ਸਾਬਤ ਕਰਨ ਲਈ ਕਿ ਕਈ ਵਾਰ ਬੱਚੇ ਵੀ ਸਹੀ ਹੁੰਦੇ ਹਨ |
ਪਟਿਆਲਾ |