31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪਟਾਕੇ ਨਹੀਂ ਚਲਾਵਾਂਗੇ

ਪਟਾਕੇ ਨਹੀਂ ਚਲਾਵਾਂਗੇ

ਅਜੀਤ ਡੈਸਕ 31-10-2026

 

ਐਤਕੀਂ ਦੀਵਾਲੀ 'ਤੇ ਪਟਾਕੇ ਨਹੀਂ ਚਲਾਵਾਂਗੇ |
ਵਾਤਾਵਰਨ ਬਚਾਉਣ ਲਈ ਬੂਟੇ ਲਗਾਵਾਂਗੇ |
ਐਤਕੀਂ ਦੀਵਾਲੀ 'ਤੇ... |

ਜਿਹੜੇ ਲੋਕ ਦੀਵਾਲੀ 'ਤੇ ਪਟਾਕੇ ਨੇ ਚਲਾਉਂਦੇ |
ਉਹ ਵਾਤਾਵਰਨ ਦੇ ਵਿਚ ਜ਼ਹਿਰਾਂ ਨੇ ਮਿਲਾਉਂਦੇ |
ਪ੍ਰਦੂਸ਼ਣ ਕਰਦਾ ਬਿਮਾਰ ਸਭ ਨੂੰ  ਸਮਝਾਵਾਂਗੇ |
ਐਤਕੀਂ ਦੀਵਾਲੀ 'ਤੇ... |

ਦੂਸ਼ਿਤ ਜੋ ਗੈਸਾਂ ਰੁੱਖ ਉਨ੍ਹਾਂ ਨੂੰ  ਖੁਦ 'ਚ ਸਮਾਉਂਦੇ |
ਸੱਚੇ ਮਿੱਤਰ ਬਣ ਕੇ ਮਨੁੱਖ ਦਾ ਸਾਥ ਨੇ ਨਿਭਾਉਂਦੇ |
ਇਨਸਾਨਾਂ ਵਾਲਾ ਫ਼ਰਜ਼ ਅਸੀਂ ਵੀ ਨਿਭਾਵਾਂਗੇ |
ਐਤਕੀਂ ਦੀਵਾਲੀ 'ਤੇ... |

ਨਕਲੀ ਜੋ ਮਠਿਆਈਆਂ ਵਿਕਦੀਆਂ ਬਾਜ਼ਾਰ ਨੇ |
ਖਾ ਕੇ ਲੋਕ 'ਮਸਤੇ ਵਾਲਿਆ' ਹੋਂਵਦੇ ਬਿਮਾਰ ਨੇ |
ਲੱਡੂ ਤੇ ਜਲੇਬੀਆਂ 'ਭੁੱਲਰ' ਘਰ 'ਚ ਬਣਾਵਾਂਗੇ |
ਐਤਕੀਂ ਦੀਵਾਲੀ 'ਤੇ... |

-ਹਰਦੇਵ ਸਿੰਘ
 ਭੁੱਲਰ
ਪਿੰਡ ਮਸਤੇ ਵਾਲਾ (ਜ਼ੀਰਾ) |
ਮੋਬਾਈਲ : 94173-19048

ਪਿਛਲੀ ਖ਼ਬਰ ਇਮਲੀ ਦੀ ਛਤਰੀ ਅਗਲੀ ਖ਼ਬਰ ਵਾਯੂਮੰਡਲ ਨੂੰ ਸ਼ੁੱਧ ਬਣਾਵਾਂਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।