28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਜ਼ੀ ਵਾਲੇ ਆਏ

ਅਜੀਤ ਡੈਸਕ 28-03-2026

ਢੋਲ ਦੇ ਉਤੇ ਵੱਜਾ ਡਗਾ, ਬਾਜ਼ੀਗਰ ਨੇ ਆਏ।
ਸੱਥ ਦੁਆਲੇ ਰੌਣਕ ਹੋਈ, ਬੱਚਿਆਂ ਝੁਰਮਟ ਪਾਏ।

ਉੱਚੇ ਥਾਂ ਖੜ੍ਹ ਹੋਕਾ ਦਿੱਤਾ, ਪੈਣੀ ਸ਼ਾਮ ਨੂੰ ਬਾਜ਼ੀ।
ਵੰਨ-ਸੁਵੰਨੀਆਂ ਖੇਡਾਂ ਦੇ ਨਾਲ, ਚਿੱਤ ਕਰਾਂਗੇ ਰਾਜ਼ੀ।

ਪੱਟੜੀ ਵਾਲੀ ਛਾਲ ਵਿਖਾਉਣੀ, ਨਾਲੇ ਅੱਗ 'ਚੋਂ ਲੰਘਣਾ।
ਕੁਸ਼ਤੀ ਘੋਲ ਕਰਾਂਗੇ ਅੜਕੇ, ਕਿਹੜੀ ਗੱਲੋਂ ਸੰਗਣਾ।

ਪਿੰਡ ਵਾਲੇ ਜੇ ਦਿਓਂ ਇਜਾਜ਼ਤ , ਔਖੀ ਖੇਡ ਵਿਖਾਈਏ।
ਸੂਲੀ ਵਾਲੀ ਛਾਲ ਜੋ ਕਹਿੰਦੇ , ਅੱਜ ਫਿਰ ਉਹ ਲਗਾਈਏ।

ਸ਼ਾਮ ਢਲੀ ਪਿੰਡ 'ਕੱਠਾ ਹੋਇਆ, ਪੈਣ ਲੱਗੀ ਫਿਰ ਬਾਜ਼ੀ।
ਇਕ ਦੂਜੇ ਤੋਂ ਵਧਕੇ ਗੱਭਰੂ , ਵੇਖ ਹੋਵੇ ਚਿੱਤ ਰਾਜ਼ੀ।

ਬਾਜ਼ੀਗਰ ਕਰਤਬ ਵਿਖਾਉਂਦੇ, ਰੱਤੀ ਵੀ ਨਾ ਡਰਦੇ।
ਨਕਦ ਰੁਪਈਏ ਦੇ ਕੇ ਲੋਕੀਂ , ਮਾਣ ਉਨ੍ਹਾਂ ਦਾ ਕਰਦੇ।

ਖ਼ੂਬ ਕੀਤਾ ਮੰਨੋਰੰਜਨ ਉਨ੍ਹਾਂ, ਰੱਜ ਕੇ ਖੇਡ ਵਿਖਾਏ।
ਹਰ ਘਰ 'ਚੋਂ ਫਿਰ ਦਾਣੇ, ਕੱਪੜੇ, ਲੋਕੀਂ ਲੈ ਕੇ ਆਏ।

ਅਗਲੇ ਸਾਲ ਨੂੰ ਫੇਰ ਆਉਣ ਦਾ ਕੀਤਾ ਉਨ੍ਹਾਂ ਵਾਅਦਾ।
ਮੰਨੋਰੰਜਨ ਦੀ ਘਾਟ ਨੀ ਛੱਡਣੀ, ਕਰਾਂਗੇ ਹੋਰ ਜ਼ਿਆਦਾ।


-ਪਿੰਡ : ਘੜੈਲੀ (ਬਠਿੰਡਾ)। ਮੋਬਾਈਲ : 79860-63165

ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਮਨੁੱਖੀ ਸਰੀਰ ਦੇ ਅੰਗਾਂ ਬਾਰੇ ਰੋਚਕ ਤੇ ਵਿਲੱਖਣ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।