28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਨੁੱਖੀ ਸਰੀਰ ਦੇ ਅੰਗਾਂ ਬਾਰੇ ਰੋਚਕ ਤੇ ਵਿਲੱਖਣ ਜਾਣਕਾਰੀ

ਅਜੀਤ ਡੈਸਕ 28-03-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਅੱਖਾਂ: ਆਦਮੀ ਦੇ ਸਰੀਰ ਦੀਆਂ ਸਾਰੀਆਂ ਮਾਸ ਪੇਸ਼ੀਆਂ ਜਾਂ ਪੱਠਿਆਂ ਵਿਚੋਂ ਅੱਖਾਂ ਦੀਆਂ ਮਾਸ ਪੇਸ਼ੀਆਂ ਸਭ ਤੋਂ ਵੱਧ ਤੇਜ਼ੀ ਨਾਲ ਸੁੰਗੜਨ ਵਾਲੀਆਂ ਮਾਸ ਪੇਸ਼ੀਆਂ ਹਨ। ਅੱਖ ਝਪਕਣ ਲਈ ਇਕ ਸਕਿੰਟ ਦੇ ਸੌਵੇਂ ਹਿੱਸੇ ਤੋਂ ਵੀ ਘੱਟ ਸਮਾਂ ਲੈਂਦੀ ਹੈ। ਸਾਡੀ ਅੱਖ ਦਾ ਕਾਰਨੀਆ (ਅੱਖ ਦਾ ਸਭ ਤੋਂ ਸਾਮ੍ਹਣੇ ਵਾਲਾ ਪਾਰਦਰਸ਼ੀ ਹਿੱਸਾ ) ਸਰੀਰ ਦਾ ਇਕੱਲਾ ਉਹ ਅੰਗ ਹੈ ਜਿਸ ਵਿਚ ਖ਼ੂਨ ਨਹੀਂ ਹੁੰਦਾ ਹੈ। ਜਿੱਥੇ ਸਰੀਰ ਦੇ ਬਾਕੀ ਹਿੱਸੇ ਖ਼ੂਨ ਤੋਂ ਆਕਸੀਜਨ ਪ੍ਰਾਪਤ ਕਰਦੇ ਹਨ,ਉੱਥੇ ਕਾਰਨੀਆ ਸਿੱਧੇ ਹਵਾ ਤੋਂ ਆਕਸੀਜਨ ਪ੍ਰਾਪਤ ਕਰਦਾ ਹੈ।
ਨੱਕ: ਨੱਕ ਦੀ ਤਰਲ ਮੈਲ ($"3"S) ਨਾਸਾਂ ਨੂੰ ਚਿਕਨਾਈ ਦੇਣ ਵਾਲਾ ਇਕ ਕੁਦਰਤੀ ਤਰਲ ਪਦਾਰਥ ਹੈ ਜੋ ਕੀਟਾਣੂਆਂ ਨੂੰ ਸਾਹ ਨਾਲੀ ਅੰਦਰ ਜਾਣ ਤੋਂ ਰੋਕਦਾ ਹੈ। ਸਾਡਾ ਨੱਕ ਰੋਜ਼ਾਨਾ ਇਕ ਕੱਪ ਦੇ ਕਰੀਬ ਇਸ ਤਰਲ ਨੂੁੰ ਪੈਦਾ ਕਰ ਦਿੰਦਾ ਹੈ। ਆਦਮੀ ਦਾ ਨੱਕ ਲੱਖਾਂ ਤਰ੍ਹਾਂ ਦੀਆਂ ਖੁਸ਼ਬੋਆਂ (ਸੁਗੰਧਾਂ) ਨੂੰ ਸੁੰਘਣ ਦੀ ਸਮਰੱਥਾ ਰੱਖਦਾ ਹੈ।
ਕੰਨ: ਸਾਡੇ ਕੰਨ ਆਵਾਜ਼ਾਂ ਸੁਣਨ ਦੇ ਨਾਲ ਨਾਲ ਖਲੋਦਿਆਂ ਅਤੇ ਚੱਲਦਿਆਂ ਫਿਰਦਿਆਂ ਸਾਡੇ ਸਰੀਰ ਦਾ ਸੰਤੁਲਨ ਬਣਾਈ ਰੱਖਦੇ ਹਨ। ਕੰਨਾਂ 'ਚ ਪੈਦਾ ਹੁੰਦਾ ਮੋਮੀ ਤਰਲ ਪਦਾਰਥ ਆਪਣੇ ਆਪ ਕੰਨਾਂ ਦੀ ਸਫ਼ਾਈ ਕਰਦਾ ਰਹਿੰਦਾ ਹੈ। (ਸਮਾਪਤ)
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ,ਬਟਾਲਾ।
ਮੋਬਾਈਲ : 62842-20595

ਪਿਛਲੀ ਖ਼ਬਰ ਬਾਜ਼ੀ ਵਾਲੇ ਆਏ ਅਗਲੀ ਖ਼ਬਰ ਚੈਟਬੋਟ ਅਤੇ ਵਰਚੁਅਲ ਸਹਾਇਕਾਂ ਦੇ ਵਿਚ ਅੰਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।