28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 28-03-2026

ਸਵਾਲ : 501. 'ਬਾਝ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਸੰਗ' ਕਿਸ ਕਿੱਸਾਕਾਰ ਨੇ ਕਿਹਾ ਸੀ?
502. 'ਕਲਾਲ' ਕੌਣ ਹੁੰਦੇ ਨੇ?
503. 'ਜਟੇਟੀ' ਸ਼ਬਦ ਦੇ ਕੀ ਅਰਥ ਹਨ?
504. 'ਫੰਗ' ਪੁਆਧੀ ਮਲਵਈ ਸ਼ਬਦ ਹੈ। ਇਸ ਦਾ ਮਤਲਬ ਕੀ ਹੈ?
505. 'ਬਾਈ, ਬੀਰਾ, ਭਾਅ, ਭਾਊ ਤੇ ਭਾਪਾ' ਕਿਹੜੇ-ਕਿਹੜੇ ਇਲਾਕਿਆਂ ਦੇ ਸ਼ਬਦ ਹਨ?
506. 'ਬਹੂ, ਵਹੁਟੀ, ਬੁੱਢੀ' ਦੇ ਸ਼ਬਦ ਕਿਥੇ ਤੇ ਕੀਹਦੇ ਲਈ ਵਰਤੇ ਜਾਂਦੇ ਨੇ?
507. 'ਵਿਰਕ ਟੱਪਾ' ਕਿਸ ਖੇਤਰ ਨੂੰ ਕਿਹਾ ਜਾਂਦਾ ਹੈ?
508. 'ਰਿਆੜਾਂ ਦੀ ਜੂਹ' ਕਿਥੇ ਹੈ?
509. 'ਬਰਾੜਾਂ ਦੀ ਧਰਤੀ' ਕਿਹੜੀ ਹੈ?
510. 'ਚਿੱਬ੍ਹੜ ਤੇ ਫੁੱਟਾਂ' ਕਿਹੜੇ ਰੁੱਖਾਂ ਦੇ ਫਲ ਹਨ?
ਜਵਾਬ : 501. ਪੀਲੂ ਸ਼ਾਇਰ ਨੇ।
502. ਸ਼ਰਾਬ ਕੱਢਣ ਤੇ ਵੇਚਣ ਵਾਲੇ।
503. ਜੱਟ ਦੀ ਧੀ (ਕੁੜੀ)
504. ਖੰਭ।
505. ਬਾਈ ਮਾਲਵਾ, ਬੀਰਾ ਪੁਆਧ, ਭਾ ਦੁਆਬਾ, ਭਾਊ ਮਾਝਾ, ਭਾਪਾ ਪੋਠੋਹਾਰ।
506. ਬਹੂ-ਪੁਆਧ ਅਤੇ ਮਾਲਵਾ, ਵਹੁਟੀ-ਦੁਆਬਾ, ਬੁੱਢੀ-ਮਾਝਾ।
507. ਗੁਜਰਾਂ ਵਾਲਾ ਤੇ ਸ਼ੇਖੂਪੁਰਾ ਜ਼ਿਲ੍ਹਿਆਂ ਨੂੰ।
508. ਸ੍ਰੀ ਹਰਿਗੋਬਿੰਦਪੁਰ, ਕਾਦੀਆਂ, ਘੁਮਾਣ, ਹਰਚੋਵਾਲ ਤੇ ਕਾਹਨੂੰਵਾਨ ਦੇ ਆਲੇ-ਦੁਆਲੇ।
509. ਫ਼ਰੀਦਕੋਟ ਤੇ ਮੁਕਤਸਰ।
510. ਗਰਮੀਆਂ ਵਿਚ ਰੁੱਖਾਂ ਦੇ ਨਹੀਂ ਵੇਲਾਂ ਨੂੰ ਲੱਗਣ ਵਾਲੇ ਫਲ ਹਨ।

-ਮੋਬਾਈਲ : +1-647-403-1299

ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-11 ਪਾਣੀ-ਪਿਤਾ ਅਗਲੀ ਖ਼ਬਰ ਬਾਜ਼ੀ ਵਾਲੇ ਆਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।