![]()
ਹਦਵਾਣੇ ਦਾ ਜੂਸ ਚਮੜੀ ਦੀ ਰੰਗਤ ਅਤੇ ਤਾਜ਼ਗੀ ਲਈ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ | ਹਦਵਾਣੇ ਦੇ ਜੂਸ ਨਾਲ ਚਮੜੀ ਦਾ ਰੁੱਖਾਪਨ ਵੀ ਰੋਕਿਆ ਜਾ ਸਕਦਾ ਹੈ | ਇਹ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦਾ ਹੈ | ਹਦਵਾਣੇ ਦੇ ਜੂਸ ਨੂੰ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਲਵੋ |
ਫਰੂਟ ਮਾਸਕ : ਕੇਲਾ, ਸੇਬ, ਪਪੀਤਾ ਅਤੇ ਸੰਤਰੇ ਨੂੰ ਮਿਲਾ ਕੇ ਇਸ ਮਿਸ਼ਰਨ ਨੂੰ ਅੱਧਾ ਘੰਟਾ ਚਿਹਰੇ 'ਤੇ ਲਗਾ ਕੇ ਤਾਜ਼ੇ ਠੰਢੇ ਪਾਣੀ ਨਾਲ ਧੋ ਦੇਵੋ | ਇਹ ਚਮੜੀ ਨੂੰ ਠੰਢਕ ਪ੍ਰਦਾਨ ਕਰਦਾ ਹੈ, ਮਿ੍ਤਕ ਨਾੜੀਆਂ ਨੂੰ ਸਾਫ਼ ਕਰਦਾ ਹੈ ਅਤੇ ਚਮੜੀ 'ਤੇ ਕਾਲੇ ਧੱਬੇ ਵੀ ਦੂਰ ਕਰਦਾ ਹੈ |
ਕੁਲਿੰਗ ਮਾਸਕ : ਖੀਰੇ ਦੇ ਜੂਸ 'ਚ ਦੋ ਚਮਚ ਪਾਊਡਰ ਦੁੱਧ ਅਤੇ ਅੰਡੇ ਦਾ ਸਫੈਦ ਭਾਗ ਮਿਲਾ ਕੇ ਮਿਸ਼ਰਨ ਬਣਾ ਲਓ | ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਅੱਧਾ ਘੰਟਾ ਲਗਾ ਕੇ ਬਾਅਦ ਵਿਚ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦੇਵੋ |
ਤੇਲ ਵਾਲੀ ਚਮੜੀ ਲਈ ਮਾਸਕ : ਇਕ ਚਮਚਾ ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ | ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਦੇਵੋ |
ਫੇਸ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡ ਨੂੰ ਗੁਲਾਬ ਜਲ 'ਚ ਭਿਊਾ ਦੇਵੋ ਅਤੇ ਇਨ੍ਹਾਂ ਨੂੰ ਆਈਪੈਡ ਦੀ ਤਰ੍ਹਾਂ ਵਰਤੋ 'ਚ ਲਿਆਓ | ਕਾਟਨਵੂਲ ਪੈਡ ਨਾਲ ਗੁਲਾਬ ਜਲ ਨੂੰ ਨਿਚੋੜ ਕੇ ਇਸ ਨੂੰ ਪਲਕਾਂ 'ਤੇ ਰੱਖ ਕੇ ਲੇਟ ਜਾਓ ਅਤੇ ਆਰਾਮ ਕਰੋ | ਉਪਯੋਗ 'ਚ ਲਿਆਏ ਗਏ ਟੀ ਬੈਗ ਨੂੰ ਕੋਸੇ ਪਾਣੀ 'ਚ ਭਿਊਾ ਕੇ ਪਾਣੀ ਨੂੰ ਨਿਚੋੜ ਲਓ ਅਤੇ ਬਾਅਦ ਵਿਚ ਇਨ੍ਹਾਂ ਨੂੰ ਆਈਪੈਡ ਦੀ ਤਰ੍ਹਾਂ ਵਰਤੋਂ 'ਚ ਲਿਆਓ |
ਰੱਖੜੀ ਦਾ ਤਿਉਹਾਰ ਦਿਨ ਵੇਲੇ ਮਨਾਇਆ ਜਾਂਦਾ ਹੈ | ਦਿਨ ਵੇਲੇ ਦਾ ਹਾਰ-ਸ਼ਿੰਗਾਰ ਹਲਕਾ ਅਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ | ਜੇਕਰ ਤੁਹਾਡੀ ਚਮੜੀ ਸਾਫ਼ ਹੈ ਤਾਂ ਫਾਊਾਡੇਸ਼ਨ ਤੋਂ ਪ੍ਰਹੇਜ਼ ਕਰੋ | ਚਮੜੀ ਨੂੰ ਸਾਫ਼ ਕਰਨ ਤੇ ਬਾਅਦ ਚਮੜੀ 'ਤੇ ਮਾਈਸਚਾਇਜ਼ਰ ਸਮੇਤ ਸਨਸਕਰੀਨ ਦਾ ਉਪਯੋਗ ਕਰਨ ਤੋਂ ਬਾਅਦ ਪਾਊਡਰ ਲਗਾਓ | ਬੇਬੀ ਪਾਊਡਰ ਵਰਗਾ ਸਾਫ਼ ਅਤੇ ਨਿਰਮਲ ਪਾਊਡਰ ਇਸ 'ਚ ਜ਼ਿਆਦਾ ਉਪਯੋਗੀ ਹੈ | ਤੇਲ ਵਾਲੀ ਚਮੜੀ ਲਈ ਮਾਇਸਚਾਈਜ਼ਰ ਦੀ ਜਗ੍ਹਾ ਅਸਟ੍ਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਦੇ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ | ਚਿਹਰੇ ਦੇ ਨੱਕ, ਮੱਥੇ ਅਤੇ ਠੋਡੀ ਵਰਗੇ ਤੇਲ ਵਾਲੇ ਹਿੱਸਿਆਂ 'ਤੇ ਵਿਸ਼ੇਸ਼ ਧਿਆਨ ਦਿਓ ਇਸ ਪਾਊਡਰ ਨੂੰ ਹਲਕੀ ਗਿੱਲੀ ਸਪੰਜ ਨਾਲ ਚਿਹਰੇ ਅਤੇ ਗਰਦਨ 'ਤੇ ਲਗਾਓ | ਇਸ ਨਾਲ ਪਾਊਡਰ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ |
ਜੇਕਰ ਤੁਸੀਂ ਵਲਸ਼ਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਓ |
ਅੱਖਾਂ ਦੀ ਸੁੰਦਰਤਾ ਲਈ ਦਿਨ 'ਚ ਆਈ ਪੈਂਸਿਲ ਦੀ ਵਰਤੋਂ ਕਾਫੀ ਹੋਵੇਗੀ | ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਭੂਰੇ ਅਤੇ ਸਲੇਟੀ ਆਈ ਸ਼ੈਡੋ ਨਾਲ ਵੀ ਲਾਈਨ ਕਰ ਸਕਦੀ ਹੋ | ਇਸ ਨਾਲ ਕਾਫੀ ਚੰਗਾ ਪ੍ਰਭਾਵ ਦਿਖਣ ਲੱਗੇਗਾ | ਇਸ ਦੇ ਬਾਅਦ ਮਸਕਾਰੇ ਦਾ ਇਕ ਕੋਟ ਲਗਾਉਣ ਨਾਲ ਅੱਖਾਂ 'ਚ ਚਮਕ ਆ ਜਾਵੇਗੀ | ਲਿਪਸਟਿਕ ਲਈ ਗਹਿਰੇ ਭੂਰੇ ਰੰਗ ਦੀ ਵਰਤੋਂ ਤੋਂ ਪ੍ਰਹੇਜ਼ ਕਰੋ | ਤੁਸੀਂ ਹਲਕਾ ਗੁਲਾਬੀ, ਹਲਕਾ ਬੈਂਗਣੀ, ਹਲਕੇ ਭੂਰੇ, ਕਾਂਸੇ ਜਾਂ ਤਾਂਬੇ ਦੇ ਰੰਗ ਦੀ ਸੁਰਖੀ (ਲਿਪਸਟਿਕ) ਦੀ ਵਰਤੋਂ ਕਰ ਸਕਦੀ ਹੋ | ਲਿਪਸਟਿਕ ਦੇ ਰੰਗ ਬਹੁਤ ਤੇਜ਼ ਅਤੇ ਗਹਿਰੇ ਜਾਂ ਚਮਕੀਲੇ ਰੰਗ ਬਹੁਤ ਤੇਜ਼ ਅਤੇ ਗਹਿਰੇ ਚਮਕੀਲੇ ਨਹੀਂ ਹੋਣੇ ਚਾਹੀਦੇ | ਪਹਿਲਾਂ ਆਪਣੇ ਬੁੱਲ੍ਹਾਂ ਦੀ ਲਿਪਸਟਿਕ ਨਾਲ ਸੀਮਾਂਕਿਤ ਕਰੋ ਤਾਂ ਅਤੇ ਬਾਅਦ ਉਸੇ ਰੰਗ ਦੀ ਲਿਪਸਟਿਕ ਬੁੱਲ੍ਹਾਂ 'ਤੇ ਲਗਾਓ | ਬੁੱਲ੍ਹਾਂ 'ਤੇ ਲਿਪਸਟਿਕ ਬੁਰਸ਼ ਦੀ ਮਦਦ ਨਾਲ ਰੰਗਾਂ ਨੂੰ ਭਰੋ | ਰੱਖੜੀ ਦੇ ਤਿਉਹਾਰ ਵਰਗੇ ਵਿਸ਼ੇਸ਼ ਤਿਉਹਾਰਾਂ ਲਈ ਤੁਸੀਂ ਆਕਰਸ਼ਕ ਹੇਅਰ ਸਟਾਈਲ ਅਪਣਾ ਸਕਦੇ ਹੋ | ਜੇਕਰ ਆਪਣੇ ਵਾਲਾਂ ਨੂੰ ਫੈਂਸੀ ਹੇਅਰ ਕਲਿੱਪ ਜਾਂ ਆਕਰਸ਼ਕ ਰੀਬਨ ਨਾਲ ਬੰਨ੍ਹ ਸਕਦੇ ਹੋ | ਵਾਲਾਂ 'ਚ ਫੁੱਲ ਲਗਾਉਣ ਨਾਲ ਤੁਹਾਡੇ ਵਿਅਕਤੀਤਵ 'ਚ ਆਕਰਸ਼ਕਣ ਪੈਦਾ ਹੋ ਸਕਦਾ ਹੈ |
ਘੁੰਗਰਾਲੇ ਲੰਬੇ ਅਤੇ ਉਛਾਲਦਾਰ ਵਾਲਾਂ ਨੂੰ ਤਿਉਹਾਰਾਂ 'ਚ ਇਕ ਵਿਸ਼ੇਸ਼ ਫੈਸ਼ਨ ਦਿਖਾਉਣ ਨੂੰ ਮਿਲਦਾ ਹੈ | ਵਾਲਾਂ ਦੇ ਹੇਠਲੇ ਹਿੱਸੇ ਨੂੰ ਮੁਲਾਇਮ ਬਣਾ ਕੇ ਉਨ੍ਹਾਂ ਨੂੰ ਘੁੰਗਰਾਲੇ ਬਣਾਓ | ਵਾਲਾਂ ਦੀ ਪਰੰਪਰਾਗਤ ਗੁੱਤ ਵੀ ਇਸ ਪਵਿੱਤਰ ਤਿਉਹਾਰ ਨੂੰ ਚਾਰ ਚੰਨ ਲਗਾਉਂਦੀ ਹੈ | ਵਾਲਾਂ ਦੀ ਗੁੱਤ ਲਗਭਗ ਸਾਰੇ ਚਿਹਰਿਆਂ ਨੂੰ ਮਨਪਸੰਦ ਲਗਦੀ ਹੈ | ਕੁਝ ਚਿਹਰਿਆਂ 'ਤੇ ਲੰਬੀ ਅਤੇ ਕੁਝ ਚਿਹਰਿਆਂ 'ਤੇ ਛੋਟੀ ਘੁਮਾ ਕੇ ਕੀਤੀ ਹੋਈ ਗੁੱਤ ਵਧੇਰੇ ਖੂਬਸੂਰਤੀ ਨੂੰ ਵਧਾਉਂਦੀ ਹੈ | ਗੁੱਤ ਨੂੰ ਰਿਬਨ ਨਾਲ ਬੰਨ੍ਹਣ ਕਰਕੇ ਇਸ ਦੀ ਸੁੰਦਰਤਾ ਵਧ ਜਾਂਦੀ ਹੈ | ਲੰਬੇ ਚਿਹਰੇ ਲਈ ਛੋਟੀ ਗੁੱਤ ਰੱਖੋ |