27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮਾਪੇ ਵੀ ਅਧਿਆਪਕਾਂ ਦਾ ਸਾਥ ਦੇਣ

ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮਾਪੇ ਵੀ ਅਧਿਆਪਕਾਂ ਦਾ ਸਾਥ ਦੇਣ

ਅਜੀਤ ਡੈਸਕ 27-08-2026

 

ਵਿਦਿਆਰਥੀ ਦੇ ਜੀਵਨ ਦੀ ਨੀਂਹ ਘਰ ਅਤੇ ਸਕੂਲ ਦੋਵਾਂ ਥਾਵਾਂ 'ਤੇ ਰੱਖੀ ਜਾਂਦੀ ਹੈ | ਜਿੱਥੇ ਅਧਿਆਪਕ ਸਕੂਲ ਵਿਚ ਬੱਚਿਆਂ ਨੂੰ  ਸਿੱਖਿਆ, ਅਨੁਸ਼ਾਸਨ ਅਤੇ ਚੰਗੇ ਸੰਸਕਾਰ ਦਿੰਦੇ ਹਨ, ਉੱਥੇ ਮਾਪੇ ਘਰ ਵਿਚ ਉਨ੍ਹਾਂ ਦੀ ਸੋਚ ਅਤੇ ਵਿਵਹਾਰ ਨੂੰ  ਸਹੀ ਦਿਸ਼ਾ ਦਿੰਦੇ ਹਨ | ਇਸ ਲਈ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ | ਅੱਜ ਦੇ ਸਮੇਂ ਵਿਚ ਬੱਚਿਆਂ ਨੂੰ  ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਗੋਂ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਅਨੁਸ਼ਾਸਨ ਦੀ ਵੀ ਲੋੜ ਹੈ | ਇਹ ਸਭ ਕੁਝ ਉਦੋਂ ਹੀ ਸੰਭਵ ਹੈ ਜਦੋਂ ਮਾਪੇ ਅਧਿਆਪਕਾਂ ਨਾਲ ਨਿਰੰਤਰ ਸੰਪਰਕ ਵਿਚ ਰਹਿਣ, ਸਕੂਲ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਅਤੇ ਬੱਚਿਆਂ ਦੀ ਪੜ੍ਹਾਈ ਤੇ ਵਿਵਹਾਰ ਬਾਰੇ ਜਾਣਕਾਰੀ ਲੈਂਦੇ ਰਹਿਣ | ਜੇ ਕਿਸੇ ਵਿਦਿਆਰਥੀ ਵਿਚ ਕੋਈ ਕਮੀ ਜਾਂ ਸਮੱਸਿਆ ਨਜ਼ਰ ਆਵੇ ਤਾਂ ਉਸ ਦਾ ਹੱਲ ਮਿਲ ਬੈਠ ਕੇ ਕੱਢਿਆ ਜਾ ਸਕਦਾ ਹੈ | ਮਾਪਿਆਂ ਨੂੰ  ਚਾਹੀਦਾ ਹੈ ਕਿ ਉਹ ਬੱਚਿਆਂ ਨੂੰ  ਨਿਯਮਤ ਤੌਰ 'ਤੇ ਸਕੂਲ ਭੇਜਣ, ਘਰ ਵਿਚ ਪੜ੍ਹਾਈ ਲਈ ਉਚਿਤ ਮਾਹੌਲ ਬਣਾਉਣ ਅਤੇ ਮੋਬਾਈਲ ਫੋਨ ਜਾਂ ਹੋਰ ਬੇਲੋੜੇ ਧਿਆਨ ਭੰਗ ਕਰਨ ਵਾਲੀਆਂ ਚੀਜ਼ਾਂ ਤੋਂ ਦੂਰ ਰੱਖਣ | ਇਸ ਦੇ ਨਾਲ ਹੀ ਬੱਚਿਆਂ ਦੀਆਂ ਛੋਟੀਆਂ-ਵੱਡੀਆਂ ਸਫ਼ਲਤਾਵਾਂ ਦੀ ਹੌਸਲਾ-ਅਫ਼ਜ਼ਾਈ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇ | ਇਕ ਅਧਿਆਪਕ ਅਤੇ ਮਾਪੇ ਦਾ ਸਾਂਝਾ ਉਦੇਸ਼ ਬੱਚੇ ਦਾ ਸਰਬਪੱਖੀ ਵਿਕਾਸ ਹੁੰਦਾ ਹੈ | ਜਦੋਂ ਦੋਵੇਂ ਇਕ ਟੀਮ ਵਾਂਗ ਕੰਮ ਕਰਦੇ ਹਨ ਤਾਂ ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਵਿਚ ਬਿਹਤਰ ਪ੍ਰਦਰਸ਼ਨ ਕਰਦਾ ਹੈ, ਸਗੋਂ ਇਕ ਚੰਗਾ ਇਨਸਾਨ ਵੀ ਬਣਦਾ ਹੈ | ਇਸ ਲਈ ਹਰ ਮਾਪੇ ਦਾ ਫ਼ਰਜ਼ ਬਣਦਾ ਹੈ ਕਿ ਉਹ ਅਧਿਆਪਕਾਂ ਦਾ ਸਤਿਕਾਰ ਕਰੇ, ਉਨ੍ਹਾਂ ਦੇ ਸੁਝਾਵਾਂ ਨੂੰ  ਮਹੱਤਵ ਦੇਵੇ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਉਸਾਰੀ ਵਿਚ ਪੂਰਾ ਸਹਿਯੋਗ ਦੇਵੇ |
-ਪਿੰਡ ਹੀਰੋਂ ਖੁਰਦ (ਮਾਨਸਾ) |
ਮੋਬਾਈਲ : 92561-00049

ਪਿਛਲੀ ਖ਼ਬਰ ਰੱਖੜੀ 'ਤੇ ਸੁੰਦਰਤਾ ਦੇ ਕੁਝ ਨੁਸਖੇ ਅਗਲੀ ਖ਼ਬਰ ਖੂਬਸੀਰਤ ਤਿੱਤਲੀਆਂ ਦੀ ਤਾਲ... ਰੱਜਵੀਂ ਰੋਟੀ ਦਾ ਥਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।