13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗਰਮੀਆਂ ਵਿਚ ਕੰਮਕਾਜੀ ਔਰਤਾਂ ਦਾ ਪਹਿਰਾਵਾ ਕਿਹੋ ਜਿਹਾ ਹੋਵੇ?

ਗਰਮੀਆਂ ਵਿਚ ਕੰਮਕਾਜੀ ਔਰਤਾਂ ਦਾ ਪਹਿਰਾਵਾ ਕਿਹੋ ਜਿਹਾ ਹੋਵੇ?

ਅਜੀਤ ਡੈਸਕ 13-08-2026

ਗਰਮੀਆਂ ਦਾ ਮੌਸਮ ਆਪਣੇ ਨਾਲ ਤੇਜ਼ ਧੁੱਪ, ਉੱਚ ਤਾਪਮਾਨ ਅਤੇ ਨਮੀ ਲੈ ਕੇ ਆਉਂਦਾ ਹੈ | ਅਜਿਹੇ ਸਮੇਂ ਵਿਚ ਕੰਮਕਾਜੀ ਔਰਤਾਂ ਲਈ ਸਹੀ ਪਹਿਰਾਵੇ ਦੀ ਚੋਣ ਸਿਰਫ਼ ਫੈਸ਼ਨ ਦਾ ਹਿੱਸਾ ਨਹੀਂ, ਸਗੋਂ ਉਨ੍ਹਾਂ ਦੀ ਸਿਹਤ, ਆਰਾਮ ਅਤੇ ਪੇਸ਼ੇਵਰ ਸ਼ਖ਼ਸੀਅਤ ਲਈ ਬੇਹੱਦ ਮਹੱਤਵਪੂਰਨ ਹੈ |

ਸਹੀ ਕੱਪੜੇ ਅਤੇ ਰੰਗਾਂ ਦੀ ਚੋਣ
ਗਰਮੀ ਦੇ ਮੌਸਮ ਵਿਚ ਕੱਪੜੇ ਦੇ ਸਟੱਫ਼ (ਫੈਬਰਿਕ) ਦੀ ਚੋਣ ਸਭ ਤੋਂ ਅਹਿਮ ਹੁੰਦੀ ਹੈ | ਇਸ ਮੌਸਮ ਵਿਚ ਸੂਤੀ , ਲਿਨਨ, ਖਾਦੀ ਅਤੇ ਹਲਕੇ ਰੇਅਨ ਵਰਗੇ ਕੱਪੜੇ ਸਭ ਤੋਂ ਵਧੀਆ ਮੰਨੇ ਜਾਂਦੇ ਹਨ ਕਿਉਂਕਿ ਇਹ ਹਵਾਦਾਰ ਹੁੰਦੇ ਹਨ ਅਤੇ ਪਸੀਨੇ ਨੂੰ ਜਲਦੀ ਸੋਖ ਲੈਂਦੇ ਹਨ | ਇਸ ਦੇ ਉਲਟ ਨਾਈਲੋਨ, ਪੋਲਿਸਟਰ ਜਾਂ ਬਹੁਤ ਜ਼ਿਆਦਾ ਸਿੰਥੈਟਿਕ ਕੱਪੜਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਵਿਚ ਗਰਮੀ ਨੂੰ ਕੈਦ ਕਰਦੇ ਹਨ, ਜਿਸ ਨਾਲ ਚਮੜੀ ਦੀਆਂ ਐਲਰਜੀਆਂ ਹੋ ਸਕਦੀਆਂ ਹਨ |
ਰੰਗਾਂ ਦੇ ਮਾਮਲੇ ਵਿਚ ਹਲਕੇ ਅਤੇ ਸ਼ਾਂਤਮਈ ਰੰਗ ਜਿਵੇਂ ਕਿ ਚਿੱਟਾ, ਕਰੀਮ, ਹਲਕਾ ਨੀਲਾ, ਗੁਲਾਬੀ, ਆਸਮਾਨੀ, ਹਲਕਾ ਹਰਾ ਅਤੇ ਲੈਵੇਂਡਰ ਬਿਹਤਰ ਵਿਕਲਪ ਹਨ | ਇਹ ਰੰਗ ਸੂਰਜ ਦੀ ਗਰਮੀ ਨੂੰ ਘੱਟ ਸੋਖਦੇ ਹਨ, ਅੱਖਾਂ ਨੂੰ ਠੰਢਕ ਦਿੰਦੇ ਹਨ ਅਤੇ ਦਫ਼ਤਰ ਵਿਚ ਇਕ ਬਹੁਤ ਹੀ ਸੰਜੀਦਾ ਤੇ ਪੇਸ਼ੇਵਰ ਦਿੱਖ ਪ੍ਰਦਾਨ ਕਰਦੇ ਹਨ |
ਆਰਾਮਦਾਇਕ ਡਿਜ਼ਾਈਨ ਅਤੇ ਸਟਾਈਲਿੰਗ
ਦਫ਼ਤਰ ਵਿਚ ਲੰਬੇ ਸਮੇਂ ਤੱਕ ਸੁਖਾਲੇ ਹੋ ਕੇ ਕੰਮ ਕਰਨ ਲਈ ਕੱਪੜਿਆਂ ਦੀ ਫਿਟਿੰਗ ਦਾ ਆਰਾਮਦਾਇਕ ਹੋਣਾ ਬਹੁਤ ਜ਼ਰੂਰੀ ਹੈ | ਬਹੁਤ ਜ਼ਿਆਦਾ ਤੰਗ ਕੱਪੜੇ ਪਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਹਵਾ ਦੇ ਆਵਾਜਾਈ ਨੂੰ ਰੋਕਦੇ ਹਨ | ਗਰਮੀਆਂ ਲਈ ਹਲਕੇ ਢਿੱਲੇ-ਢਾਲੇ ਸੂਤੀ ਸੂਟ, ਸਿੱਧੇ ਕੱਟ ਵਾਲੇ ਕੁਰਤੇ, ਕਾਟਨ ਪਲਾਜ਼ੋ ਜਾਂ ਆਰਾਮਦਾਇਕ ਟਰਾਊਜ਼ਰ ਸਭ ਤੋਂ ਉੱਤਮ ਹਨ | ਜਿੱਥੇ ਵੈਸਟਰਨ ਫਾਰਮਲਸ ਪਹਿਨਣ ਦੀ ਸਹੂਲਤ ਹੋਵੇ, ਉੱਥੇ ਕਾਟਨ ਸ਼ਰਟਾਂ ਅਤੇ ਹਲਕੇ ਫਾਰਮਲ ਟਰਾਊਜ਼ਰ ਪਹਿਨੇ ਜਾ ਸਕਦੇ ਹਨ | ਇਸ ਦੇ ਨਾਲ ਹੀ ਬਾਹਰ ਆਉਣ-ਜਾਣ ਸਮੇਂ ਇਕ ਹਲਕਾ ਸੂਤੀ ਦੁਪੱਟਾ ਜਾਂ ਸਟੋਲ ਸਿਰਫ਼ ਪਹਿਰਾਵੇ ਦੀ ਸੁੰਦਰਤਾ ਹੀ ਨਹੀਂ ਵਧਾਉਂਦਾ, ਸਗੋਂ ਚਿਹਰੇ ਅਤੇ ਗਰਦਨ ਨੂੰ ਤੇਜ਼ ਧੁੱਪ ਤੇ ਧੂੜ-ਮਿੱਟੀ ਤੋਂ ਵੀ ਬਚਾਉਂਦਾ ਹੈ |
-ਮੌੜਮੰਡੀ (ਬਠਿੰਡਾ )
ਮੋਬਾਈਲ : 98763-49858

ਪਿਛਲੀ ਖ਼ਬਰ ਸਹਿਕਾਰੀ ਖੇਤਰ ਨੂੰ ਹੁਲਾਰਾ ਦੇਣ ਲਈ ‘ਐਨ.ਸੀ.ਡੀ.ਸੀ. ਐਕਟ’ ’ਚ ਸੋਧ ਕਰਨ ਵਾਲਾ ਬਿੱਲ ਪਾਸ ਅਗਲੀ ਖ਼ਬਰ ਬਿੱਟੂ ਵਲੋਂ ਭਾਈ ਹਵਾਰਾ ਦੀ ਪੈਰੋਲ ਲਈ ਅਪੀਲ, ਰਾਜਪਾਲ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।