19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਅੱਜ ਦੇ ਨਵੇਂ ਰੁਝਾਨ

ਅਜੀਤ ਡੈਸਕ 22-01-2026

ਵਿਆਹ ਜਾਂ ਪਾਰਟੀ ਦੇ ਮੌਕਿਆਂ 'ਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ ਕਿ ਉਹ ਕੀ ਪਾਉਣ ਤਾਂ ਕਿ ਸਭ ਤੋਂ ਜ਼ਿਆਦਾ ਆਕਰਸ਼ਕ ਤੇ ਖ਼ੂਬਸੂਰਤ ਲੱਗਣ। ਜੇਕਰ ਘਰ ਦਾ ਕੋਈ ਫੰਕਸ਼ਨ ਹੈ ਤਾਂ ਘਰ ਦੀਆਂ ਕੁੜੀਆਂ, ਔਰਤਾਂ ਸਭ ਤੋਂ ਜ਼ਿਆਦਾ ਸੁੰਦਰ ਦਿਸਣਾ ਚਾਹੁੰਦੀਆਂ ਹਨ।
ਹਮੇਸ਼ਾ ਦੁਲਹਨ ਦਾ ਪਹਿਰਾਵਾ ਤਾਂ ਲਹਿੰਗਾ, ਚੋਲੀ ਤੇ ਭਾਰੀ ਦੁਪੱਟਾ ਹੁੰਦਾ ਹੈ ਪਰ ਹੋਰਾਂ ਲਈ ਸਾੜ੍ਹੀ, ਲੰਮੇ ਕੁੜਤੇ-ਚੂੜੀਦਾਰ, ਵੈਸਟਰਨ ਡ੍ਰੈੱਸ, ਸ਼ਰਾਰਾ ਪਲਾਜੋ ਕਈ ਫਲੇਯਰਸ ਆਦਿ ਕਈ ਪਹਿਰਾਵੇ ਪ੍ਰਚਲਿਤ ਹਨ। ਜੇਕਰ ਤੁਸੀਂ ਵੀ ਕਿਸੇ ਫੰਕਸ਼ਨ ਵਿਚ ਸ਼ਾਮਿਲ ਹੋਣ ਜਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਅੱਜ ਦੇ ਨਵੇਂ ਰੁਝਾਨਾਂ ਬਾਰੇ ਦੱਸਦੇ ਹਾਂ।
ਇਸ ਤੋਂ ਇਲਾਵਾ ਵੈਸਟਰਨ ਅਤੇ ਟ੍ਰੈਡੀਸ਼ਨਲ ਮੈਚ ਦਾ ਫੈਸ਼ਨ ਹੈ। ਟ੍ਰੈਡੀਸ਼ਨਲ ਸਾੜ੍ਹੀ ਦੇ ਨਾਲ ਤੁਸੀਂ ਵੈਸਟਰਨ ਚੋਲੀ ਪਾ ਸਕਦੇ ਹੋ।
ਕੁੜੀਆਂ ਲਈ ਫੈਸ਼ਨ ਵਿਚ ਕਾਫ਼ੀ ਪੁਰਾਣਾ ਰੁਝਾਨ ਹੈ। ਫਲੇਅਰਡ ਪਲਾਜ਼ਾ ਦੇ ਨਾਲ ਭਾਰੀ ਜਾਲਦਾਰ ਪਲਾਜੀ, ਸ਼ਾਰਟ ਚੋਲੀ ਦੇ ਨਾਲ ਫਲੇਅਰਡ ਕਾਟਨ ਲਹਿੰਗਾ। ਟ੍ਰਾਊਜ਼ਰ ਦੇ ਇਲਾਵਾ ਸ਼ਰਾਰ, ਗਰਾਰਾ ਦੇ ਨਾਲ ਵੀ ਭਾਰੀ ਕੰਮ ਵਾਲੀ ਕੁੜਤੀ, ਚੋਲੀ ਅਤੇ ਉੱਪਰ ਲੰਮੀ ਜੈਕੇਟ ਪਾ ਸਕਦੀਆਂ ਹਨ।
ਇਸ ਤੋਂ ਇਲਾਵਾ ਫੈਬ੍ਰਿਕ ਵਿਚ ਸਵਰੋਸਕੀ, ਗਿਲਟਰ, ਸਟੋਨਸ ਥ੍ਰੈੱਡ ਵਰਕ, ਸਿਕਵੈਂਸ ਆਦਿ ਪ੍ਰਚਲਿਤ ਹਨ। ਪਹਿਲਾਂ ਜ਼ਿਆਦਾ ਤੜਕ-ਭੜਕ ਦਾ ਫੈਸ਼ਨ ਨਹੀਂ ਹੁੰਦਾ ਸੀ ਪਰ ਹੁਣ ਫਿਰ ਤੋਂ ਭੜਕੀਲੇ ਕੱਪੜਿਆਂ ਦਾ ਫੈਸ਼ਨ ਆ ਗਿਆ ਹੈ।
ਗਰਮੀਆਂ ਵਿਚ ਹਮੇਸ਼ਾ ਹਲਕੇ ਰੰਗਾਂ ਦੀ ਚੋਣ ਕੀਤੀ ਜਾਂਦੀ ਹੈ, ਪਰ ਹੁਣ ਗਰਮੀ ਹੋਵੇ ਜਾਂ ਸਰਦੀ, ਪਾਰਟੀ ਤੇ ਫੰਕਸ਼ਨ ਲਈ ਗੂੜ੍ਹੇ ਰੰਗ ਪ੍ਰਚਲਨ ਵਿਚ ਹਨ। ਮੇਜੈਂਟਾ ਰੰਗ ਦੁਬਾਰਾ ਫੈਸ਼ਨ ਵਿਚ ਹੈ। ਪਿਆਜ਼ੀ, ਗਰੀਨ, ਲੈਮਨ, ਪੀਕਾਕ ਬਲਿਊ, ਲਾਲ, ਕਾਲਾ, ਸੰਤਰੀ, ਪੀਲਾ ਆਦਿ ਜ਼ਿਆਦਾ ਪ੍ਰਚਲਿਤ ਹਨ।
ਗਹਿਣਿਆਂ ਵਿਚ ਭਾਰੀ ਗਹਿਣੇ ਤੇ ਹਲਕੇ ਗਹਿਣੇ ਦੋਵੇਂ ਫੈਸ਼ਨ ਵਿਚ ਹਨ। ਸੋਨੇ ਤੋਂ ਜ਼ਿਆਦਾ ਚਾਂਦੀ, ਬਰੋਸਕੀ, ਸਟੋਨ ਜ਼ਿਆਦਾ ਫੈਸ਼ਨ ਵਿਚ ਹਨ। ਬਨਾਉਟੀ ਗਹਿਣੇ ਜ਼ਿਆਦਾ ਸੁੰਦਰ ਅਤੇ ਆਕਰਸ਼ਕ ਹੋ ਗਏ ਹਨ। ਲੰਮੇ-ਲੰਮੇ ਝੁਮਕੇ, ਹਾਰ ਪ੍ਰਚਲਨ ਵਿਚ ਹਨ। ਲੰਮੇ ਝੁਮਕਿਆਂ ਦੇ ਨਾਲ ਗਲੇ ਵਿਚ ਭਾਰੀ ਨਾ ਪਾਓ।
ਇਨ੍ਹਾਂ ਨਾਲ ਆਕਰਸ਼ਕ ਪਰਸ ਜਿਸ 'ਤੇ ਮੋਤੀ, ਸਟੋਨ, ਕਢਾਈ, ਪੋਟਲੀ ਸਿਲੰਬ ਬੈਗ ਹੋਵੇ ਤੁਹਾਡੀ ਸ਼ਖ਼ਸੀਅਤ ਨੂੰ ਹੋਰ ਆਕਰਸ਼ਕ ਬਣਾ ਦਿੰਦੇ ਹਨ। ਛੋਟੀ ਤਣੀ ਵਾਲੇ ਪਰਸ ਫੈਸ਼ਨ ਵਿਚ ਹਨ। ਲੈਦਰ ਬਿਲਕੁਲ ਪੁਰਾਣਾ ਹੋ ਚੁੱਕਿਆ ਹੈ।
ਸੈਂਡਲ ਵਿਚ ਬਹੁਤ ਹਾਈ-ਹੀਲ ਦੀ ਥਾਂ ਛੋਟੀ ਹੀਲ ਨੇ ਲੈ ਲਈ ਹੈ। ਸੈਂਡਲ 'ਤੇ ਸਟੋਨ ਦਾ ਬਾਰੀਕ ਕੰਮ, ਟਰਾਂਸਪੈਰੇਂਟ ਸੈਂਡਲ 'ਤੇ ਤੁਹਾਡੀ ਡਰੈੱਸ ਦੇ ਨਾਲ ਮੈਚਿੰਗ ਜ਼ਰੂਰ ਹੋਣੇ ਚਾਹੀਦੇ। ਸੂਟਸ ਦੇ ਨਾਲ ਵੱਖ-ਵੱਖ ਰੰਗ ਵਾਲੀਆਂ ਚੱਪਲਾਂ ਉਨ੍ਹਾਂ 'ਤੇ ਸਟੋਨ ਲੱਗੇ ਮੈਚਿੰਗ ਕਰ ਸਕਣ।
-੦-

ਪਿਛਲੀ ਖ਼ਬਰ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਗਈ ਪ੍ਰਹਾਰ ਮੁਹਿੰਮ ਦਾ ਹਿੱਸਾ ਬਣੀ ਮੋਗਾ ਪੁਲਿਸ <br/> ਅਗਲੀ ਖ਼ਬਰ ਬਨਾਉਟੀ ਗਹਿਣਿਆਂ ਨੂੰ ਸੰਭਾਲ ਕੇ ਰੱਖੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।