19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਰਦੀਆਂ ਵਿਚ ਫਟੇ ਬੁੱਲ੍ਹਾਂ ਦਾ ਘਰੇਲੂ ਇਲਾਜ

ਅਜੀਤ ਡੈਸਕ 22-01-2026

ਮੌਸਮ ਕੋਈ ਵੀ ਹੋਵੇ, ਬੁੱਲ੍ਹਾਂ ਨੂੰ ਮੁਲਾਇਮ ਅਤੇ ਕੋਮਲ ਬਣਾਈ ਰੱਖਣ ਲਈ ਤੁਸੀਂ ਦਿਨ ਵਿਚ 8 ਤੋਂ 10 ਗਿਲਾਸ ਸ਼ੁੱਧ ਤਾਜ਼ਾ ਪਾਣੀ ਪੀਓ ਤਾਂ ਕਿ ਸਰੀਰ ਦੀ ਨਮੀ ਬਰਕਰਾਰ ਰੱਖੀ ਜਾ ਸਕੇ, ਜਿਸ ਨਾਲ ਬੁੱਲ੍ਹਾਂ ਦੇ ਫਟਣ ਦੀ ਸਮੱਸਿਆ ਨਾਲ ਕੁਦਰਤੀ ਤੌਰ 'ਤੇ ਨਜਿੱਠਿਆ ਜਾ ਸਕਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਸ਼ੁੱਧ ਆਰਗੈਨਿਕ ਸ਼ਹਿਦ ਲਗਾ ਕੇ ਸਵੇਰੇ ਤਾਜ਼ੇ ਸਾਧਾਰਨ ਪਾਣੀ ਨਾਲ ਧੋ ਲਓ। ਗੁਲਾਬ ਜਲ ਅਤੇ ਗਿਲਸਰੀਨ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਬਣੇ ਮਿਸ਼ਰਨ ਨੂੰ ਰਾਤ ਨੂੰ ਬੁੱਲ੍ਹਾਂ 'ਤੇ ਲਗਾ ਕੇ ਸਵੇਰੇ ਪਾਣੀ ਨਾਲ ਧੋ ਲਓ। ਇਸ ਨਾਲ ਬੁੱਲ੍ਹ ਕੋਮਲ ਅਤੇ ਮੁਲਾਇਮ ਬਣੇ ਰਹਿਣਗੇ।
ਸਰਦੀਆਂ ਵਿਚ ਬੁੱਲ੍ਹਾਂ ਨੂੰ ਫਟਣ ਤੋਂ ਰੋਕਣ ਲਈ ਲਗਾਤਾਰ ਸਕ੍ਰਬ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੁੱਲ੍ਹਾਂ ਦੀਆਂ ਮ੍ਰਿਤ ਕੋਸ਼ਿਕਾਵਾਂ ਨੂੰ ਵੀ ਬੁੱਲ੍ਹਾਂ ਦੇ ਫਟਣ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਲਈ ਸ਼ਹਿਦ ਅਤੇ ਚੀਨੀ ਦਾ ਸਕ੍ਰਬ ਵਰਤੋ।
ਗਾਂ ਦਾ ਘਿਓ ਗਰਮ ਕਰਕੇ ਇਸ ਨੂੰ ਉਂਗਲੀ 'ਤੇ ਲਗਾ ਕੇ ਬੁੱਲ੍ਹਾਂ ਦੀ ਹਲਕੀ-ਹਲਕੀ ਮਸਾਜ ਕਰੋ। ਇਸ ਨਾਲ ਬੁੱਲ੍ਹਾਂ 'ਤੇ ਖੂਨ ਸੰਚਾਰ ਵਧੇਗਾ ਅਤੇ ਤੁਹਾਡੇ ਬੁੱਲ੍ਹ ਗੁਲਾਬੀ, ਮੁਲਾਇਮ ਬਣੇ ਰਹਿਣਗੇ। ਸਵੇਰੇ ਨਹਾਉਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਫਟੇ ਬੁੱਲ੍ਹਾਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਗੁਲਾਬ ਦੀਆਂ ਪੱਤੀਆਂ ਪੀਹ ਕੇ ਉਸ ਵਿਚ ਮਲਾਈ ਮਿਲਾ ਕੇ ਬੁੱਲ੍ਹਾਂ 'ਤੇ ਲਗਾਉਣ ਨਾਲ ਬੁੱਲ੍ਹ ਨਰਮ ਅਤੇ ਗੁਲਾਬੀ ਬਣ ਜਾਣਗੇ।
ਸੁੰਦਰਤਾ ਮਾਹਿਰਾਂ ਦਾ ਮੰਨਣਾ ਹੈ ਕਿ ਨਾਰੀਅਲ ਤੇਲ ਤੇ ਆਰਗਨ ਤੇਲ 'ਤੇ ਆਧਾਰਿਤ ਬਾਮ ਤੇ ਲਿਪਸਿਟਕ ਦੀ ਵਰਤੋਂ ਨਾਲ ਬੁੱਲ੍ਹਾਂ ਨੂੰ ਫਟਣ ਤੋਂ ਬਚਾਇਆ ਜਾ ਸਕਦਾ ਹੈ। ਇਹ ਧਿਆਨ ਰੱਖੋ ਕਿ ਆਇੰਟਮੈਂਟ ਆਧਾਰਿਤ 'ਲਿਪ ਬਾਮ' ਦੀ ਵਰਤੋਂ ਕਰੋ ਜਿਸ ਵਿਚ ਗਿਲਸਰੀਨ, ਪੈਟ੍ਰੋਲੀਅਮ ਜੈੱਲੀ, ਸੁਗੰਧੀ ਵਾਲਾ ਤੇਲ ਸ਼ਾਮਿਲ ਹੋਵੇ ਤਾਂ ਕਿ ਮਾਈਸਚਰਾਈਜ਼ਰ ਨੂੰ ਰੋਕਿਆ ਜਾ ਸਕੇ। ਹਮੇਸ਼ਾ ਕਪੂਰ, ਯੁਕਲਿਪਟੁਸ ਜਾਂ ਮੈਂਥੋਲ ਆਧਾਰਿਤ ਲਿਪ ਬਾਮ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਤੁਹਾਡੇ ਬੁੱਲ੍ਹ ਜ਼ਿਆਦਾ ਖ਼ੁਸ਼ਕ ਹੋ ਸਕਦੇ ਹਨ। ਇਸ ਮੌਸਮ ਵਿਚ ਬੁੱਲ੍ਹਾਂ 'ਤੇ ਕੁਦਰਤੀ ਰੰਗ, ਡਾਈ ਜਾਂ ਮੋਮ ਨਾਲ ਪਾਲਿਸ਼ ਸੁੰਦਰਤਾ ਉਤਪਾਦਾਂ ਤੋਂ ਪਰਹੇਜ਼ ਕਰੋ ਨਹੀਂ ਤਾਂ ਤੁਹਾਨੂੰ ਐਲਰਜੀ ਜਾਂ ਜਲਨ ਮਹਿਸੂਸ ਹੋ ਸਕਦੀ ਹੈ।
ਆਪਣੇ ਬੁੱਲ੍ਹਾਂ 'ਤੇ ਸਾਬਣ ਜਾਂ ਪਾਊਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਅਤੇ ਬੁੱਲ੍ਹਾਂ 'ਤੇ ਵਿਟਾਮਿਨ 'ਈ' ਵਾਲੇ ਲਿਪ ਬਾਮ ਦੀ ਵਰਤੋਂ ਕਰੋ। ਬੁੱਲ੍ਹਾਂ 'ਤੇ ਬਦਾਮ ਤੇਲ ਜਾਂ ਕ੍ਰੀਮ ਲਗਾ ਕੇ ਇਸ ਨੂੰ ਰਾਤ ਨੂੰ ਲੱਗਾ ਰਹਿਣ ਦਿਉ। ਇਸ ਨੂੰ ਲਿਪਸਿਟਕ ਕਲੀਂਜ਼ਿੰਗ ਕ੍ਰੀਮ ਜਾਂ ਜੈੱਲ ਨਾਲ ਹਟਾਓ। ਸਰਦੀਆਂ ਵਿਚ ਆਪਣੇ ਬੁੱਲ੍ਹਾਂ ਨੂੰ ਜੀਭ ਨਾਲ ਬਿਲਕੁਲ ਨਾ ਚੱਟੋ, ਇਸ ਨਾਲ ਬੁੱਲ੍ਹਾਂ 'ਤੇ ਖ਼ੁਸ਼ਕੀ ਆਉਣ ਨਾਲ ਫਟਣ ਦੀ ਸੰਭਾਵਨਾ ਵਧ ਜਾਂਦੀ ਹੈ। ਸਰਦੀਆਂ ਵਿਚ ਅਕਸਰ ਅਸੀਂ ਬੁੱਲ੍ਹਾਂ ਨੂੰ ਵਾਰ-ਵਾਰ ਚੱਟਦੇ ਹਾਂ, ਜਿਸ ਕਰਕੇ ਬੁੱਲ੍ਹਾਂ ਦੀ ਨਮੀ ਖ਼ਤਮ ਹੋ ਜਾਂਦੀ ਹੈ ਕਿਉਂਕਿ ਜਦੋਂ ਵੀ ਤੁਸੀਂ ਬੁੱਲ੍ਹਾਂ 'ਤੇ ਥੁੱਕ ਲਗਾਉਂਦੇ ਹੋ ਤਾਂ ਇਹ ਤੁਹਾਡੇ ਬੁੱਲ੍ਹਾਂ 'ਤੇ ਨਮੀ ਖ਼ਤਮ ਕਰ ਦਿੰਦਾ ਹੈ।
ਨਾਰੀਅਲ ਤੇਲ ਨੂੰ ਚਮੜੀ ਮੁੱਖ ਤੌਰ 'ਤੇ ਚਿਹਰੇ ਦੇ ਮੇਕਅਪ ਨੂੰ ਹਟਾਉਣ ਵਿਚ ਵਰਤੋਂ ਕੀਤਾ ਜਾ ਸਕਦਾ ਹੈ। ਨਾਰੀਅਲ ਤੇਲ ਨੂੰ ਸੁੰਦਰਤਾ ਵਾਲੀਆਂ ਚੀਜ਼ਾਂ ਅਤੇ ਖਾਣ ਵਾਲੇ ਤੇਲ ਦੋਹਾਂ ਤਰ੍ਹਾਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰੂਪ ਵਿਚ ਵਰਤੋਂ ਕੀਤੀ ਜਾ ਸਕਦਾ ਹੈ ਕਿਉਂਕਿ ਹੋਰ ਸੁੰਦਰਤਾ ਵਾਲੀਆਂ ਚੀਜ਼ਾਂ ਦੇ ਮੁਕਾਬਲੇ ਇਸ ਵਿਚ ਕੋਈ ਸਿੰਥੈਟਿਕ ਮੌਜੂਦ ਨਹੀਂ ਹੁੰਦੇ ਅਤੇ ਹੋਰ ਤੇਲਾਂ ਦੇ ਮੁਕਾਬਲੇ ਨਾਰੀਅਲ ਤੇਲ ਤੋਂ ਕਦੀ ਦੁਰਗੰਧ ਨਹੀਂ ਆਉਂਦੀ, ਨਾਰੀਅਲ ਤੇਲ ਅਤੇ ਆਰਗਨ ਤੇਲ ਆਧਾਰਿਤ ਬਾਮ ਅਤੇ ਬੁੱਲ੍ਹਾਂ ਦੀ ਕ੍ਰੀਮ ਨੂੰ ਸਰਦੀਆਂ ਵਿਚ ਬੁੱਲ੍ਹਾਂ 'ਤੇ ਸੁੰਦਰਤਾ ਵਧਾਉਣ ਲਈ ਵਰਤਿਆ ਜਾ ਸਕਦਾ ਹੈ।

ਪਿਛਲੀ ਖ਼ਬਰ ਬਨਾਉਟੀ ਗਹਿਣਿਆਂ ਨੂੰ ਸੰਭਾਲ ਕੇ ਰੱਖੋ ਅਗਲੀ ਖ਼ਬਰ ਕਿੰਝ ਬਣਾਈਏ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਵਾਲੀ ਸੋਚ ਦਾ ਧਾਰਨੀ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।