19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਜੀਵਨ ਨੂੰ ਸਹਿਣਸ਼ੀਲ ਤੇ ਤਜਰਬੇਕਾਰ ਬਣਾਉਂਦੀਆਂ ਹਨ ਸਮੱਸਿਆਵਾਂ

ਅਜੀਤ ਡੈਸਕ 22-01-2026

ਸਮੱਸਿਆਵਾਂ ਤੇ ਮੁਸ਼ਕਿਲਾਂ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ। ਸੁਖ ਦੁੱਖ ਸਾਡੇ ਜ਼ਿੰਦਗੀ ਦੇ ਪਰਛਾਵੇਂ ਹਨ। ਹਰ ਇਨਸਾਨ ਨੂੰ ਇਨ੍ਹਾਂ ਵਿਚੋਂ ਲੰਘਣਾ ਪੈਂਦਾ ਹੈ। ਖੁਸ਼ੀ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਦੂਜਿਆਂ ਨਾਲ ਮਿਲ ਕੇ ਵਧ ਜਾਂਦੀ ਹੈ। ਦੁੱਖ ਦੱਸਣ ਨਾਲ ਘਟ ਜਾਂਦਾ ਹੈ। ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮੰਨਣਾ ਚਾਹੀਦਾ ਹੈ। ਸਮੱਸਿਆਵਾਂ ਦਾ ਸਾਹਮਣਾ ਕਰਕੇ ਹੀ ਇਨਸਾਨ ਵਿਚ ਹੋਰ ਨਿਖ਼ਾਰ ਆ ਜਾਂਦਾ ਹੈ। ਕਿਸ ਤਰ੍ਹਾਂ ਮੁਸੀਬਤ ਵਿਚੋਂ ਨਿਕਲਣਾ ਹੈ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਜੇ ਕਹਿ ਲਈਏ ਤਾਂ ਮੁਸੀਬਤਾਂ ਤਾਂ ਆਉਣਗੀਆਂ ਹੀ ਤੇ ਅਸੀਂ ਇਨ੍ਹਾਂ ਵਿਚੋਂ ਕਿਸ ਤਰ੍ਹਾਂ ਨਿਕਲਣਾ ਹੈ। ਅਕਸਰ ਜਦੋਂ ਅਸੀਂ ਕਿਸੇ ਸਮੱਸਿਆ ਨਾਲ ਘਿਰ ਜਾਂਦੇ ਹਾਂ ਤਾਂ ਅਸੀਂ ਆਪਣਾ ਦਿਮਾਗ਼ ਲੜਾਉਣਾ ਸ਼ੁਰੂ ਕਰ ਦਿੰਦੇ ਹਨ, ਕਿ ਇਸ ਸਮੱਸਿਆ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕੇ ਜਾਂ ਉਹ ਬੰਦਾ ਮੇਰੀ ਇਹ ਸਮੱਸਿਆ ਵਿਚੋਂ ਨਿਕਲਣ ਲਈ ਮਦਦ ਕਰ ਸਕਦਾ ਹੈ, ਤਾਂ ਅੱਧੀ ਸਮੱਸਿਆ ਢਾਡੀ ਉਸੇ ਵੇਲੇ ਹੀ ਹੱਲ ਹੋ ਜਾਂਦੀ ਹੈ। ਮਨੁੱਖੀ ਜੀਵਨ ਹੀ ਸੰਘਰਸ਼ ਹੈ। ਸੰਘਰਸ਼ ਕਰਦੇ ਹੀ ਸਾਡੀ ਸ਼ਖ਼ਸੀਅਤ ਨਿੱਖਰਦੀ ਹੈ। ਸਾਡਾ ਮੁਸੀਬਤਾਂ ਨਾਲ ਟਾਕਰਾ ਕਰਨ ਲਈ ਅੰਦਰਲਾ ਹੋਰ ਮਜ਼ਬੂਤ ਹੋ ਜਾਂਦਾ ਹੈ। ਕਈ ਵਾਰ ਪਰਮਾਤਮਾ ਸਾਨੂੰ ਅਜਿਹੇ ਇਮਤਿਹਾਨ ਵੀ ਪਾ ਦਿੰਦਾ ਹੈ ਕਿ ਸਾਨੂੰ ਦਿਸਦਾ ਹੀ ਨਹੀਂ ਕਿ ਇਮਤਿਹਾਨ ਵਿਚੋਂ ਕਿਸ ਤਰ੍ਹਾਂ ਪਾਸ ਹੋਣਾ ਹੈ। ਵਕਤ ਤੇ ਹਾਲਾਤ ਨਾਲ ਭਿੜਦਾ ਹੋਇਆ ਇਨਸਾਨ ਸਹਿਜੇ ਹੀ ਸਮੱਸਿਆਵਾਂ ਨੂੰ ਸੁਲਝਾ ਲੈਂਦਾ ਹੈ।
ਸਮੱਸਿਆਵਾਂ ਦਾ ਟਾਕਰਾ ਕਰਦੇ ਕਰਦੇ ਇਨਸਾਨ ਨੂੰ ਤਜਰਬਾ ਵੀ ਆ ਜਾਂਦਾ ਹੈ। ਫਿਰ ਅਜਿਹਾ ਇਨਸਾਨ ਜੇ ਕਦੇ ਕੋਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਤਾਂ ਕੋਈ ਨਾ ਕੋਈ ਉਸ ਦਾ ਢੰਗ ਜ਼ਰੂਰ ਸੋਚਦਾ ਹੈ। ਅਜਿਹੇ ਇਨਸਾਨ ਦੇ ਅੰਦਰ ਸਹਿਣਸ਼ੀਲਤਾ, ਨਿਮਰਤਾ, ਪ੍ਰੀਤ ਵਰਗੇ ਗੁਣ ਹੁੰਦੇ ਹਨ। ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰ ਗੁਜ਼ਾਰ ਕਰੋ। ਗੁੱਸਾ ਤਾਂ ਉਸ ਦਿਨ ਨੇੜੇ ਤੇੜੇ ਵੀ ਨਹੀਂ ਹੁੰਦਾ। ਅਕਸਰ ਦੇਖਿਆ ਵੀ ਜਾਂਦਾ ਹੈ ਕਿ ਸੁੱਖ ਵਿਚ ਤਾਂ ਹਰ ਕੋਈ ਤੁਹਾਨੂੰ ਵਧਾਈ ਦੇਣ ਆ ਜਾਂਦਾ ਹੈ। ਅਸਲੀ ਪਰਖ਼ ਤਾਂ ਮੁਸ਼ਕਿਲਾਂ ਜਾਂ ਮਾੜੇ ਸਮੇਂ ਵਿਚ ਹੁੰਦੀ ਹੈ ਕਿ ਕਿਸ ਰਿਸ਼ਤੇਦਾਰ ਜਾਂ ਸੰਗੀ ਸਾਥੀ ਨੇ ਤੁਹਾਡੀ ਸਮੱਸਿਆ ਪੈਣ ਤੇ ਮਦਦ ਕੀਤੀ। ਕਿਸ ਨੇ ਮਾੜੇ ਵੇਲੇ ਤੁਹਾਡਾ ਦੁੱਖ ਵੰਡਾਇਆ। ਠੀਕ ਇਸੇ ਤਰ੍ਹਾਂ ਜੇ ਤੁਹਾਡਾ ਕੋਈ ਨਜ਼ਦੀਕੀ ਮਿੱਤਰ ਮੁਸੀਬਤ ਵਿਚ ਹੋਵੇ ਤਾਂ ਉਹ ਸਾਡੇ ਲਈ ਪਰਖ ਦੀ ਘੜੀ ਹੈ ਉਸ ਦੀ ਭੱਜ ਕੇ ਮਦਦ ਕਰੋ। ਸਮੱਸਿਆਵਾਂ ਹਰ ਇਨਸਾਨ ਦੀਆਂ ਵੱਖ ਵੱਖ ਹੁੰਦੀਆਂ ਹਨ। ਜੇ ਗੱਲ ਕਰੀਏ ਉਮਰ, ਲਿੰਗ,ਜਾਤ, ਕਿਸੇ ਰਾਸ਼ਟਰ ਦੀ, ਵੱਡੇ ਅਦਾਰੇ ਦੀ ਜਾਂ ਕਿਸੇ ਖ਼ੇਤਰ ਦੀ। ਸਮੱਸਿਆਵਾਂ ਦਾ ਸਮਾਧਾਨ ਕਰਨਾ ਵੀ ਇਕ ਹੁਨਰ ਹੈ। ਕਾਮਯਾਬੀ ਵੀ ਉਨ੍ਹਾਂ ਲੋਕਾਂ ਦੇ ਕਦਮ ਚੁੰਮਦੀ ਹੈ ਜਿਹੜੇ ਸਮੱਸਿਆਵਾਂ ਨੂੰ ਖੁਸ਼ੀ-ਖੁਸ਼ੀ ਖਿੜ੍ਹੇ ਮੱਥੇ ਪ੍ਰਵਾਨ ਕਰ ਲੈਂਦੇ ਹਨ ਤੇ ਉਨ੍ਹਾਂ ਦਾ ਹੱਲ ਵੀ ਆਸਾਨੀ ਨਾਲ ਲੱਭ ਲੈਂਦੇ ਹਨ।

-ਮੁਹਾਲੀ। ਮੋਬਾਈਲ : 78889-66168

ਪਿਛਲੀ ਖ਼ਬਰ ਕਿੰਝ ਬਣਾਈਏ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਵਾਲੀ ਸੋਚ ਦਾ ਧਾਰਨੀ! ਅਗਲੀ ਖ਼ਬਰ ਬਾਥੂ ਦੇ ਬਣਦੇ ਹਨ ਸਵਾਦੀ ਪਕਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।