19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬਾਥੂ ਦੇ ਬਣਦੇ ਹਨ ਸਵਾਦੀ ਪਕਵਾਨ

ਅਜੀਤ ਡੈਸਕ 22-01-2026

ਬਾਥੂ ਪੀਜ਼ਾ
ਸਮੱਗਰੀ : ਇਕ ਕਿੱਲੋ ਗ੍ਰਾਮ ਬਾਥੂ, ਦੋ ਕੱਪ ਦੁੱਧ, 6 ਆਂਡੇ, ਇਕ ਬ੍ਰੈੱਡ, ਇਕ ਚਾਹ ਦਾ ਚਮਚ, ਬੇਕਿੰਗ ਪਾਊਡਰ, ਗਰਮ ਮਸਾਲਾ ਤੇ ਨਮਕ ਸਵਾਦ ਅਨੁਸਾਰ, ਚਾਰ ਪਿਆਜ਼, ਚਾਰ ਟਮਾਟਰ, ਪੰਜ-ਛੇ ਹਰੀਆਂ ਮਿਰਚਾਂ, ਹਰਾ ਧਨੀਆ, ਟਮਾਟਰ ਸੌਸ ਲਓ।
ਵਿਧੀ : ਬਾਥੂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤਿੰਨ-ਚਾਰ ਵਾਰ ਧੋ ਕੇ ਪੀਹ ਲਓ। ਬ੍ਰੈੱਡ ਦੀ ਸਲਾਈਸ ਵੱਖਰੀਆਂ ਕਰ ਲਓ। ਅੰਡੇ ਨੂੰ ਫੈਂਟ ਕੇ ਵੱਡੇ ਭਾਂਡੇ ਵਿਚ ਪੀਸਿਆ ਹੋਇਆ ਬਾਥੂ, ਫੈਂਟੇ ਹੋਏ ਆਂਡੇ, ਬੇਕਿੰਗ ਪਾਊਡਰ, ਦੁੱਧ, ਨਮਕ ਤੇ ਗਰਮ ਮਸਾਲੇ ਨੂੰ ਮਿਲਾ ਕੇ ਡੇਢ ਘੰਟੇ ਤੱਕ ਢੱਕ ਕੇ ਰੱਖ ਦਿਉ। ਟਮਾਟਰ, ਪਿਆਜ਼, ਹਰਾ ਧਨੀਆ ਬਾਰੀਕ ਕੱਟੋ।
ਫਿਰ ਗੈਸ 'ਤੇ ਨਾਨ ਸਟਿਕ ਤਵਾ ਰੱਖ ਕੇ ਉਸ 'ਤੇ ਹਲਕਾ ਘਿਓ ਲਗਾਓ। ਬਾਥੂ ਬ੍ਰੈੱਡ ਦੇ ਮਿਸ਼ਰਨ ਦੇ ਦੋ ਚਮਚ ਤਵੇ 'ਤੇ ਪਾ ਕੇ ਫੈਲਾ ਦਿਉ। ਥੋੜ੍ਹਾ ਸੇਕਣ 'ਤੇ ਪਲਟਦੇ ਰਹੋ। ਦੋਵੇਂ ਪਾਸੇ ਸੇਕਣ 'ਤੇ ਪਲੇਟ ਵਿਚ ਕੱਢੋ। ਪਿਆਜ਼, ਹਰੀਆਂ ਮਿਰਚਾਂ, ਟਮਾਟਰ, ਟਮਾਟਰ ਸੌਸ ਤੇ ਹਰਾ ਧਨੀਏ ਨਾਲ ਸਾਜਓ ਤੇ ਗਰਮਾਗਰਮ ਪਰੋਸੋ। ਆਂਡੀ ਦੀ ਥਾਂ 'ਤੇ ਦੋ ਚਮਚ ਸੂਜੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਕ੍ਰੀਮੀ ਬਾਥੂ ਟੋਸਟ
ਸਮੱਗਰੀ : 400 ਗ੍ਰਾਮ ਬਾਥੂ, 2 ਵੱਡੇ ਚਮਚ ਚੀਜ਼, ਅੱਧਾ ਕੱਪ ਦੁੱਧ, 1 ਚਮਚ ਮੱਕੀ ਦਾ ਆਟਾ, 1 ਚਮਚ ਮੱਖਣ, 10 ਬਰੈੱਡ ਸਲਾਈਸ, 1 ਪਿਆਜ਼, 2 ਹਰੀਆਂ ਮਿਰਚਾਂ, ਖਾਣ ਵਾਲਾ ਸੋਢਾ ਚੁਟਕੀ ਭਰ, ਨਮਕ ਸਵਾਦ ਅਨੁਸਾਰ।
ਵਿਧੀ : ਬਾਥੂ, ਪਿਆਜ਼ ਤੇ ਹਰੀਆਂ ਮਿਰਚਾਂ ਨੂੰ (ਵੱਖ-ਵੱਖ) ਬਾਰੀਕ ਕੱਟ ਲਓ। ਮੱਖਣ ਨੂੰ ਗਰਮ ਕਰਕੇ ਉਸ ਵਿਚ ਪਿਆਜ਼ ਭੁੰਨ ਲਓ। ਲਗਭਗ ਇਕ ਮਿੰਟ ਬਾਅਦ ਮਿਰਚ ਪਾਓ ਤੇ ਹਲਕਾ ਜਿਹਾ ਭੁੰਨੋ। ਫਿਰ ਬਾਥੂ ਤੇ ਖਾਣ ਵਾਲਾ ਸੋਢਾ ਪਾ ਕੇ 2-3 ਮਿੰਟ ਤੱਕ ਭੁੰਨਣ ਤੋਂ ਬਾਅਦ ਮੱਕੀ ਦਾ ਆਟਾ ਤੇ ਦੁੱਧ ਦੇ ਮਿਸ਼ਰਨ ਨੂੰ ਇਸ ਵਿਚ ਪਾਓ। ਨਮਕ ਪਾ ਕੇ ਉਦੋਂ ਤੱਕ ਪਕਾਓ, ਜਦੋਂ ਤੱਕ ਇਹ ਗਾੜ੍ਹਾ ਨਾ ਹੋ ਜਾਵੇ। ਇਸ ਮਿਸ਼ਰਨ ਨੂੰ ਬਰੈੱਡ ਸਲਾਈਸ ਦੇ ਉੱਪਰ ਪਾ ਕੇ ਫੈਲਾਓ। ਹੁਣ ਚੀਜ਼ ਨੂੰ ਕੱਦੂਕਸ਼ ਕਰ ਕੇ ਇਸ ਦੇ ਉੱਪਰ ਪਾ ਦਿਉ। ਓਵਨ ਵਿਚ 200 ਡਿਗਰੀ ਸੈ.ਗ੍ਰੇ. 'ਤੇ 4-5 ਮਿੰਟ ਤੱਕ ਪਕਾਓ ਕਰੋ। ਗਰਮਾ-ਗਰਮ ਟੋਸਟ ਤਿਆਰ ਹਨ। ਟਮਾਟਰ ਦੇ ਨਾਲ ਪਰੋਸੋ।

ਪਿਛਲੀ ਖ਼ਬਰ ਜੀਵਨ ਨੂੰ ਸਹਿਣਸ਼ੀਲ ਤੇ ਤਜਰਬੇਕਾਰ ਬਣਾਉਂਦੀਆਂ ਹਨ ਸਮੱਸਿਆਵਾਂ ਅਗਲੀ ਖ਼ਬਰ ਹੋਣ ਖ਼ੁਸ਼ੀਆਂ ਤੇਰੀ ਝੋਲੀ ਵਿਚ ਖ਼ੁਸ਼ਹਾਲ ਰਹੇ ਤੇਰਾ ਜਹਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।