ਸ਼ਿਵਾਲਿਕ ਪਬਲਿਕ ਸਕੂਲ ਵਿਖੇ ਰਚਨਾਤਮਿਕ ਕਲਾ ਗਤੀਵਿਧੀ ਕਰਵਾਈ
ਤਪਾ ਮੰਡੀ, 3 ਨਵੰਬਰ (ਵਿਜੇ ਸ਼ਰਮਾ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਵਿਚ ਰਚਨਾਤਮਿਕਤਾ ਦੀ ਭਾਵਨਾ ਪੈਦਾ ਕਰਨ ਲਈ ਇੱਕ ਵਿਸ਼ੇਸ਼ ਕਲਾ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿਚ ਕਲਾਸ ਤੀਜੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਤਪਾ ਮੰਡੀ, 3 ਨਵੰਬਰ (ਵਿਜੇ ਸ਼ਰਮਾ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਵਿਚ ਰਚਨਾਤਮਿਕਤਾ ਦੀ ਭਾਵਨਾ ਪੈਦਾ ਕਰਨ ਲਈ ਇੱਕ ਵਿਸ਼ੇਸ਼ ਕਲਾ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿਚ ਕਲਾਸ ਤੀਜੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕਲਾਸ ਤੀਜੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰੁੱਖਾਂ ਦੇ ਪੱਤਿਆਂ ਦੀ ਵਰਤੋਂ ਕਰ ਕੇ ਸੁੰਦਰ ਅਤੇ ਮਨਮੋਹਕ ਲੀਫ ਆਰਟ ਤਿਆਰ ਕੀਤੀ। ਵਿਦਿਆਰਥੀਆਂ ਨੇ ਕੁਦਰਤੀ ਪੱਤਿਆਂ ਨੂੰ ਆਪਣੀ ਕਲਪਨਾ ਅਨੁਸਾਰ ਸਜਾ ਕੇ ਵਿਲੱਖਣ ਕਲਾਕ੍ਰਿਤੀਆਂ ਬਣਾਈਆਂ। ਇਸੇ ਤਰ੍ਹਾਂ ਕਲਾਸ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਮਾਤਾ ਲਕਸ਼ਮੀ ਦੇ ਪੈਰਾਂ ਦੇ ਨਿਸ਼ਾਨ, ਤਾਰੇ, ਗੁੱਡੀਆਂ, ਸਵਾਸਤਿਕ ਚਿੰਨ੍ਹ, ਵੱਖ-ਵੱਖ ਫੁੱਲਾਂ, ਪੰਛੀਆਂ, ਪਰਿਵਾਰ ਅਤੇ ਜਾਨਵਰਾਂ ਦੀਆਂ ਸੁੰਦਰ ਤਸਵੀਰਾਂ ਤਿਆਰ ਕਰ ਕੇ ਆਪਣੀ ਕਲਾਤਮਕ ਯੋਗਤਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀਆਂ ਰਚਨਾਵਾਂ ਵਿਚ ਰੰਗਾਂ ਦੀ ਸੁੰਦਰਤਾ, ਕਲਪਨਾਤਮਿਕ ਸੋਚ ਅਤੇ ਮਿਹਨਤ ਸਪਸ਼ਟ ਤੌਰ ’ਤੇ ਨਜ਼ਰ ਆਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਪੈਦਾ ਕਰਨਾ, ਉਨ੍ਹਾਂ ਦੀ ਕਲਪਨਾ ਸ਼ਕਤੀ ਨੂੰ ਵਧਾਉਣਾ ਅ ਤੇ ਕੁਦਰਤ ਨਾਲ ਜੁੜਨ ਦੀ ਪੇ੍ਰਰਨਾ ਦੇਣਾ ਸੀ। ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਗਰਗ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।