04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੁਨਾਮ ’ਚ ਫੁੱਟਬਾਲ ਸਟੇਡੀਅਮ ਖਤਮ ਕਰਨ ’ਤੇ ਖੇਡ ਪ੍ਰੇਮੀ ਨਿਰਾਸ਼- ਖਡਿਆਲ , ਰਿਸ਼ੀ ਖੈਰਾ

ਸੁਨਾਮ ਊਧਮ ਸਿੰਘ ਵਾਲਾ, 3 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਸੁਨਾਮ ਸ਼ਹਿਰ ਦੇ ਪੁਰਾਣੇ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਦੀ ਜਿੱਥੇ ਇਲਾਕਾ ਵਾਸੀਆਂ ਨਿਵਾਸੀਆਂ ਵਿਚ ਨੁਹਾਰ ਬਦਲਣ ਨੂੰ ਲੈਕੇ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਫੁੱਟਬਾਲ ਦੀ ਖੇਡ ਨਾਲ ਜੁੜੇ ਖਿਡਾਰੀਆਂ ਵਲੋਂ ਉਕਤ ਸਟੇਡੀਅਮ ਵਿਚ ਐਥਲੈਟਿਕਸ ਟ੍ਰੈਕ ਬਣਾਉਣ ਲਈ ਫੁੱਟਬਾਲ ਦੇ ਮੈਦਾਨ ਖਤਮ ਕਰਨ ਨੂੰ ਡੂੰਘੀ ਚਿੰਤਾ ਜਿਤਾਈ ਜਾ ਰਹੀ ਹੈ। ਇਸ ਮਸਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਅਤੇ ਭਾਜਪਾ ਦੇ ਸਾਬਕਾ ਜਿਲ੍ਹਾ ਤੇ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ ਵਲੋਂ ਫੁੱਟਬਾਲ ਦੇ ਕੁਝ ਖਿਡਾਰੀਆਂ ਨੂੰ ਲੈਕੇ ਸਥਾਨਕ ਓਲੰਪਿਕ ਸਟੇਡੀਅਮ ਵਿਚ ਚੱਲ ਰਹੇ ਐਥਲੈਟਿਕਸ ਟ੍ਰੈਕ ਦਾ ਜਾਇਜਾ ਲੈਣ ਸਮੇ ਕਿਹਾ ਕਿ ਜਿੱਥੇ ਇਸ ਖੇਡ ਸਟੇਡੀਅਮ ਨੇ ਸੁਨੀਤਾ ਰਾਣੀ ਅਤੇ ਰੁਪਿੰਦਰ ਭਾਰਦਵਾਜ ਜਿਹੇ ਅਨੇਕਾਂ ਕੌਮਾਂਤਰੀ,ਕੌਮੀ ਅਤੇ ਸੂਬਾ ਪੱਧਰੀ ਖਿਡਾਰੀ ਪੈਦਾ ਕੀਤੇ ਹਨ ਉੱਥੇ ਹੀ ਐਥਲੈਟਿਕਸ, ਫੁੱਟਬਾਲ ਅਤੇ ਮੁੱਕੇਬਾਜੀ ਦੀ ਖੇਡ ਲਈ ਇਸ ਸਟੇਡੀਅਮ ਦਾ ਨਾਂਅ ਹੈ।

ਸੁਨਾਮ ਦੇ ਉਲੰਪਿਕ ਸਟੇਡੀਅਮ ਵਿਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਵਿਨਰਜੀਤ ਸਿੰਘ ਖਡਿਆਲ ਤੇ ਰਿਸ਼ੀਪਾਲ ਖੇਰਾ। ਤਸਵੀਰ-ਧਾਲੀਵਾਲ 04-11-2026
ਸੁਨਾਮ ਊਧਮ ਸਿੰਘ ਵਾਲਾ, 3 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਸੁਨਾਮ ਸ਼ਹਿਰ ਦੇ ਪੁਰਾਣੇ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਦੀ ਜਿੱਥੇ ਇਲਾਕਾ ਵਾਸੀਆਂ ਨਿਵਾਸੀਆਂ ਵਿਚ ਨੁਹਾਰ ਬਦਲਣ ਨੂੰ ਲੈਕੇ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਫੁੱਟਬਾਲ ਦੀ ਖੇਡ ਨਾਲ ਜੁੜੇ ਖਿਡਾਰੀਆਂ ਵਲੋਂ ਉਕਤ ਸਟੇਡੀਅਮ ਵਿਚ ਐਥਲੈਟਿਕਸ ਟ੍ਰੈਕ ਬਣਾਉਣ ਲਈ ਫੁੱਟਬਾਲ ਦੇ ਮੈਦਾਨ ਖਤਮ ਕਰਨ ਨੂੰ ਡੂੰਘੀ ਚਿੰਤਾ ਜਿਤਾਈ ਜਾ ਰਹੀ ਹੈ।ਇਸ ਮਸਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਅਤੇ ਭਾਜਪਾ ਦੇ ਸਾਬਕਾ ਜਿਲ੍ਹਾ ਤੇ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ ਵਲੋਂ ਫੁੱਟਬਾਲ ਦੇ ਕੁਝ ਖਿਡਾਰੀਆਂ ਨੂੰ ਲੈਕੇ ਸਥਾਨਕ ਓਲੰਪਿਕ ਸਟੇਡੀਅਮ ਵਿਚ ਚੱਲ ਰਹੇ ਐਥਲੈਟਿਕਸ ਟ੍ਰੈਕ ਦਾ ਜਾਇਜਾ ਲੈਣ ਸਮੇ ਕਿਹਾ ਕਿ ਜਿੱਥੇ ਇਸ ਖੇਡ ਸਟੇਡੀਅਮ ਨੇ ਸੁਨੀਤਾ ਰਾਣੀ ਅਤੇ ਰੁਪਿੰਦਰ ਭਾਰਦਵਾਜ ਜਿਹੇ ਅਨੇਕਾਂ ਕੌਮਾਂਤਰੀ,ਕੌਮੀ ਅਤੇ ਸੂਬਾ ਪੱਧਰੀ ਖਿਡਾਰੀ ਪੈਦਾ ਕੀਤੇ ਹਨ ਉੱਥੇ ਹੀ ਐਥਲੈਟਿਕਸ, ਫੁੱਟਬਾਲ ਅਤੇ ਮੁੱਕੇਬਾਜੀ ਦੀ ਖੇਡ ਲਈ ਇਸ ਸਟੇਡੀਅਮ ਦਾ ਨਾਂਅ ਹੈ।ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਸਟੇਡੀਅਮ ਦੇ ਨਵੀਨੀਕਰਨ ਸਮੇ ਇੱਥੇ ਐਥਲੈਟਿਕਸ ਦਾ ਬਹੁਤ ਸੋਹਣਾ ਟ੍ਰੈਕ ਬਣ ਰਿਹਾ ਹੈ ਪਰ ਫੁੱਟਬਾਲ ਦੇ ਮੈਦਾਨ ਨੂੰ ਖਤਮ ਕਰਕੇ ਕਿਸੇ ਹੋਰ ਖੇਡ ਲਈ ਤਿਆਰ ਕਰਨਾ ਕੋਈ ਚੰਗੀ ਗੱਲ ਨਹੀ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਵਿਚ ਆਮ ਤੌਰ ਤੇ ਗਰੀਬ ਪਰਿਵਾਰਾਂ ਦੇ ਬੱਚੇ ਹੀ ਖੇਡਣ ਆਉਂਦੇ ਹਨ। ਫੁੱਟਬਾਲ ਦਾ ਮੈਦਾਨ ਖਤਮ ਹੋਣ ਨਾਲ ਇਹ ਬੱਚੇ ਕੌਮੀ ਪੱਧਰ ਦੇ ਟੂਰਨਾਮੈਂਟ ਖੇਡਣ ਅਤੇ ਵੇਖਣ ਤੋਂ ਵਾਂਝੇ ਹੋ ਜਾਣਗੇ।ਇਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਤਾਂ ਜੋਂ ਨੌਜਵਾਨ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬੱਚ ਸਕਣ ਪਰ ਦੂਜੇ ਪਾਸੇ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ’ਚੋਂ ਫੁੱਟਬਾਲ ਦਾ ਮੈਦਾਨ ਖਤਮ ਕਰਨ ਲਈ ਤੁਲੀ ਹੋਈ ਹੈ।ਉਨ੍ਹਾਂ ਕਿਹਾ ਕਿ ਉਕਤ ਸਟੇਡੀਅਮ ਵਿਚ ਫੁੱਟਬਾਲ ਦੇ ਮੈਦਾਨ ਦਾ ਸਟੈਂਡਰਡ ਸਾਈਜ਼ ਛੱਡ ਕੇ ਜੋ ਮਰਜੀ ਬਣ ਜਾਵੇ। ਕਿਸੇ ਨੂੰ ਕੋਈ ਇਤਰਾਜ ਨਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇਸ ਮਸਲੇ ਵੱਲ ਵਿਸੇਸ਼ ਤੌਰ ਤੇ ਧਿਆਨ ਦੇਕੇ ਫੁੱਟਬਾਲ ਦਾ ਮੈਦਾਨ ਬਚਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਮਨਦੀਪ ਸਿੰਘ ਜੋਸ਼ਨ ਕੰਬੋਜ ਭਲਾਈ ਬੋਰਡ ਸੰਗਰੂਰ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਦਿੜ੍ਹਬਾ ਵਿਖੇ ਤਾਇਨਾਤ ਥਾਣੇਦਾਰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ ਰੈਸਟੋਰੈਂਟ ਸਬੰਧੀ ਪੁਲਿਸ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।